‘ਸੁੰਦਰ ਕੁੜੀਆਂ ਦਾ ਮੁਕਾਬਲਾ’ ਦੇ ਪੋਸਟਰਾਂ ਨੇ ਛੇੜੀ ਚਰਚਾ, ਪੁਲਿਸ ਪਰਚਾ ਕਰ ਕੇ ਭਾਲ ਰਹੀ ਪੋਸਟਰ ਲਾਉਣ ਵਾਲਿਆਂ ਨੂੰ

‘ਸੁੰਦਰ ਕੁੜੀਆਂ ਦਾ ਮੁਕਾਬਲਾ’ ਦੇ ਪੋਸਟਰਾਂ ਨੇ ਛੇੜੀ ਚਰਚਾ, ਪੁਲਿਸ ਪਰਚਾ ਕਰ ਕੇ ਭਾਲ ਰਹੀ ਪੋਸਟਰ ਲਾਉਣ ਵਾਲਿਆਂ ਨੂੰ


ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਸ਼ਹਿਰ ਵਿਚ ਸੁੰਦਰ ਕੁੜੀਆਂ ਦੇ ਮੁਕਾਬਲੇ ਦੇ ਲੱਗੇ ਪੋਸਟਰਾਂ ਨੇ ਸੋਸ਼ਲ ਮੀਡੀਆ ਤੇ ਸ਼ਹਿਰ ਵਾਸੀਆਂ ਵਿਚ ਚਰਚਾ ਛੇੜ ਦਿੱਤੀ ਹੈ। ਉਧਰ, ਪੁਲਿਸ ਵੀ ਇਸ ਮਾਮਲੇ ਵਿਚ ਸਰਗਰਮ ਹੋ ਗਈ ਹੈ ਤੇ ਪੋਸਟਰ ਲਾਉਣ ਦੇ ਦੋਸ਼ ਹੇਠ ਦੋ ਲੋਕਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।


ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ਉਤੇ ਇਕ ਪੋਸਟਰ ਕਾਫੀ ਵਾਇਰਲ ਹੁੰਦਾ ਦੇਖਿਆ ਗਿਆ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਸ਼ਹਿਰ ਦੇ ਇਕ ਹੋਟਲ ਵਿਚ ਸੁੰਦਰ ਲੜਕੀਆਂ ਦਾ ਮੁਕਾਬਲਾ ਕਰਵਾਉਣ ਦੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਪੋਸਟਰ ਲੱਗੇ। ਪੋਸਟਰ ਵਿੱਚ ਲਿਖਿਆ ਹੈ ਕਿ ਇਹ ਮੁਕਾਬਲਾ ਜਨਰਲ ਕੈਟਾਗਿਰੀ ਦੀਆਂ ਲੜਕੀਆਂ ਲਈ ਰੱਖਿਆ ਗਿਆ ਸੀ ਅਤੇ ਸਭ ਤੋਂ ਸੁੰਦਰ ਲੜਕੀ ਨਾਲ NRI ਜਨਰਲ ਕਾਸਟ ਪੱਕੇ ਲੜਕੇ ਵੱਲੋਂ ਵਿਆਹ ਵੀ ਕਰਵਾਏ ਜਾਣ ਦਾ ਆਫਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਇਹ ਬੈਨਰ ਲੱਗਣ ਨਾਲ ਪੂਰੇ ਸ਼ਹਿਰ ਅਤੇ ਸਮਾਜ ਸੇਵੀ ਲੋਕਾਂ ਵਿਚ ਹੜਕੰਪ ਮੱਚਿਆ ਹੋਇਆ ਨਜ਼ਰ ਆ ਰਿਹਾ ਸੀ, ਜਿਸ ਦੀ ਲੋਕਾਂ ਵੱਲੋਂ ਡੱਟਵੀਂ ਨਿਖੇਧੀ ਕੀਤੀ ਗਈ।

ਬਠਿੰਡਾ ਵਿੱਚ ਜਨਰਲ ਜਾਤੀ ਨਾਲ ਸਬੰਧਤ ਸੁੰਦਰ ਲੜਕੀਆਂ ਦੇ ਸੁੰਦਰਤਾ ਮੁਕਾਬਲੇ ਦੇ ਪੋਸਟਰ ਲਗਾਉਣ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ 2 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਭਾਜਪਾ ਆਗੂ ਸੁਖਪਾਲ ਸਰ੍ਹਾਂ ਨੇ ਐਸਐਸਪੀ ਬਠਿੰਡਾ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ, ਜਿਸ ‘ਤੇ ਪੁਲਿਸ ਨੇ ਸੁਰਿੰਦਰ ਸਿੰਘ ਅਤੇ ਰਾਮਦਿਆਲ ਨਾਂਅ ਦੇ 2 ਲੋਕਾਂ ਵਿਰੁੱਧ ਅਸ਼ਲੀਲਤਾ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!