ਕਮਾਦ ਵਿਚ ਲੁਕੇ ਗੈਂਗਸਟਰਾਂ ਨੇ ਪੁਲਿਸ ਉਤੇ ਕੀਤੀ ਫਾਇਰਿੰਗ, ਪੁਲਿਸ ਵੱਲੋਂ ਜਵਾਬੀ ਕਾਰਵਾਈ ਜਾਰੀ, ਵੇਖੋ ਵੀਡੀਓ

ਕਮਾਦ ਵਿਚ ਲੁਕੇ ਗੈਂਗਸਟਰਾਂ ਨੇ ਪੁਲਿਸ ਉਤੇ ਕੀਤੀ ਫਾਇਰਿੰਗ, ਪੁਲਿਸ ਵੱਲੋਂ ਜਵਾਬੀ ਕਾਰਵਾਈ ਜਾਰੀ, ਵੇਖੋ ਵੀਡੀਓ

ਬਟਾਵਾ (ਅਰੁਣ ਸਹੋਤਾ) ਗੈਂਗਸਟਰਾਂ ਖਿਲਾਫ਼ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਜਾਰੀ ਹੈ। ਹੁਣ ਬਟਾਲਾ ਵਿਚ ਗੈਂਗਸਟਰਾਂ ਬਾਰੇ ਹੋਣ ਦੀ ਸੂਚਨਾ ਮਿਲਣ ਉਤੇ ਪੁਲਿਸ ਪਹੁੰਚੀ ਤਾਂ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਫਾਇ

ਰਿੰਗ ਸ਼ੁਰੂ ਹੋ ਗਈ।

ਗੈਂਗਸਟਰ ਦਾ ਨਾਮ ਬਬਲੂ ਦੱਸਿਆ ਜਾ ਰਿਹਾ ਹੈ। ਉਸ ਨਾਲ ਉਸ ਦੇ ਕੁਝ ਹੋਰ ਸਾਥੀ ਹੋਣ ਦਾ ਵੀ ਸ਼ੱਕ ਹਨ।

ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਇਕ ਘਰ ਦੇ ਨਾਲ ਕਮਾਦ ਵਿਚ ਲੁਕੇ ਹੋਏ ਹਨ। ਪੁਲਿਸ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਗੈਂਗਸਟਰਾਂ ਦੀ ਗਿਣਤੀ ਇਕ ਤੋਂ ਵੱਧ ਹੈ। ਬਟਾਲਾ ਦੇ ਪਿੰਡ ਕੋਟਲਾ ਬੋਜਾ ਸਿੰਘ ਵਿਚ ਮੁਕਾਬਲਾ ਅਜੇ ਵੀ ਜਾਰੀ ਹੈ। ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਆਖਿਆ ਸੀ ਪਰ ਉਨ੍ਹਾਂ ਨੇ ਅੱਗੇ ਤੋਂ ਫਾਇਰਿੰਗ ਕਰ ਦਿੱਤੀ।

ਇਸ ਦੇ ਜਵਾਬ ਵਿਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ। ਪਿਛਲੇ ਕਰੀਬ ਦੋ ਘੰਟੀਆਂ ਤੋਂ ਗੋਲੀਬਾਰੀ ਜਾਰੀ ਹੈ।

error: Content is protected !!