ਡੇਰਾ ਸੱਚਾ ਸੌਦਾ ਵਿਚ ਹਨੀਪ੍ਰੀਤ ਨੂੰ ਲੈ ਕੇ ਵੱਡੀ ਸਾਜ਼ਿਸ਼ ! ਗੁਪਤ ਤਰੀਕੇ ਨਾਲ ਬਣਾਇਆ ਜਾ ਰਿਹੈ ‘ਵਾਰਿਸ’,

ਡੇਰਾ ਸੱਚਾ ਸੌਦਾ ਵਿਚ ਹਨੀਪ੍ਰੀਤ ਨੂੰ ਲੈ ਕੇ ਵੱਡੀ ਸਾਜ਼ਿਸ਼ ! ਗੁਪਤ ਤਰੀਕੇ ਨਾਲ ਬਣਾਇਆ ਜਾ ਰਿਹੈ ‘ਵਾਰਿਸ’,


ਨੈਸ਼ਨਲ (ਵੀਓਪੀ ਬਿਊਰੋ)ਹਨੀਪ੍ਰੀਤ ਕਰ ਕੇ ਡੇਰਾ ਸੱਚਾ ਸੌਦਾ ਮੁੜ ਚਰਚਾ ਵਿਚ ਆ ਗਿਆ ਹੈ। ਡੇਰੇ ਵਿਚ ਰਹਿੰਦੇ ਕੁਝ ਡੇਰਾ ਪ੍ਰੇਮੀਆਂ ਨੇ ਕੀਤਾ ਹੈ ਕਿ ਹਨੀਪ੍ਰੀਤ ਨੂੰ ਗੁਪਤ ਤਰੀਕੇ ਨਾਲ ਡੇਰੇ ਦੀ ਮੈਨੇਜਮੈਂਟ ਦਾ ਚੇਅਰਪਰਸਨ ਬਣਾਇਆ ਗਿਆ। ਉਹਨਾਂ ਦੋਸ਼ ਲਗਾਇਆ ਕਿ ਚੁੱਪ ਚੁਪੀਤੇ ਹੌਲੀ-ਹੌਲੀ ਹਨੀਪ੍ਰੀਤ ਨੂੰ ਗੱਦੀ ਦਾ ਵਾਰਿਸ ਵੀ ਬਣਾ ਦਿੱਤਾ ਜਾਵੇਗਾ। ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਇਹ ਸਾਰਾ ਘਾਲਾ-ਮਾਲਾ ਕੀਤਾ ਗਿਆ। ਫੇਥ ਵਰਸਿਜ਼ ਵਰਡਿਕਟ ਗਰੁੱਪ ਵੱਲੋਂ ਇਸ ਸਬੰਧੀ ਕਾਗਜ਼ਾਤ ਵੀ ਵਾਇਰਲ ਹੋ ਚੁੱਕੇ ਹਨ। ਡੇਰੇ ਦੇ ਬੁਲਾਰੇ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਹ ਪ੍ਰਬੰਧਕਾਂ ਨਾਲ ਗੱਲ ਕਰਕੇ ਰਸਮੀ ਪੱਖ ਦੇਣਗੇ।

ਦੱਸ ਦੇਈਏ ਕਿ ਰਾਮ ਰਹੀਮ ਸਾਧਵੀ ਜਿਨਸੀ ਸ਼ੋਸ਼ਣ, ਰਣਜੀਤ ਕਤਲ ਕੇਸ ਅਤੇ ਪੱਤਰਕਾਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਫਿਲਹਾਲ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।

ਕੁਝ ਡੇਰਾ ਪ੍ਰੇਮੀਆਂ ਅਤੇ ਡੇਰਾ ਪ੍ਰਬੰਧਕਾਂ ਨੇ ਖੁਲਾਸਾ ਕੀਤਾ ਹੈ ਕਿ ਡੇਰੇ ਦੇ ਟਰੱਸਟ ਦੀ ਚੇਅਰਮੈਨਸ਼ਿਪ ਨੂੰ ਲੈ ਕੇ ਜੋ ਨਵੇਂ ਕਾਗਜ਼ਾਤ ਸਾਹਮਣੇ ਆਏ ਉਹਨਾਂ ਪੱਤਰਾਂ ਵਿਚ ਚੇਅਰਪਰਸਨ ਵਜੋਂ ਪੀ.ਆਰ. ਨੈਨ ਦਾ ਨਾਂ ਨਹੀਂ ਹੈ। ਕਿਉਂਕਿ ਪਹਿਲਾਂ ਤੋਂ ਹੀ ਟਰੱਸਟ ਦੇ ਚੇਅਰਪਰਸਨ ਪੀ. ਆਰ. ਨੈਨ ਸੀ। ਪਰ ਜਦੋਂ ਤੋਂ ਰਾਮ ਰਹੀਮ ਪੈਰੋਲ ‘ਤੇ ਬਾਹਰ ਆਇਆ, ਉਸਤੋਂ ਬਾਅਦ ਕਈ ਘਾਲੇ ਮਾਲੇ ਕੀਤੇ ਗਏ। ਇਸ ਤੋਂ ਕੁਝ ਸਮਾਂ ਪਹਿਲਾਂ ਤੱਕ ਵਿਪਾਸਨਾ ਇੰਸਾ ਵੀ ਡੇਰੇ ਦੀ ਚੇਅਰਪਰਸਨ ਸੀ।


ਕਾਗਜ਼ਾਂ ਵਿਚ ਲਿਖਿਆ ਹੈ ਕਿ ਫਰਵਰੀ 2022 ਨੂੰ ਗੁਰਮੀਤ ਰਾਮ ਰਹੀਮ ਨੇ ਆਪਣੀ ਪੈਰੋਲ ਦੇ ਸਮੇਂ ਦੌਰਾਨ ਗੁਰੂਗ੍ਰਾਮ ਵਿਚ ਡੇਰਾ ਦੀ ਮੈਨੇਜਮੈਂਟ ਅੰਦਰ ਕਈ ਬਦਲਾਅ ਕੀਤੇ ਸਨ। ਜੋ ਹੁਕਮ ਲਿਖਤੀ ਤੌਰ ‘ਤੇ ਵੀ ਜਾਰੀ ਕੀਤੇ ਗਏ ਸਨ। ਜਿਸਦੇ ਵਿਚ ਹਨੀਪ੍ਰੀਤ ਨੂੰ ਟਰੱਸਟ ਦਾ ਵਾਈਸ ਪੈਟਰਨ ਨਿਯੁਕਤ ਕੀਤਾ ਗਿਆ। ਇਸਦੇ ਵਿਚ ਟਰੱਸਟ ਦੇ 13 ਹੋਰ ਮੈਂਬਰਾਂ ਨਾਂ ਵੀ ਜਨਤਕ ਕੀਤੇ ਗਏ ਹਨ ਅਤੇ ਹਨੀਪ੍ਰੀਤ ਨੂੰ ਗੁਪਤ ਤਰੀਕੇ ਨਾਲ ਡੇਰਾ ਸਿਰਸਾ ਦੀ ਚੇਅਰਪਰਸਨ ਬਣਾਇਆ ਗਿਆ ਹੈ। ਜਿਸਦੇ ਅਨੁਸਾਰ ਹਨੀਪ੍ਰੀਤ ਵਾਈਸ ਪੈਟਰਨ ਚੇਅਰਮੈਨ ਤੇ ਟਰੱਸਟੀ, ਡਾ. ਪੁਨੀਤ, ਵਰਿੰਦਰ, ਦਾਨ ਸਿੰਘ, ਨਵੀਨ ਕੁਮਾਰ ਰਾਕੇਸ਼ ਕੁਮਾਰ, ਰਾਕੇਸ਼ ਕੁਮਾਰ, ਗੁਰਚਰਨ ਸਿੰਘ, ਜਸ਼ਦੀਪ ਕੌਰ, ਗੁਲਾਬੂ ਮੱਲ, ਸੰਤੋਸ਼ ਕੁਮਾਰੀ, ਇਕਬਾਲ ਸਿੰਘ, ਨੂੰ ਟਰੱਸਟੀ ਬਣਾਇਆ ਗਿਆ। ਇਸ ‘ਤੇ ਗੁਰਮੀਤ ਰਾਮ ਰਹੀਮ ਦੇ ਦਸਤਖਤ ਹੋਣ ਦਾ ਦਾਅਵਾ ਕੀਤਾ ਗਿਆ ਸੀ।

error: Content is protected !!