ਸੰਜੋਗ ਹੈ ਜਾਂ ਗੜਬੜੀ, ਇਕੋ ਪ੍ਰੀਖਿਆ ਕੇਂਦਰ ਵਿਚ ਬੈਠੇ 80 ਕੈਂਡੀਡੇਟਸ ਨੇ ਪਾਸ ਕੀਤੀ ਵੈਟਰਨਰੀ ਅਫਸਰਾਂ ਦੀ ਪ੍ਰੀਖਿਆ, ਪੀਪੀਐਸਸੀ ਵੱਲੋਂ ਸ਼ਾਰਟਲਿਸਟ ਕੀਤੇ ਕੈਂਡੀਡੇਟਸ ਦੀ ਜਾਰੀ ਸੂਚੀ ਸ਼ੱਕ ਦੇ ਘੇਰੇ ਵਿਚ

ਸੰਜੋਗ ਹੈ ਜਾਂ ਗੜਬੜੀ, ਇਕੋ ਪ੍ਰੀਖਿਆ ਕੇਂਦਰ ਵਿਚ ਬੈਠੇ 80 ਕੈਂਡੀਡੇਟਸ ਨੇ ਪਾਸ ਕੀਤੀ ਵੈਟਰਨਰੀ ਅਫਸਰਾਂ ਦੀ ਪ੍ਰੀਖਿਆ, ਪੀਪੀਐਸਸੀ ਵੱਲੋਂ ਸ਼ਾਰਟਲਿਸਟ ਕੀਤੇ ਕੈਂਡੀਡੇਟਸ ਦੀ ਜਾਰੀ ਸੂਚੀ ਸ਼ੱਕ ਦੇ ਘੇਰੇ ਵਿਚ


ਚੰਡੀਗੜ੍ਹ (ਵੀਓਪੀ ਬਿਊਰੋ) ਇਹ ਸੰਜੋਗ ਹੈ ਜਾਂ ਇਸ ਵਿਚ ਕੋਈ ਗੜਬੜੀ ਹੈ ਕਿ ਵੈਟਰਨਰੀ ਅਫਸਰਾਂ ਦੀ ਪ੍ਰੀਖਿਆ ਵਿਚ ਸ਼ਾਰਟਲਿਸਟ ਹੋਏ 80 ਕੈਂਡੀਡੇਟਸ ਇਕੋ ਪ੍ਰੀਖਿਆ ਕੇਂਦਰ ਵਿਚ ਇਕੱਠੇ ਬੈਠੇ ਸਨ। ਉਨ੍ਹਾਂ ਪ੍ਰੀਖਿਆ ਇਕੱਠਿਆਂ ਦਿੱਤੀ ਸੀ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੇਪਰ ਤੋਂ ਬਾਅਦ ਸ਼ਾਰਟਲਿਸਟ ਕੀਤੇ ਗਏ ਵੈਟਰਨਰੀ ਅਫਸਰਾਂ ਦੀ ਜਾਰੀ ਕੀਤੀ ਗਈ ਸੂਚੀ ਵਿਵਾਦਾਂ ਦੇ ਘੇਰੇ ਵਿਚ ਸ਼ਾਮਲ ਹੁੰਦੀ ਦਿਖਾਈ ਦੇ ਰਹੀ ਹੈ। ਕਮਿਸ਼ਨ ਵੱਲੋਂ ਰੋਲ ਨੰਬਰ ਵਾਈਜ਼ ਜਾਰੀ ਕੀਤੀ ਗਈ ਸੂਚੀ ਵਿਚ ਘਪਲੇ ਦੇ ਦੋਸ਼ ਲੱਗਣ ਲੱਗੇ ਹਨ। ਇਸ ਪਿੱਛੇ ਕਾਰਨ ਇਹ ਹੈ ਕਿ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ 80 ਕੈਂਡੀਡੇਟਸ ਇਕੋ ਪ੍ਰੀਖਿਆ ਕੇਂਦਰ ਦੇ ਹਨ ਤੇ ਇਨ੍ਹਾਂ ਦੇ ਰੋਲ ਨੰਬਰ ਵੀ ਸੀਰੀਅਲ ਵਾਈਜ਼ ਹੀ ਹਨ। ਹੁਣ ਸਵਾਲ ਇਹ ਉਠ ਰਹੇ ਹਨ ਕਿ ਇੰਝ ਕਿਵੇਂ ਹੋ ਸਕਦਾ ਹੈ ਕਿ ਇਕੋ ਪ੍ਰੀਖਿਆ ਕੇਂਦਰ ਵਿਚ ਬੈਠੇ ਸਾਰੇ ਕੈਂਡੀਡੇਟਸ ਪ੍ਰੀਖਿਆ ਵਿਚ ਪਾਸ ਹੋ ਜਾਣ।


ਇਹ ਮੁੱਦਾ ਉਠਾਉਂਦੇ ਹੋਏ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਇਸ ਮਾਮਲੇ ਦਾ ਨੋਟਿਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀਪੀਐਸਸੀ ਵੱਲੋਂ ਜਾਰੀ ਕੀਤੀ ਗਈ ਸ਼ਾਰਟਲਿਸਟ ਕੀਤੇ ਵੈਟਰਨਰੀ ਅਫਸਰਾਂ ਦੀ ਸੂਚੀ ਮੁੜ ਸ਼ੱਕ ਪੈਦਾ ਕਰ ਰਹੀ ਹੈ।ਉਨ੍ਹਾਂ ਨੇ ਸੂਚੀ ਵਿਚ 80 ਰੋਲ ਨੰਬਰਾਂ ਨੂੰ ਮਾਰਕ ਕਰ ਕੇ ਹੈਰਾਨੀ ਪ੍ਰਗਟਾਈ ਕਿ ਇਹ ਕਿਵੇਂ ਹੋ ਸਕਦਾ ਹੈ ਕਿ 80 ਕੈਂਡੀਡੇਟ ਜੋ ਇਕੋ ਪ੍ਰੀਖਿਆ ਕੇਂਦਰ ਵਿਚ ਇਕੱਠੇ ਬੈਠੇ ਹੋਣ ਤੇ ਉਹ ਪ੍ਰੀਖਿਆ ਪਾਸ ਕਰ ਲੈਣ।

 

error: Content is protected !!