ਹਰਿਆਣੇ ਦੇ ਲੀਡਰ ਵਗਾਰ ਵਿਚ ਵਰਤ ਰਹੇ ਹਨ ਪੰਜਾਬ ਦਾ ਹੈਲੀਕਾਪਟਰ, RTI ਵਿਚ ਖੁਲਾਸਾ
ਨੈਸ਼ਨਲ (ਵੀਓਪੀ ਬਿਊਰੋ) ਕੁਝ ਸਮਾਂ ਪਹਿਲਾਂ ਅਗਸਤ ਮਹੀਨੇ ਵਿੱਚ ਜਦੋਂ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਹਾਂਸੀ ਪਹੁੰਚੇ ਸਨ ਤਾਂ RTI ਐਕਟੀਵਿਸਟ ਮਾਨਿਕ ਗੋਇਲ ਨੇ ਉਹ ਵੀਡੀਓ ਸੋਸ਼ਲ ਮੀਡੀਆ ਉਤੇ ਨਸ਼ਰ ਕੀਤੀ ਸੀ। ਜਿਸ ਦਾ ਪੂਰੇ ਸੂਬੇ ਵਿਚ ਕਾਫੀ ਵਿਵਾਦ ਹੋਇਆ ਸੀ। ਪੰਜਾਬ ਦੇ ਲੋਕਾਂ ਨੇ ਅਤੇ ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ਨੂੰ ਸਵਾਲ ਕੀਤੇ ਸਨ ਕਿ ਪੰਜਾਬ ਦਾ ਇਕਲੌਤਾ ਹੈਲੀਕਾਪਟਰ ਹਰਿਆਣੇ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਕਿਵੇਂ ਵਰਤ ਰਹੇ ਹਨ।
ਇਹਨਾਂ ਸਭ ਸਵਾਲਾਂ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਦਾ ਹੋਰ ਸੂਬਿਆਂ ਨਾਲ ਹੈਲੀਕਾਪਟਰ ਵਰਤਣ ਦਾ ਸਮਝੌਤਾ ਹੈ ਜਿਸ ਦੇ ਤਹਿਤ ਹਰਿਆਣਾ ਦੇ ਉੱਪ ਮੁੱਖ ਮੰਤਰੀ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰੀ ਹਵਾਬਾਜ਼ੀ ਪੰਜਾਬ ਦੇ ਡਾਇਰੈਕਟਰ ਸੋਨਾਲੀ ਗਿਰੀ ਨੇ ਵੀ ਬਿਆਨ ਦਿੰਦਿਆਂ ਕਿਹਾ ਸੀ ਪੰਜਾਬ ਦਾ ਹੋਰ ਸੂਬਿਆਂ ਨਾਲ ਸਮਝੌਤਾ ਹੈ ਜਿਸ ਤਹਿਤ ਚੌਟਾਲਾ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਨ । ਇਸ ਸਭ ਤੋ ਬਾਅਦ ਮਾਨਸਾ ਦੇ RTI ਐਕਟੀਵਿਸਟ ਮਾਨਿਕ ਗੋਇਲ ਵੱਲੋਂ ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਇੱਕ RTI ਪਾਈ ਗਈ, ਜਿਸ ਵਿਚ ਉਨ੍ਹਾਂ ਨੇ ਹੋਰ ਸੂਬਿਆਂ ਨਾਲ ਹੈਲੀਕਾਪਟਰ ਸ਼ੇਅਰਿੰਗ ਦੇ ਸਮਝੌਤੇ ਕਾਪੀ ਮੰਗੀ ਗਈ । ‘RTI ਵਿੱਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਕਿ ਪੰਜਾਬ ਸਰਕਾਰ ਦਾ ਕਿਸੇ ਵੀ ਸੂਬੇ ਨਾਲ ਕਦੇ ਵੀ ਹੈਲੀਕਾਪਟਰ ਸ਼ੇਅਰਿਗ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਗਿਆ।
My RTI has exposed the lies of AAP Spokesman @KangMalvinder & Punjab Govt who had falsely claimed that there was an agreement to share helicopters between Punjab & Haryana.There is no such agreement &AAP has been giving Pb helicopter free of cost to @Dchautala for political gains pic.twitter.com/MGRToXtPCg
— Manik Goyal (@ManikGoyal_) October 6, 2022