ਪੁਲਿਸ ਮੁਲਾਜ਼ਮ ਅਜਿਹੇ ਹੋਣ ਤਾਂ ਚੋਰਾਂ ਦੀ ਲੋੜ ਨਹੀਂ! ਮੁਲਾਜ਼ਮ ਦੀ ਕਾਲੀ ਕਰਤੂਤ ਦੀ ਵੀਡੀਓ ਵਾਇਰਲ, (ਵੇਖੋ ਵੀਡੀਓ)

ਪੁਲਿਸ ਮੁਲਾਜ਼ਮ ਅਜਿਹੇ ਹੋਣ ਤਾਂ ਚੋਰਾਂ ਦੀ ਲੋੜ ਨਹੀਂ! ਮੁਲਾਜ਼ਮ ਦੀ ਕਾਲੀ ਕਰਤੂਤ ਦੀ ਵੀਡੀਓ ਵਾਇਰਲ, (ਵੇਖੋ ਵੀਡੀਓ)


ਨੈਸ਼ਨਲ (ਵੀਓਪੀ ਬਿਊਰੋ) ਪੁਲਿਸ ਮੁਲਾਜ਼ਮ ਦੀ ਕਾਲੀ ਕਰਤੂਤ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਲੋਕਾਂ ਨੇ ਜਮ ਕੇ ਉਕਤ ਪੁਲਿਸ ਮੁਲਾਜ਼ਮ ਨੂੰ ਟਰੋਲ ਕੀਤਾ। ਕਈਆਂ ਨੇ ਤਾਂ ਇੱਥੋਂ ਤਕ ਕਹਿ ਦਿੱਤਾ ”ਜੇ ਅਜਿਹੇ ਪੁਲਿਸ ਮੁਲਾਜ਼ਮ ਹੋਣ ਤਾਂ ਚੋਰਾਂ ਦੀ ਲੋੜ ਨਹੀਂ।”
ਦਰਅਸਲ ਮਾਮਲਾ ਕਾਨਪੁਰ ਦਾ ਹੈ। ਰਾਤ ਨੂੰ ਇਕ ਪੁਲਿਸ ਮੁਲਾਜ਼ਮ ਗਸ਼ਤ ਉਤੇ ਸੀ ਕਿ ਉਸ ਨੇ ਰੋਡ ਕੰਢੇ ਇਕ ਵਿਅਕਤੀ ਨੂੰ ਸੁੱਤਾ ਵੇਖਿਆ। ਇਸ ਦੌਰਾਨ ਉਕਤ ਪੁਲਿਸ ਮੁਲਾਜ਼ਮ ਸੁੱਤੇ ਪਏ ਵਿਅਕਤੀ ਦਾ ਮੋਬਾਇਲ ਫੋਨ ਚੁੱਕ ਕੇ ਲੈ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਦੁਕਾਨ ਅੱਗੇ ਸੁੱਤਾ ਪਿਆ ਹੈ। ਇਸੇ ਦੌਰਾਨ ਕੁਝ ਮੁਲਾਜ਼ਮ ਉਥੇ ਪਹੁੰਚਦੇ ਹਨ, ਉਨ੍ਹਾਂ ਵਿਚੋਂ ਇਕ ਸੁੱਤੇ ਪਏ ਵਿਅਕਤੀ ਦਾ ਫੋਨ ਚੁੱਕ ਕੇ ਲੈ ਜਾਂਦਾ ਹੈ।
ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਜਾਂਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਪੜਤਾਲ ਤੋਂ ਬਾਅਦ ਇਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

error: Content is protected !!