ਪੈਦਲ ਜਾਂਦੀਆਂ ਮਾਂ-ਧੀ ਨੂੰ ਜਬਰਦਸਤੀ ਜੰਗਲ ਵਿਚ ਲੈ ਗਏ ਮੋਟਰਸਾਈਕਲ ਸਵਾਰ, ਮਾਂ ਦੇ ਸਾਹਮਣੇ ਹੀ ਧੀ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ

ਪੈਦਲ ਜਾਂਦੀਆਂ ਮਾਂ-ਧੀ ਨੂੰ ਜਬਰਦਸਤੀ ਜੰਗਲ ਵਿਚ ਲੈ ਗਏ ਮੋਟਰਸਾਈਕਲ ਸਵਾਰ, ਮਾਂ ਦੇ ਸਾਹਮਣੇ ਹੀ ਧੀ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ


ਨੈਸ਼ਨਲ (ਵੀਓਪੀ ਬਿਊਰੋ) ਝਾਰਖੰਡ ਦੇ ਦੇਵਘਰ ਜ਼ਿਲ੍ਹੇ ਤੋਂ ਇੱਕ ਰੂਹ ਕੰਬਾਊ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਾਂ ਦੇ ਸਾਹਮਣੇ ਹੀ ਉਸ ਦੀ ਨਾਬਾਲਗ ਧੀ ਨਾਲ ਪੰਜ ਨੌਜਵਾਨਾਂ ਨੇ ਸਮੂਹਿਕ ਬਲਾਤਕਾਰ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਬਾਲਗ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਮਾਧੋਪੁਰ ਸਬ-ਡਵੀਜ਼ਨ ਇਲਾਕੇ ਦੀ ਹੈ। ਦੇਵਘਰ ਦੇ ਐੱਸਪੀ ਸੁਭਾਸ਼ ਚੰਦਰ ਜਾਟ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਜਲਦੀ ਹੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਘਟਨਾ ਸਬੰਧੀ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਆਪਣੀ ਧੀ ਨਾਲ ਨੇੜਲੇ ਪਿੰਡ ‘ਚ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਆਈ ਸੀ ਪਰ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ।
ਪੀੜਤਾ ਦੀ ਮਾਂ ਮੁਤਾਬਕ ਪ੍ਰੋਗਰਾਮ ਨਾ ਹੋਣ ‘ਤੇ ਉਹ ਪੈਦਲ ਜਾ ਰਹੀਆਂ ਸੀ। ਇਸ ਦੌਰਾਨ ਦੋ ਬਾਈਕ ਉਤੇ ਸਵਾਰ 5 ਨੌਜਵਾਨ ਬਹਾਦਰਪੁਰ ਨੇੜੇ ਆਏ ਅਤੇ ਮਾਂ-ਧੀ ਨੂੰ ਜ਼ਬਰਦਸਤੀ ਜੰਗਲ ਵੱਲ ਲੈ ਗਏ। ਪੰਜ ਨੌਜਵਾਨਾਂ ਨੇ ਮਾਂ ਦੇ ਸਾਹਮਣੇ ਹੀ ਧੀ ਨਾਲ ਸਮੂਹਿਕ ਬਲਾਤਕਾਰ ਕੀਤਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਨਾਲ ਮਾਂ ਜ਼ਖਮੀ ਹੋ ਗਈ। ਉਸ ਕੋਲੋਂ ਕਰੀਬ 5 ਹਜ਼ਾਰ ਰੁਪਏ ਦੀ ਨਕਦੀ, ਮੋਬਾਈਲ ਅਤੇ ਆਧਾਰ ਕਾਰਡ ਖੋਹ ਲਿਆ। ਥਾਣਾ ਮਾਧੋਪੁਰ ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਪੀੜਤ ਅਤੇ ਨਾਬਾਲਗ ਦਾ ਮੁੱਢਲਾ ਇਲਾਜ ਸਬ-ਡਵੀਜ਼ਨਲ ਹਸਪਤਾਲ ਵਿੱਚ ਕਰਵਾਇਆ ਗਿਆ ਹੈ।ਇਸ ਦੇ ਨਾਲ ਹੀ ਨਾਬਾਲਗ ਨੂੰ ਬਿਹਤਰ ਇਲਾਜ ਲਈ ਦੇਵਘਰ ਸਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

error: Content is protected !!