ਨਸ਼ਾ ਛੁਡਾਊ ਦਵਾਈ ਦੀ ਹੀ ਲੈਣ ਲੱਗਾ ਓਵਰਡੋਜ਼, ਮਾਪਿਆਂ ਦੇ 26 ਸਾਲਾ ਨੌਜਵਾਨ ਪੁੱਤ ਦੀ ਮੌਤ…

ਨਸ਼ਾ ਛੁਡਾਊ ਦਵਾਈ ਦੀ ਹੀ ਲੈਣ ਲੱਗਾ ਓਵਰਡੋਜ਼,  26 ਸਾਲਾ ਨੌਜਵਾਨ ਦੀ ਮੌਤ…

ਤਰਨਤਾਰਨ (ਵੀਓਪੀ ਬਿਊਰੋ) ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਦਾ ਹਾਲ ਬੇਹੱਦ ਬੁਰਾ ਹੋ ਰਿਹਾ ਹੈ। ਇਕ ਪਾਸੇ ਜਿੱਥੇ ਨਸ਼ੇ ਕਾਰਨ ਪੰਜਾਬ ਵਿੱਚ ਨਿੱਤ ਮੌਤਾਂ ਹੋ ਰਹੀਆਂ ਹਨ। ਉੱਥੇ ਹੀ ਹੁਣ ਨਸ਼ਾ ਛੁਡਾਊ ਕੇਂਦਰਾਂ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਵੀ ਨਸ਼ੇ ਦੇ ਆਦੀ ਲੋਕ ਜਿਆਦਾ ਵਰਤੋਂ ਕਰਨ ਲੱਗ ਪੈ ਹਨ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਜਿਲ੍ਹੇ ਦੇ ਪੱਟੀ ਹਲਕੇ ਤੋਂ ਦੇਖਣ ਨੂੰ ਮਿਲਿਆ ਹੈ, ਜਿੱਥੇ ਇਕ 26 ਸਾਲ ਦੇ ਨੌਜਵਾਨ ਦੀ ਨਸ਼ਾ ਛੱਡਣ ਲਈ ਵਰਤੀ ਜਾਂਦੀ ਦਵਾਈ ਦੀ ਹੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ ਹੈ। ਉਕਤ ਘਟਨਾ ਪੱਟੀ ਦੇ ਅਧੀਨ ਪੈਂਦੇ ਪਿੰਡ ਮਰਾਹਣਾ ਵਿਖੇ ਵਾਪਰੀ ਹੈ। ਉਕਤ ਨੌਜਵਾਨ ਨੇ ਨਸ਼ਾ ਛੱਡਣ ਵਾਲੀ ਦਵਾਈ ਦੀ ਇੰਨੀ ਜਿਆਦਾ ਡੋਜ਼ ਲੈ ਲਈ ਸੀ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਸਿਕੰਦਰਜੀਤ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਉਸ ਦੇ ਰਿਸ਼ਤੇਦਾਰਾਂ ਬਿਕਰਮਜੀਤ ਸਿੰਘ ਤੇ ਵਿਪਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਿਕੰਦਰਜੀਤ ਸਿੰਘ ਨਸ਼ਿਆਂ ਦਾ ਆਦੀ ਸੀ, ਇਸ ਕਾਰਨ ਉਹ ਇਸ ਆਦਤ ਤੋਂ ਛੁਟਕਾਰੇ ਦੇ ਲਈ ਨਸ਼ਾ ਛੁਡਾਊ ਕੇਂਦਰ ਵਿੱਚੋਂ ਹਰ ਰੋਜ਼ ਗੋਲੀ ਲੈ ਕੇ ਆਉਂਦਾ ਸੀ ਅਤੇ ਬੀਤੇ ਰਾਤ ਉਸ ਨੇ ਨਸ਼ਾ ਛੁਡਾਊ ਕੇਂਦਰ ਵਿੱਚੋਂ ਲਿਆਂਦੀ ਨਸ਼ਾ ਛਡਾਊ ਗੋਲੀ ਦੀ ਵੱਧ ਓਵਰਡੋਜ਼ ਲੈ ਲਈ, ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਤ ਹੋ ਗਈ ਹੈ।

error: Content is protected !!