ਮੁੰਡਿਆਂ ਨਾਲ ਪਾਰਕ ਵਿਚ ਬੈਠੀਆਂ ਕੁੜੀਆਂ ਦੇ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਮਾਰੇ ਥੱਪੜ, ਵੀਡੀਓ ਵਾਇਰਲ ਹੋਣ ਉਤੇ ਡੀਜੀਪੀ ਨੇ ਲਿਆ ਸਖਤ ਐਕਸ਼ਨ

ਮੁੰਡਿਆਂ ਨਾਲ ਪਾਰਕ ਵਿਚ ਬੈਠੀਆਂ ਕੁੜੀਆਂ ਦੇ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਮਾਰੇ ਥੱਪੜ, ਵੀਡੀਓ ਵਾਇਰਲ ਹੋਣ ਉਤੇ ਡੀਜੀਪੀ ਨੇ ਲਿਆ ਸਖਤ ਐਕਸ਼ਨ


ਬਟਾਲਾ (ਵੀਓਪੀ ਬਿਊਰੋ) ਇੱਥੋਂ ਦੇ ਪਾਰਕ ਵਿੱਚ ਬੈਠੀਆਂ ਕੁੜੀਆਂ ਦੇ ਮਹਿਲਾ ਪੁਲਿਸ ਵੱਲੋਂ ਮਾਰੇ ਗਏ ਥੱਪੜ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦਰਅਸਲ ਜਦੋਂ ਬਟਾਲਾ ਪੁਲਿਸ ਦੀਆਂ ਦੋ ਮਹਿਲਾ ਪੁਲਿਸ ਕਰਮਚਾਰੀ ਅਚਾਨਕ ਰੇਡ ਕਰਨ ਲਈ ਪਾਰਕ ਵਿਚ ਪਹੁੰਚੀਆਂ ਤਾਂ ਉੱਥੇ ਲੜਕੇ-ਲੜਕੀਆਂ ਇਕੱਠੇ ਮੌਜੂਦ ਸਨ। ਮਹਿਲਾ ਪੁਲਿਸ ਵਾਲਿਆਂ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਗੱਲ ਕਰਨ ਲਈ ਕਿਹਾ।

ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਵਾਉਣ ਲਈ ਰਾਜ਼ੀ ਹੋ ਜਾਣ ਦੇ ਬਾਵਜੂਦ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਲੜਕੀਆਂ ਦੀ ਕੁੱਟਮਾਰ ਕੀਤੀ। ਇਸ ਦੇ ਨਾਲ ਹੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਮਗਰੋਂ ਬਟਾਲਾ ਪੁਲਿਸ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪਾਰਕ ਵਰਗੀ ਜਨਤਕ ਥਾਂ ’ਤੇ ਲੜਕੇ-ਲੜਕੀਆਂ ਆ ਕੇ ਅਸ਼ਲੀਲ ਹਰਕਤਾਂ ਕਰਦੇ ਹਨ। ਇਸ ਕਾਰਨ ਪਾਰਕ ਵਿਚ ਅਚਾਨਕ ਛਾਪਾ ਮਾਰਿਆ ਗਿਆ ਤੇ ਕਾਰਵਾਈ ਕੀਤੀ ਗਈ।


ਉਧਰ, ਜਦੋਂ ਇਹ ਵੀਡੀਓ DGP ਗੌਰਵ ਯਾਦਵ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਇਸ ‘ਤੇ ਕਾਰਵਾਈ ਕਰਦਿਆਂ ਦੋਨੋਂ ਮਹਿਲਾ ਮੁਲਾਜ਼ਮਾਂ ਦੇ ਟ੍ਰਾਂਸਫਰ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁੜੀਆਂ ਆਈਲਟਸ ਦਾ ਪੇਪਰ ਦੇਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਪਾਰਕ ਵਿਚ ਜਨਮਦਿਨ ਮਨਾ ਰਹੀਆਂ ਸਨ। ਇਸ ਵਿਚਾਲੇ ਮਹਿਲਾ ਪੁਲਿਸ ਦੀਆਂ ਦੋ ਮੁਲਾਜ਼ਮਾਂ ਆਈਆਂ ਤੇ ਉਨ੍ਹਾਂ ਨੂੰ ਮਾੜਾ ਚੰਗਾ ਬੋਲਣ ਲੱਗ ਗਈਆਂ। ਇਹ ਦੇਖ ਕੇ ਮੁੰਡਾ ਉਥੋਂ ਭੱਜ ਗਿਆ ਤੇ ਦੋਨੋ ਪੁਲਿਸ ਮੁਲਾਜ਼ਮਾਂ ਨੇ ਕੁੜੀਆਂ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।

error: Content is protected !!