40 ਲੱਖ ਠੱਗੀ ਦੇ ਮਾਮਲੇ ਵਿਚ ਰਾਣਾ ਗੁਰਮੀਤ ਸਿੰਘ ਸੋਢੀ ਖਿਲਾਫ ਵਾਰੰਟ ਜਾਰੀ

40 ਲੱਖ ਠੱਗੀ ਦੇ ਮਾਮਲੇ ਵਿਚ ਰਾਣਾ ਗੁਰਮੀਤ ਸਿੰਘ ਸੋਢੀ ਖਿਲਾਫ ਵਾਰੰਟ ਜਾਰੀ

ਪੰਜਾਬ (ਵੀਓਪੀ ਬਿਊਰੋ) ਪੰਜਾਬ ਵਿਚ ਸਿਆਸੀ ਆਗੂਆਂ ਖ਼ਿਲਾਫ਼ ਕਾਰਵਾਈ ਦੌਰ ਜਾਰੀ ਹੈ। ਅਕਾਲੀ ਨੇਤਾ ਬਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਵੀ ਨੇਤਾਵਾਂ ਖਿਲਾਫ ਇਹ ਕਾਰਵਾਈ ਹਾਲੇ ਵੀ ਜਾਰੀ ਹੈ। ਨੇਤਾਵਾਂ ਖਿਲਾਫ ਇਹ ਕਾਰਵਾਈ ਦਾ ਦੌਰ ਸਿਰਫ ਪੰਜਾਬ ਵਿਚ ਹੀ ਨਹੀਂ ਚਲ ਰਿਹਾ, ਦਿੱਲੀ ਵਿਚ ਵੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਖਿਲਾਫ ਕਦੇ ਈਡੀ ਕਦੇ ਸੀਬੀਆਈ ਦੀ ਕਾਰਵਾਈ ਹੋ ਰਹੀ ਹੈ। ਹਾਲਾਂਕਿ ਇਹ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ।
ਹੁਣ ਪੰਜਾਬ ਸਰਕਾਰ ਦੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ‘ਤੇ ਧੌਲਪੁਰ ਜ਼ਿਲ੍ਹੇ ਦੀ ਬਾਡੀ ਐੱਮਜੀਐੱਮ ਕੋਰਟ ਨੇ ਲੋਕ ਸਭਾ ਚੋਣਾਂ ਵਿਚ ਟਿਕਟ ਦੇ ਨਾਂ ‘ਤੇ ਮਹਿਲਾ ਨਾਲ ਧੋਖਾਧੜੀ ਦਾ ਦੋਸ਼ ਹੈ। ਸੋਢੀ ਨੂੰ 21 ਅਕਤੂਬਰ ਨੂੰ ਕੋਰਟ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਵੀਰਵਾਰ ਨੂੰ ਜੱਜ ਲਲਿਤ ਮੀਨਾ ਨੇ ਇਸ ਮਾਮਲੇ ‘ਚ ਸਾਬਕਾ ਮੰਤਰੀ ਨੂੰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।


ਮਾਮਲਾ ਪੰਜਾਬ ਵਿਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ 2019 ਦਾ ਹੈ। ਉਸ ਸਮੇਂ ਸੋਢੀ ਖੇਡ ਮੰਤਰੀ ਸਨ। ਜੁਲਾਈ 2019 ਦੇ ਬਾੜੀ ਦੇ ਕੋਲ ਹਵੇਲੀ ਪਾੜਾ ਦੀ ਰਹਿਣ ਵਾਲੀ ਮਮਤਾ ਅਜਰ ਪਤਨੀ ਮੁਕੇਸ਼ ਅਜਰ ਨੇ ਕੋਰਟ ਵਿਚ ਦੋਸ਼ ਲਇਆ ਕਿ ਬਾੜੀ ਦੇ ਬਰੌਲੀਪੁਰਾ ਵਾਸੀ ਬਾਂਕੇਲਾਲ ਪੁੱਤਰ ਕਿਸ਼ਨ ਲਾਲ, ਪੰਜਾਬ ਦੇ ਫਿਰੋਜ਼ਪੁਰ ਵਿਚ ਰਹਿਣ ਵਾਲੇ ਉਸ ਦੇ ਭਰਾ ਹਰੀਚਰਨ ਜਾਟਵ ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਪੁੱਤਰ ਨਰਜੀਤ ਸਿੰਘ ਸੋਢੀ ਨੇ ਉਸ ਨੂੰ ਧੌਲਪੁਰ ਲੋਕ ਸਭਾ ਖੇਤਰ ਤੋਂ ਕਾਂਗਰਸ ਦਾ ਟਿਕਟ ਦਿਵਾਉਣ ਦਾ ਵਾਅਦਾ ਕੀਤਾ, ਜਿਸ ਦੇ ਬਦਲੇ 40 ਲੱਖ ਰੁਪਏ ਮੰਗੇ। ਉਨ੍ਹਾਂ ਨੇ ਟਿਕਟ ਲਈ ਇਨ੍ਹਾਂ ਲੋਕਾਂ ਨੂੰ 40 ਲੱਖ ਦੇ ਦਿੱਤੇ ਪਰ ਇਸ ਦੇ ਬਾਅਦ ਨਾ ਤਾਂ ਟਿਕਟ ਮਿਲੀ ਤੇ ਨਾ ਹੀ ਲੋਕਾਂ ਨੇ ਪੈਸੇ ਵਾਪਸ ਕੀਤੇ।
ਇਸ ਮਾਮਲੇ ‘ਚ ਪੁਲਿਸ ਨੇ ਇਕ ਦੋਸ਼ੀ ਬਾਂਕੇਲਾਲ ਪੁੱਤਰ ਕਿਸ਼ਨ ਲਾਲ ਜਾਟਵ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ, ਜਦਕਿ ਦੂਜਾ ਦੋਸ਼ੀ ਹਰੀਚਰਨ ਜਾਟਵ ਅਜੇ ਫਰਾਰ ਹੈ। ਰਾਣਾ ਗੁਰਮੀਤ ਸਿੰਘ ਸੋਢੀ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਹ ਮਾਮਲਾ 3 ਸਾਲਾਂ ਤੋਂ ਅਦਾਲਤ ਵਿੱਚ ਚੱਲ ਰਿਹਾ ਸੀ। ਵੀਰਵਾਰ ਨੂੰ ਜੱਜ ਲਲਿਤ ਮੀਨਾ ਨੇ ਇਸ ਮਾਮਲੇ ‘ਚ ਸਾਬਕਾ ਮੰਤਰੀ ਨੂੰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

error: Content is protected !!