ਅੰਮ੍ਰਿਤਸਰ ਦੇ ਏਅਰਪੋਰਟ ਦੇ ਨੇੜੇ ਢਾਬਾ ਮਲਿਕ ਨੇ ਵਕੀਲ ‘ਤੇ ਚਲਾਈ ਗੋਲੀ

ਅੰਮ੍ਰਿਤਸਰ ਦੇ ਏਅਰਪੋਰਟ ਦੇ ਨੇੜੇ ਢਾਬਾ ਮਲਿਕ ਨੇ ਵਕੀਲ ‘ਤੇ ਚਲਾਈ ਗੋਲੀ

ਅੰਮ੍ਰਿਤਸਰ (ਮਨਿੰਦਰ ਕੌਰ) ਪੰਜਾਬ ਵਿੱਚ ਲਗਾਤਾਰ ਹੀ ਲਾਅ ਐਂਡ ਆਰਡਰ ਦੇ ਸਥਿਤੀ ਖ਼ਰਾਬ ਹੁੰਦੀ ਨਜਰ ਆ ਰਹੀ ਹੈ” ਜਗ੍ਹਾ-ਜਗ੍ਹਾ ‘ਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ| ਉੱਥੇ ਹੀ ਅੰਮ੍ਰਿਤਸਰ ਦੇ ਏਅਰਪੋਰਟ ਦੇ ਨਜ਼ਦੀਕ ਏਕਮ ਢਾਬੇ ਦੇ ਉਤੇ ਵੀ ਇਕ ਵਕੀਲ ਉੱਤੇ ਜਾਨਲੇਵਾ ਹਮਲਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ| ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੇ ਪੁਲਸ ਅਧਿਕਾਰੀਆਂ ਵੱਲੋਂ ਵੀ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ|

ਰਾਜੀਵ ਸ਼ਰਮਾ ਨਾਮ ਦੇ ਇੱਕ ਵਕੀਲ ਵੱਲੋਂ ਆਰੋਪ ਲਗਾਇਆ ਗਿਆ ਕਿ ਪੁਲਸ ਮੁਲਾਜ਼ਮਾਂ ਸਾਹਮਣੇ ਹੀ ਉਸ ਨਾਲ ਕੁੱਟਮਾਰ ਹੋਈ ਹੈ| ਇੱਥੋਂ ਤੱਕ ਕਿ ਉਸ ‘ਤੇ ਰਾਡਾਂ ਮਾਰੀਆ ਅਤੇ ਗੋਲੀ ਤੱਕ ਚਲਾਈ ਗਈ| ਉਨ੍ਹਾਂ ਕਿਹਾ ਕਿ ਅਸੀਂ ਮਾਣਯੋਗ ਕੋਰਟ ਵਿਚ ਇਸ ਮਾਮਲੈ ਨੂੰ ਲੈ ਕੇ ਜਾਵਾਂਗੇ| ਪੁਲਸ ਵੱਲੋਂ ਉਨ੍ਹਾਂ ਉੱਤੇ ਜਾਣਬੁੱਝ ਕੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਕੰਪਲੇਂਟ ਸਾਡੇ ਹਿਸਾਬ ਨਾਲ ਲਿਖਣ| ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸ਼ਿਕਾਇਤ ਖੁਦ ਹੀ ਦਰਜ ਕਰਾਵਾਂਗੇ ਨਹੀਂ ਤਾਂ ਕੋਰਟ ਵਿਚ ਪੁਲਸ ਮੁਲਾਜ਼ਮ ਆਪਣੇ ਬਿਆਨ ਦਰਜ ਕਰਾਉਣ ਵਾਸਤੇ ਤਿਆਰ ਰਹਿਣ| ਉਨ੍ਹਾਂ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਉਹ ਆਪਣੇ ਬਿਆਨ ਲੈ ਕੇ ਦੇਣ ਤਾਂ ਜੋ ਕਿ ਸਾਰਿਆਂ ਉਤੇ ਕਾਰਵਾਈ ਹੋ ਸਕੇ ਤਾਂ ਧਾਰਾ 307 ਤਹਿਤ ਮਾਮਲਾ ਦਰਜ ਹੋਵੇ|

ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਪੁਲੀਸ ਦੇ ਡੀ ਐੱਸ ਪੀ ਕਮਲਦੀਪ ਸਿੰਘ ਔਲਖ ਦਾ ਕਹਿਣਾ ਹੈ ਕਿ ਏਕਮ ਢਾਬੇ ‘ਤੇ ਉਤੇ ਹੋਏ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਸੀਸੀਟੀਵੀ ਕੈਮਰੇ ਵਿੱਚ ਵੇਖ ਸਾਫ ਵੇਖਿਆ ਜਾ ਸਕਦਾ ਹੈ ਕਿ ਵਕੀਲ ਵੱਲੋਂ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਏਕਮ ਢਾਬੇ ‘ਤੇ ਪਹੁੰਚਿਆ ਜਾਂਦਾ ਹੈ| ਉਸ ਤੋਂ ਬਾਅਦ ਦੁਬਾਰਾ ਤੋਂ ਏਕਮ ਢਾਬੇ ‘ਤੇ ਉਹ ਪਹੁੰਚਦੇ ਹਨ| ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸਾਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਵੀ ਦੋਸ਼ੀ ਹੋਇਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ| ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਇਸ ਵਿਚ ਗੋਲੀ ਚੱਲੀ ਹੈ ਕਿ ਨਹੀਂ ਚਲੋ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਅਸੀਂ ਸੀਸੀਟੀਵੀ ਦੇ ਮਦਦ ਨਾਲ ਦੋਸ਼ੀਆਂ ਨੂੰ ਜਰੂਰ ਫੜ ਕੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ|

error: Content is protected !!