ਸ਼ਾਮ ਨੂੰ ਇਕੱਲੀ ਘਰ ਪਰਤਦੀ ਕੁੜੀ ਨੂੰ ਨਕਾਬਪੋਸ਼ਾਂ ਨੇ ਪਾਇਆ ਘੇਰਾ, ਕੁੜੀ ਨੇ ਕਰ’ਤਾ ਕੁਝ ਅਜਿਹਾ ਕਿ ਭੱਜਣ ਨੂੰ ਮਜਬੂਰ ਹੋ ਗਏ ਮੁਲਜ਼ਮ

ਸ਼ਾਮ ਨੂੰ ਇਕੱਲੀ ਘਰ ਪਰਤਦੀ ਕੁੜੀ ਨੂੰ ਨਕਾਬਪੋਸ਼ਾਂ ਨੇ ਪਾਇਆ ਘੇਰਾ, ਕੁੜੀ ਨੇ ਕਰ’ਤਾ ਕੁਝ ਅਜਿਹਾ ਕਿ ਭੱਜਣ ਨੂੰ ਮਜਬੂਰ ਹੋ ਗਏ ਮੁਲਜ਼ਮ


ਜਲੰਧਰ (ਵੀਓਪੀ ਬਿਊਰੋ) ਕੰਮ ਤੋਂ ਘਰ ਇਕੱਲੀ ਪਰਤਦੀ ਕੁੜੀ ਨੂੰ ਵੇਖ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਪਰ ਕੁੜੀ ਨੇ ਇਕ ਅਜਿਹੀ ਮਿਸਾਲ ਪੇਸ਼ ਕੀਤੀ ਕਿ ਮੁਲਜ਼ਮਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ।


ਘਟਨਾ ਦੀ ਜਾਣਕਾਰੀ ਦਿੰਦਿਆਂ ਜੋਤੀ ਵਾਸੀ ਐੱਨਆਰਆਈ ਕਾਲੋਨੀ ਲਾਂਬੜਾ ਨੇ ਦੱਸਿਆ ਕਿ ਉਹ ਲਾਂਬੜਾ ਬੱਸ ਅੱਡੇ ਨੇੜੇ ਇਕ ਦੁਕਾਨ ‘ਤੇ ਕੰਮ ਕਰਦੀ ਹੈ। ਉਹ ਸ਼ਾਮ 7:30 ਵਜੇ ਛੁੱਟੀ ਕਰ ਕੇ ਆਪਣੇ ਘਰ ਜਾ ਰਹੀ ਸੀ। ਜਦ ਉਹ ਥਾਣਾ ਲਾਂਬੜਾ ਤੋਂ ਮਹਿਜ਼ 30 ਮੀਟਰ ਦੀ ਦੂਰੀ ‘ਤੇ ਪੁੱਜੀ ਤਾਂ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਨੌਜਵਾਨਾਂ ਨੇ ਉਸ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਅਜਿਹਾ ਨਹੀ ਹੋਣ ਦਿੱਤਾ ਅਤੇ ਲੁਟੇਰਿਆਂ ਦਾ ਡੱਟ ਕੇ ਮੁਕਾਬਲਾ ਕੀਤਾ। ਜਦ ਲੁਟੇਰਿਆਂ ਦੀ ਕੋਈ ਪੇਸ਼ ਨਾ ਚੱਲੀ ਤਾਂ ਉਹ ਭੱਜਣ ਨੂੰ ਮਜਬੂਰ ਹੋ ਗਏ। ਲੁਟੇਰਿਆਂ ਨੂੰ ਭੱਜਣ ਲਈ ਮਜਬੂਰ ਕਰਨ ‘ਤੇ ਇਲਾਕੇ ‘ਚ ਜੋਤੀ ਦੀਆਂ ਤਾਰੀਫ਼ਾਂ ਹੋ ਰਹੀਆਂ ਹਨ। ਉੱਥੇ ਹੀ ਉਸ ਨੇ ਹੋਰ ਲੜਕੀਆਂ ਦੇ ਲਈ ਨਵੀਂ ਮਿਸਾਲ ਪੈਦਾ ਕਰ ਦਿੱਤੀ ਹੈ।


ਜੋਤੀ ਨਾਲ ਇਕੋ ਹਫਤੇ ਵਿਚ ਇਹ ਦੂਜੀ ਘਟਨਾ ਹੋਈ ਹੈ। ਦੂਸਰੀ ਵਾਰ ਮੋਬਾਈਲ ਖੋਹਣ ਆਏ ਲੁਟੇਰਿਆਂ ਦਾ ਉਸ ਨੇ ਡਟਵਾਂ ਮੁਕਾਬਲਾ ਕਰ ਕੇ ਉਨ੍ਹਾਂ ਨੂੰ ਭੱਜਣ ਲਈ ਮਜਬੂਰ ਕਰ ਕੇ ਬਹਾਦਰੀ ਦੀ ਮਿਸਾਲ ਕਾਇਮ ਕਰ ਦਿੱਤੀ ਹੈ।

error: Content is protected !!