ਗੁਰਪਤਵੰਤ ਸਿੰਘ ਪੰਨੂ ਖਿ਼ਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇੰਟਰਪੋਲ ਨੇ ਕੀਤਾ ਇਨਕਾਰ, ਭਾਰਤ ਨੇ ਦੂਜੀ ਵਾਰ ਕੀਤੀ ਸੀ ਬੇਨਤੀ

ਗੁਰਪਤਵੰਤ ਸਿੰਘ ਪੰਨੂ ਖਿ਼ਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇੰਟਰਪੋਲ ਨੇ ਕੀਤਾ ਇਨਕਾਰ, ਭਾਰਤ ਨੇ ਦੂਜੀ ਵਾਰ ਕੀਤੀ ਸੀ ਬੇਨਤੀ

ਨਵੀਂ ਦਿੱਲੀ (ਵੀਪੀਓ ਬਿਊਰੋ) ਇੰਟਰਪੋਲ ਨੇ ਇੱਕ ਵਾਰ ਫਿਰ ਭਾਰਤ ਨੂੰ ਕਰਾਰਾ ਝਟਕਾ ਦਿੱਤਾ ਹੈ। ਵਿਦੇਸ਼ ਵਿਚ ਬੈਠੇ ਖਾਲਿਸਤਾਨੀ ਵੱਖਵਾਦੀ ਕੈਨੇਡਾ ਸਥਿਤ ਸਿੱਖਸ ਫਾਰ ਜਸਟਿਸ (SFJ) ਦੇ ਬਾਨੀ, ਕਾਨੂੰਨੀ ਸਲਾਹਕਾਰ ਅਤੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਖਿਲਾਫ ਅੱਤਵਾਦ ਦੇ ਦੋਸ਼ਾਂ ‘ਤੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਭਾਰਤ ਦੀ ਇਹ ਦੂਜੀ ਬੇਨਤੀ ਸੀ, ਜਿਸ ਨੂੰ ਇੰਟਰਪੋਲ ਨੇ ਰੱਦ ਕਰ ਦਿੱਤਾ ਹੈ।

ਇੰਡੀਅਨ ਐਕਸਪ੍ਰੈਸ ਨੇ ਕਿਹਾ ਕਿ ਇੰਟਰਪੋਲ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਕੋਲ ਆਪਣੇ ਕੇਸ ਦੇ ਸਮਰਥਨ ਲਈ ਲੋੜੀਂਦੀ ਜਾਣਕਾਰੀ ਨਹੀਂ ਮਿਲੀ।ਇੰਟਰਪੋਲ ਨੇ ਹਾਲਾਂਕਿ ਇਸ ਤੱਥ ਨੂੰ ਸਵੀਕਾਰ ਕੀਤਾ ਹੈ ਕਿ ਪੰਨੂ ਇੱਕ “ਉੱਚ-ਪ੍ਰੋਫਾਈਲ ਸਿੱਖ ਵੱਖਵਾਦੀ” ਹੈ ਅਤੇ ਸਿੱਖਸ ਫਾਰ ਜਸਟਿਸ (ਐਸਐਫਜੇ) ਸਮੂਹ ਜਿਸਦਾ ਉਹ ਮੁਖੀ ਹੈ ਇੱਕ ਸੁਤੰਤਰ ਖਾਲਿਸਤਾਨ ਦੀ ਮੰਗ ਕਰਦਾ ਹੈ।
ਪਰ ਭਾਰਤੀ ਅਧਿਕਾਰੀਆਂ ਕੋਲ ਆਪਣੇ ਕੇਸ ਦੇ ਸਮਰਥਨ ਲਈ ਲੋੜੀਂਦੀ ਜਾਣਕਾਰੀ ਨਹੀਂ ਹੈ। ਇਸ ਕਰ ਕੇ ਇਸ ਅਰਜ਼ੀ ਨੂੰ ਰੱਦ ਕੀਤਾ ਗਿਆ ਹੈ।

error: Content is protected !!