ਬੇਸਿਟਾ ਰਹੀ SYL ਮੁੱਦੇ ‘ਤੇ ਮੀਟਿੰਗ, ਮੁੱਖ ਮੰਤਰੀ ਮਾਨ ਦਾ ਸਖਤ ਸਟੈਂਡ, ਤੱਥਾਂ ਦੇ ਆਧਾਰ ਉਤੇ ਦਿੱਤੇ ਠੋਕਵੇਂ ਜਵਾਬ, ਖੱਟਰ ਬੋਲੇ ਕੇਂਦਰੀ ਮੰਤਰੀ ਨੂੰ ਸੌਂਪਾਂਗੇ ਰਿਪੋਰਟ

ਬੇਸਿਟਾ ਰਹੀ SYL ਮੁੱਦੇ ‘ਤੇ ਮੀਟਿੰਗ, ਮੁੱਖ ਮੰਤਰੀ ਮਾਨ ਦਾ ਸਖਤ ਸਟੈਂਡ, ਤੱਥਾਂ ਦੇ ਆਧਾਰ ਉਤੇ ਦਿੱਤੇ ਠੋਕਵੇਂ ਜਵਾਬ, ਖੱਟਰ ਬੋਲੇ ਕੇਂਦਰੀ ਮੰਤਰੀ ਨੂੰ ਸੌਂਪਾਂਗੇ ਰਿਪੋਰਟ


ਚੰਡੀਗੜ੍ਹ (ਵੀਓਪੀ ਬਿਊਰੋ) ਵਿਵਾਦਿਤ ਮੁੱਦੇ ਐਸਵਾਈਐਲ ਨਹਿਰ ‘ਤੇ ਅੱਜ ਹੋਈ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਪਹਿਲੀ ਮੀਟਿੰਗ ਬੇਸਿੱਟਾ ਰਹੀ। ਦੋਵਾਂ ਮੁੱਖ ਮੰਤਰੀਆਂ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ। ਮੀਟਿੰਗ ਤੋਂ ਪਹਿਲਾਂ ਦੋਵੇਂ ਮੁੱਖ ਮੰਤਰੀ ਆਪਣੇ ਬਿਆਨਾਂ ‘ਤੇ ਅੜੇ ਹੋਏ ਸਨ।


SYL ਮੁੱਦੇ ਉੱਤੇ ਬੋਲਦੇ ਹੋਏ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਈ ਦਿਨਾਂ ਤੋਂ ਕਾਫ਼ੀ ਹੋਮਵਰਕ ਕੀਤਾ ਸੀ। ਅੱਜ ਮਈ ਬਹੁਤ ਮਜ਼ਬੂਤੀ ਨਾਲ ਅਤੇ ਤੱਥਾਂ ਦੇ ਅਧਾਰ ਉੱਤੇ ਪੱਖ ਰੱਖਿਆ ਜੋ ਦੁੱਖ ਦੀ ਗੱਲ ਹੈ ਕਿ ਪਹਿਲਾਂ ਕਦੇ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਜੇ ਯਮੂਨਾ ਦੇ ਪਾਣੀ ਵਿਚ ਪੰਜਾਬ ਦਾ ਕੋਈ ਹਿੱਸਾ ਨਹੀਂ ਤਾਂ ਸਤਲੁਜ ਬਿਆਸ ਵਿਚੋਂ ਕਿੱਥੋਂ ਪਾਣੀ ਦੇ ਦੇਈਏ, ਜਦਕਿ ਪਾਣੀ ਸਾਡੇ ਕੋਲ ਵੀ ਹੈ ਨਹੀਂ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਐਸਵਾਈਐਲ ਨਹਿਰ ਬਣਾਉਣ ਨੂੰ ਕਹਿ ਰਹੇ ਹਨ ਪਰ ਜੇ ਪੰਜਾਬ ਕੋਲ ਪਾਣੀ ਹੀ ਨਹੀਂ ਤਾਂ ਨਹਿਰ ਬਣਾ ਕੇ ਕੀ ਕਰੋਗੇ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਮੂਨਾ ਜਾਂ ਗੰਗਾ ਵਿਚੋਂ ਹਰਿਆਣਾ ਲਈ ਪਾਣੀ ਦਾ ਪ੍ਰਬੰਧ ਕਰ ਦੇਣ, ਸਾਡੇ ਕੋਲ ਪਾਣੀ ਹੈ ਨਹੀਂ।’


ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਅੱਜ ਮੀਟਿੰਗ ਵਿਚ ਦੋਵਾਂ ਮੁੱਖ ਮੰਤਰੀਆਂ ਵਿਚਕਾਰ ਹੀ ਸਹਿਮਤੀ ਨਹੀਂ ਬਣ ਸਕੀ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਇਹ ਐਸਵਾਈਐਲ ਦਾ ਵਿਵਾਦ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦਾ ਫੈਸਲਾ ਹਰਿਆਣਾ ਦੇ ਹਿੱਤ ਵਿੱਚ ਆਇਆ ਸੀ। ਅਦਾਲਤ ਨੇ ਵੀ ਜਨਵਰੀ 2023 ਤਕ ਇਸ ਮਸਲੇ ਨੂੰ ਸੁਝਾਉਣ ਦਾ ਸਮਾਂ ਦਿੱਤਾ ਹੈ। ਖੱਟਰ ਨੇ ਕਿਹਾ ਕਿ ਉਹ ਅਸੀਂ ਆਪਣੀ ਰਿਪੋਰਟ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਸੌਂਪਾਂਗੇ, ਜਿਸ ਪਿੱਛੋਂ ਹੀ ਤੈਅ ਹੋਵੇਗਾ ਕਿ ਅਗਲੀ ਮੀਟਿੰਗ ਕਰਨੀ ਹੈ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਦੋਵਾਂ ਸੂਬਿਆਂ ਵਿਚਾਲੇ ਮੀਟਿੰਗ ਨੂੰ ਲੈ ਕੇ ਪਹਿਲਾਂ ਹੀ ਸਿਆਸਤ ਜ਼ੋਰਾਂ ਉਤੇ ਸੀ। ਵਿਰੋਧੀਆਂ ਵੱਲੋਂ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ ਤੇ ਸਲਾਹਾਂ ਦਿੱਤੀਆਂ ਜਾ ਰਹੀਆਂ ਸਨ। ਹੁਣ ਮਾਨ ਸਰਕਾਰ ਦੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਸਖਤ ਸਟੈਂਡ ਲੈਣ ਉਤੇ ਸਿਆਸਤ ਵਿਚ ਕੀ ਫੇਰ ਬਦਲ ਹੁੰਦਾ ਹੈ ਵੇਖਣਯੋਗ ਹੋਵੇਗਾ।

error: Content is protected !!