ਅਮਰਜੀਤ ਮਲਟੀਸਪੈਸ਼ਲਿਟੀ ਕਲੀਨਿਕ ਦੇ ਉਦਘਾਟਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ

ਅਮਰਜੀਤ ਮਲਟੀਸਪੈਸ਼ਲਿਟੀ ਕਲੀਨਿਕ ਦੇ ਉਦਘਾਟਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ

 

ਬਿਆਸ−11 ਅਕਤੂਬਰ (ਅਰੁਣ ਕੁਮਾਰ) : ਬੀਤੇ ਦਿਨੀਂ ਸਿਹਤ ਵਿਭਾਗ ਤੋਂ ਬਤੌਰ ਸਹਾਇਕ ਸਿਵਲ ਸਰਜਨ ਰਿਟਾਇਰ ਹੋਏ ਡਾ ਅਮਰਜੀਤ ਸਿੰਘ ਰੱਖੜਾ ਵਲੋਂ ਬਿਆਸ ਵਿੱਚ ਅਮਰਜੀਤ ਮਲਟੀ ਸਪੈਸ਼ਲਿਟੀ ਕਲੀਨਿਕ ਦੀ ਸ਼ੁਰੁਆਤ ਕੀਤੀ ਗਈ ਹੈ।ਜਿਸ ਦੇ ਉਦਘਾਟਨ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਗੱਲਬਾਤ ਦੌਰਾਨ ਸਾਬਕਾ ਸਹਾਇਕ ਸਿਵਲ ਸਰਜਨ ਡਾ.ਅਮਰਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਲੰਬਾ ਸਮਾਂ ਆਪਣੀਆਂ ਸੇਵਾਵਾਂ ਦੇਣ ਉਪਰੰਤ ਹੁਣ ਰਿਟਾਇਰ ਹੋ ਜਾਣ ਤੇ ਉਨ੍ਹਾਂ ਵਲੋਂ ਇਲਾਕੇ ਦੇ ਲੋਕਾਂ ਦੀ ਸੇਵਾ ਵਿੱਚ ਹਾਜਰ ਹੁੰਦਿਆਂ ਆਪਣੀ ਮੁੱਢਲੀ ਕਰਮ ਭੂਮੀ ਬਿਆਸ ਵਿੱਚ ਅਮਰਜੀਤ ਮਲਟੀਸਪੈਸ਼ਲਿਟੀ ਕਲੀਨਿਕ ਖੋਲਿਆ ਗਿਆ ਹੈ।ਜਿੱਥੇ ਲੋਕਾਂ ਨੂੰ ਬੇਹਤਰ ਸੇਵਾਵਾਂ ਦੇਣ ਦੀ ਕੋਸ਼ਿਸ਼ ਰਹੇਗੀ ਅਤੇ ਜਲਦ ਹੀ ਇਲਾਕੇ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਹੋਰ ਵੀ ਵੱਡੇ ਉਪਰਾਲੇ ਕੀਤੇ ਜਾਣਗੇ।

ਇਸ ਮੌਕੇ ਡਾ ਪ੍ਰੀਤ ਕਮਲ (ਸਾਬਕਾ ਪੀਸੀਐਮਐਸ-1), ਕਪੂਰ ਸਿੰਘ ਵਜੀਰ ਭੁੱਲਰ, ਤਰਲੋਚਨ ਸਿੰਘ, ਮੈਨੇਜਰ ਵਿਪਨ ਕੁਮਾਰ ਵਰਮਾ, ਲੈਕਚਰਾਰ ਮੈਡਮ ਰਾਜ ਰਾਣੀ, ਪ੍ਰਧਾਨ ਗੁਰਿੰਦਰਜੀਤ ਸਿੰਘ, ਕਰਮਜੀਤ ਸਿੰਘ, ਪਰਮਜੀਤ ਸਿੰਘ ਰੱਖੜਾ, ਨਰਿੰਦਰ ਸਿੰਘ, ਗੁਰਪ੍ਰੀਤ ਕੌਰ, ਸ਼੍ਰੀਮਤੀ ਪੂਨਮ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਾਬਾਰ ਹਾਜਰ ਸਨ।

error: Content is protected !!