ਹਾਈ ਟੈੱਕ ਹੋਏ ਨਕਲਚੀ, ਟੈਕਨਾਲੋਜੀ ਦੀ ਵਰਤੋਂ ਕਰ ਕੇ ਨਕਲ ਕਰਦੇ ਚੜ੍ਹੇ ਅੜਿੱਕੇ

ਹਾਈ ਟੈੱਕ ਹੋਏ ਨਕਲਚੀ, ਟੈਕਨਾਲੋਜੀ ਦੀ ਵਰਤੋਂ ਕਰ ਕੇ ਨਕਲ ਕਰਦੇ ਚੜ੍ਹੇ ਅੜਿੱਕੇ


ਮੋਹਾਲੀ (ਵੀਪੀਓ ਬਿਊਰੋ) : ਟੈਕਨਾਲੋਜੀ ਦੇ ਜ਼ਮਾਨੇ ਵਿਚ ਨਕਲਚੀਆਂ ਨੇ ਤਰੀਕੇ ਹਾਈਟੈਕ ਅਪਣਾ ਲਏ ਹਨ। ਟੈਕਨਾਲੋਜੀ ਦੀ ਵਰਤੋਂ ਕਰ ਕੇ ਪ੍ਰੀਖਿਆਵਾਂ ਵਿਚ ਨਕਲ ਕਰਦੇ ਫੜੇ ਜਾਂਦੇ ਕਈ ਵਿਦਿਆਰਥੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਤਾਜ਼ਾ ਮਾਮਲਾ ਮੋਹਾਲੀ ਵਿਖੇ ਸਾਹਮਣੇ ਆਇਆ ਹੈ।

ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐੱਫ਼ਸੀਆਈ) ਦੇ ਇੰਸਪੈਕਟਰ ਦੇ ਅਹੁਦੇ ਲਈ ਮੋਹਾਲੀ ਵਿਖੇ ਹੋਈ ਪ੍ਰੀਖਿਆ ਦੌਰਾਨ ਬਲੂਟੁੱਥ ਰਾਹੀਂ ਨਕਲ ਕਰਨ ਦੇ ਦੋਸ਼ ਹੇਠ ਦੋ ਉਮੀਦਵਾਰਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਖਿਲਾਫ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਹੈ। ਸੈਕਟਰ-79 ਵਿਚ ਸਥਿਤ ਪ੍ਰਾਈਵੇਟ ਸਕੂਲ ਵਿਚ ਬਣਾਏ ਗਏ ਪ੍ਰੀਖਿਆ ਕੇਂਦਰ ਵਿਚ ਨਕਲ ਕਰਨ ਦੇ ਦੋਸ਼ ਵਿਚ ਥਾਣਾ ਸੋਹਾਣਾ ਪੁਲਿਸ ਨੇ ਸਤੀਸ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

pun
ਜਾਣਕਾਰੀ ਮੁਤਾਬਕ ਸੈਕਟਰ-79 ਸਥਿਤ ਪ੍ਰੀਖਿਆ ਕੇਂਦਰ ਵਿਚ ਇਕ ਉਮੀਦਵਾਰ ਬਲੂਟੁੱਥ ਡਿਵਾਈਸ ਰਾਹੀਂ ਗੁਪਤ ਤਰੀਕੇ ਨਾਲ ਨਕਲ ਕਰ ਰਿਹਾ ਸੀ। ਇਹ ਦੇਖ ਕੇ ਸੈਂਟਰ ਵਿਚ ਮੌਜੂਦ ਪ੍ਰੀਖਿਆਰਥੀ ਨੇ ਉਮੀਦਵਾਰ ਨੂੰ ਫੜ੍ਹ ਲਿਆ ਅਤੇ ਪ੍ਰਬੰਧਕਾਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸੇ ਤਰ੍ਹਾਂ ਸੈਕਟਰ-119 ਵਿਚ ਬਣਾਏ ਗਏ ਪ੍ਰੀਖਿਆ ਕੇਂਦਰ ਵਿਚ ਇਕ ਉਮੀਦਵਾਰ ਬਲੂਟੁੱਥ ਰਾਹੀਂ ਨਕਲ ਕਰਨ ਦੇ ਦੋਸ਼ ਵਿਚ ਫੜਿਆ ਗਿਆ।
ਪੁਲਿਸ ਇਨ੍ਹਾਂ ਦੋਵਾਂ ਮਾਮਲਿਆਂ ਵਿਚ ਅਗਲੇਰੀ ਕਾਰਵਾਈ ਕਰ ਰਹੀ ਹੈ।

error: Content is protected !!