ਇੰਸਟਾਗ੍ਰਾਮ ਉਤੇ ਦੋਸਤੀ ਕਰ ਕੇ ਮਿਲਣ ਲਈ ਬੁਲਾਇਆ, ਅਗਵਾ ਕਰ ਕੇ ਲੈ ਗਏ ਡੇਰਾ ਬੱਸੀ, ਨਸ਼ੇ ਦਾ ਟੀਕਾ ਲਾ ਕੇ ਕਰਦੇ ਰਹੇ ਜਬਰ ਜਨਾਹ

ਇੰਸਟਾਗ੍ਰਾਮ ਉਤੇ ਦੋਸਤੀ ਕਰ ਕੇ ਮਿਲਣ ਲਈ ਬੁਲਾਇਆ, ਅਗਵਾ ਕਰ ਕੇ ਲੈ ਗਏ ਡੇਰਾ ਬੱਸੀ, ਨਸ਼ੇ ਦਾ ਟੀਕਾ ਲਾ ਕੇ ਕਰਦੇ ਰਹੇ ਜਬਰ ਜਨਾਹ

ਲੁਧਿਆਣਾ (ਵੀਓਪੀ ਬਿਊਰੋ) ਇੰਸਟਾਗ੍ਰਾਮ ਉਤੇ ਦੋਸਤੀ ਕਰ ਕੇ ਮੁਲਜ਼ਮ ਨੇ ਸਾਥੀ ਨਾਲ ਮਿਲ ਕੇ 11ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰ ਕੇ ਡੇਰਾ ਬੱਸੀ ਲੈ ਗਿਆ। ਫਿਰ ਉਥੇ ਬੰਧਕ ਬਣਾ ਕੇ ਰੱਖਿਆ ਤੇ ਨਸ਼ੇ ਦਾ ਟੀਕਾ ਨਾਲ ਕੇ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਸਦਰ ਦੇ ਇੰਚਾਰਜ ਜਸਕੰਵਲ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਦੀ ਸ਼ਿਕਾਇਤ ’ਤੇ ਉਸ ਦਾ ਮੈਡੀਕਲ ਕਰਵਾ ਕੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।ਪੀੜਤ ਲੜਕੀ ਨੂੰ ਪਹਿਲਾਂ ਲੁਧਿਆਣਾ ਅਤੇ ਫਿਰ ਡੇਰਾਬੱਸੀ ਦੇ ਇਕ ਘਰ ਵਿਚ ਕੈਦ ਕੀਤਾ ਗਿਆ। ਇੱਥੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇਸ ਬਾਰੇ ਪਤਾ ਲੱਗਣ ’ਤੇ ਗੁਆਂਢੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ।

ਜਾਂਚ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੀ ਰਹਿਣ ਵਾਲੀ ਲੜਕੀ ਦੀ ਇੰਸਟਾਗ੍ਰਾਮ ‘ਤੇ ਸਮੀਰ ਉਰਫ਼ ਯਸ਼ ਨਾਂ ਦੇ ਲੜਕੇ ਨਾਲ ਦੋਸਤੀ ਸੀ। ਦੋਵੇਂ ਅਕਸਰ ਇੰਸਟਾਗ੍ਰਾਮ ‘ਤੇ ਗੱਲ ਕਰਦੇ ਹਨ। 18 ਸਤੰਬਰ ਨੂੰ ਸਮੀਰ ਨੇ ਇੰਸਟਾਗ੍ਰਾਮ ‘ਤੇ ਵਿਦਿਆਰਥਣ ਨੂੰ ਮੈਸੇਜ ਕੀਤਾ ਕਿ ਉਹ ਆਪਣੇ ਦੋਸਤ ਨਾਲ ਲੁਧਿਆਣਾ ਆਇਆ ਹੈ ਤਾਂ ਵਿਦਿਆਰਥਣ ਨੇ ਦੱਸਿਆ ਕਿ ਉਹ ਟਿਊਸ਼ਨ ਪੜ੍ਹਨ ਆਈ ਹੈ। ਇਸ ਤੋਂ ਬਾਅਦ ਜਦੋਂ ਉਹ ਟਿਊਸ਼ਨ ਤੋਂ ਘਰ ਪਰਤ ਰਹੀ ਸੀ ਤਾਂ ਰਸਤੇ ਵਿਚ ਉਸ ਦੀ ਮੁਲਾਕਾਤ ਆਪਣੇ ਦੋਸਤ ਨਾਲ ਸਮੀਰ ਨਾਲ ਹੋਈ।


ਦੋਵੇਂ ਉਸ ਨੂੰ ਜ਼ਬਰਦਸਤੀ ਆਪਣੀ ਕਾਰ ਵਿਚ ਬੰਧਕ ਬਣਾ ਕੇ ਡੇਰਾਬੱਸੀ ਲੈ ਗਏ। ਇੱਥੇ ਉਸ ਨੇ ਉਸ ਨੂੰ ਘਰ ਵਿੱਚ ਬੰਧਕ ਬਣਾ ਲਿਆ ਅਤੇ ਨਸ਼ੀਲੇ ਟੀਕੇ ਲਾ ਕੇ ਉਸ ਨਾਲ ਜਬਰ ਜਨਾਹ ਕਰਦਾ ਰਿਹਾ। ਲੜਕੀ ਨੇ ਦੱਸਿਆ ਕਿ ਜਦੋਂ ਦੋਵੇਂ ਨੌਜਵਾਨ ਬਾਹਰ ਚਲੇ ਗਏ ਤਾਂ ਉਸ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਪਹੁੰਚ ਕੇ ਉਸ ਨੂੰ ਬਾਹਰ ਕੱਢ ਲਿਆ। ਜਦੋਂ ਉਸ ਨੇ ਸਾਰੀ ਗੱਲ ਦੱਸੀ ਤਾਂ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਨੇ ਦੋਵਾਂ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਕਾਨ ਮਾਲਕ ਤੋਂ ਵੀ ਪੁੱਛਗਿੱਛ ਕੀਤੀ।

error: Content is protected !!