ਕੱਪੜਾ ਵਪਾਰੀ ਦੇ ਕਤਲ ਦੀ ਵੀਡੀਓ ਸ਼ੇਅਰ ਕਰ ਕੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਹਾਲਾਤ ਉਤੇ ਬਿਕਰਮ ਮਜੀਠੀਆ ਨੇ ਘੇਰੀ ‘ਬਦਲਾਅ ਵਾਲੀ ਸਰਕਾਰ’, ਬੋਲੇ, ਇਹ ਹਾਲ ਨੇ ਪੰਜਾਬ ਦੇ

ਕੱਪੜਾ ਵਪਾਰੀ ਦੇ ਕਤਲ ਦੀ ਵੀਡੀਓ ਸ਼ੇਅਰ ਕਰ ਕੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਹਾਲਾਤ ਉਤੇ ਬਿਕਰਮ ਮਜੀਠੀਆ ਨੇ ਘੇਰੀ ‘ਬਦਲਾਅ ਵਾਲੀ ਸਰਕਾਰ’, ਬੋਲੇ, ਇਹ ਹਾਲ ਨੇ ਪੰਜਾਬ ਦੇ


ਤਰਨਤਾਰਨ (ਵੀਓਪੀ ਬਿਊਰੋ) ਤਰਨਤਾਰਨ ਦੇ ਪਿੰਡ ਦੀਨਪੁਰ ਵਿਖੇ ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਵਿਚ ਸਰਕਾਰ ਉਤੇ ਸਵਾਲ ਉਠਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਨੇ ਟਵੀਟ ਕਰ ਕੇ ਕਤਲ ਦੀ ਵੀਡੀਓ ਸ਼ੇਅਰ ਕਰ ਕੇ ਪੰਜਾਬ ਵਿਚ ਵਿਗੜੇ ਲਾਅ ਐਂਡ ਆਰਡਰ ਦੇ ਹਾਲਾਤ ਉਤੇ ਪੰਜਾਬ ਸਰਕਾਰ ਉਤੇ ਤੰਜ ਕੱਸਿਆ ਹੈ।

ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੀ ‘ਬਦਲਾਅ ਵਾਲੀ’ ਸਰਕਾਰ ਦੇ ਰਾਜ ਵਿਚ ਪੰਜਾਬ ਵਿਚ ਲਾਅ ਐਂਡ ਆਰਡਰ ਦੇ ਇਹ ਹਾਲਾਤ ਹਨ। ਇਕ ਹੋਰ ਬੇਕਸੂਰ ਦੀ ਜਾਨ ਚਲੀ ਗਈ, ਕਿਉਂਕਿ ਉਸ ਨੇ ਗੈਂਗਸਟਰ ਵੱਲੋਂ ਫਿਰੌਤੀ ਦੀ ਮੰਗੀ ਗਈ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ।


ਜ਼ਿਕਰਯੋਗ ਹੈ ਕਿ ਤਰਨਤਾਰਨ ਵਿਖੇ ਕੱਪੜਿਆਂ ਦੀ ਦੁਕਾਨ ਦੇ ਮਾਲਕ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਗੈਂਗਸਟਰ ਲੰਡਾ ਨੇ ਫੇਸਬੁੱਕ ਉਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ।

 

error: Content is protected !!