ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਨੂੰ ਵੰਦੇ ਭਾਰਤ ਟ੍ਰੇਨ ਦਾ ਦਿੱਤਾ ਤੋਹਫਾ- ਇਕਬਾਲ ਸਿੰਘ ਲਾਲਪੁਰਾ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਨੂੰ ਵੰਦੇ ਭਾਰਤ ਟ੍ਰੇਨ ਦਾ ਦਿੱਤਾ ਤੋਹਫਾ- ਇਕਬਾਲ ਸਿੰਘ ਲਾਲਪੁਰਾ


ਸ੍ਰੀ ਆਨੰਦਪੁਰ ਸਾਹਿਬ, (ਵੀਓਪੀ ਬਿਊਰੋ ) ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਤੇ ਹੋਲਾ ਮਹੱਲਾ ਮਨਾਉਣ ਵਾਲੀਆਂ ਸੰਗਤਾਂ ਲਈ ਤੇਜ਼ ਰਫਤਾਰ ਦੀ ਟ੍ਰੇਨ ਅੱਜ ਤੱਕ ਨਹੀਂ ਸੀ। ਸਿੱਖ ਪੰਥ ਦੀ ਚਿਰੋਕਣੀ ਮੰਗ ਸੀ ਕਿ ਸ਼ਤਾਬਦੀ ਗੱਡੀ ਸ਼ਰਧਾਲੂਆਂ ਵਾਸਤੇ ਸ਼ੁਰੂ ਕੀਤੀ ਜਾਵੇ। ਨਵੀਂ ਦਿੱਲੀ ਤੋਂ ਉਨਾ (ਹਿਮਾਚਲ ਪ੍ਰਦੇਸ਼) ਤੱਕ ਵੰਦੇ ਭਾਰਤ ਰੇਲਗੱਡੀ ਦਾ ਠਹਿਰਾਅ ਸ੍ਰੀ ਅਨੰਦਪੁਰ ਸਾਹਿਬ ਸਟੇਸ਼ਨ ਉਤੇ ਕਰਵਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਨੂੰ ਤੋਹਫਾ ਦਿੱਤਾ ਹੈ। ਇਸ ਨਾਲ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਸਵੇਰੇ ਚੱਲ ਕੇ ਗੁਰੂਘੜ ਵਿਚ ਨਤਮਸਤਕ ਹੋ ਕੇ ਸ਼ਾਮ ਤੱਕ ਵਾਪਸ ਜਾ ਸਕਦੀਆਂ ਹਨ। ਇਸ ਗੱਡੀ ਦੀ ਗਤੀ ਲਗਭਗ 180 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਪੰਥਕ ਸੇਵਾ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਰੇਲਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕਰਦਿਆਂ  ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇਹ ਪ੍ਰਗਟਾਵਾ ਕੀਤਾ।

ਉਨ੍ਹਾਂ ਨੇ ਇਸ ਗੱਡੀ ਦੇ ਸਫਰ ਦੌਰਾਨ ਪੰਜਾਬ ਦੀਆਂ ਅਨੇਕਾਂ ਮੰਗਾਂ ਬਾਰੇ ਰੇਲਮੰਤਰੀ ਨਾਲ ਚਰਚਾ ਕੀਤੀ। ਉਹਨਾਂ ਨੂੰ ਅਜਿਹੀ ਵੰਦੇ ਭਾਰਤ ਰੇਲਗੱਡੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਠਿੰਡਾ ਨੂੰ ਵੀ ਚਲਾਉਣ ਲਈ ਬੇਨਤੀ ਕੀਤੀ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ ਦੇ ਸਿੱਖ ਸ਼ਰਧਾਲੂਆਂ ਨੂੰ ਵੀ ਇਸ ਤਰਾਂ ਦੀ ਸਹੂਲਤ ਮਿਲ ਸਕੇ। ਇਸ ਸਫਰ ਮੌਕੇ ਕੇਂਦਰੀ ਮੰਤਰੀ ਸੋਮਪ੍ਰਕਾਸ਼, ਅਸ਼ਵਨੀ ਸ਼ਰਮਾ ,ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਵੀ ਨਾਲ ਸਨ।

error: Content is protected !!