ਨਾਜਾਇਜ਼ ਸੰਬੰਧਾਂ ਤੋਂ ਰੋਕਦਾ ਸੀ ਪਤੀ ਤਾਂ ਪ੍ਰੇਮੀ ਨਾਲ ਮਿਲ ਕੇ ਦਿੱਤੀ ਦਰਦਨਾਕ ਮੌਤ…

ਨਾਜਾਇਜ਼ ਸੰਬੰਧਾਂ ਤੋਂ ਰੋਕਦਾ ਸੀ ਪਤੀ ਤਾਂ ਪ੍ਰੇਮੀ ਨਾਲ ਮਿਲ ਕੇ ਦਿੱਤੀ ਦਰਦਨਾਕ ਮੌਤ…


ਵੀਓਪੀ ਬਿਊਰੋ – ਪਤੀ ਨੂੰ ਆਪਣੀ ਪਤਨੀ ਨੂੰ ਗੈਰ-ਮਰਦ ਦੇ ਨਾਲ ਨਾਜਾਇਜ਼ ਸੰਬੰਧਾਂ ਤੋਂ ਰੋਕਣਾ ਉਸ ਸਮੇਂ ਭਾਰੀ ਪੈ ਗਿਆ, ਜਦ ਉਕਤ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਉਕਤ ਮਾਮਲੇ ਸਬੰਧੀ ਸਬੰਧਿਤ ਥਾਣੇ ਦੀ ਪੁਲਿਸ ਨੇ ਮ੍ਰਿਤਕ ਦੀ ਭੈਣ ਸੁਧਾ ਦੇਵੀ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰਦੇ ਹੋਏ ਆਪਣੇ ਪਤੀ ਦੀ ਹੀ ਕਾਤਲ ਔਰਤ ਗੁੜੀਆ ਦੇਵੀ ਅਤੇ ਉਸ ਦੇ ਪ੍ਰੇਮੀ ਸ਼ੈਲੇਂਦਰ ਕੁਮਾਰ ਵਾਸੀ ਜਵੱਦੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਪੁਲਿਸ ਨੇ ਸੁਰਿੰਦਰ ਗੁਪਤਾ (32) ਵਜੋਂ ਕੀਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ।

ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਧਾ ਦੇਵੀ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਸਾਲ 2013 ‘ਚ ਉਸ ਦੇ ਭਰਾ ਸੁਰਿੰਦਰ ਗੁਪਤਾ ਦਾ ਵਿਆਹ ਗੁੜੀਆ ਦੇਵੀ ਦੇ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਸਾਹਮਣੇ ਆਇਆ ਕਿ ਗੁੜੀਆ ਦੇ ਸ਼ੈਲੇਂਦਰ ਨਾਲ ਨਾਜਾਇਜ਼ ਸੰਬੰਧ ਹਨ, ਜਿਸ ਕਾਰਨ ਸੁਰਿੰਦਰ ਤੇ ਗੁੜੀਆ ਦਾ ਅਕਸਰ ਝਗੜਾ ਰਹਿੰਦਾ ਸੀ। ਜਦ ਵਾਰ-ਵਾਰ ਪਤੀ ਨੇ ਆਪਣੀ ਪਤਨੀ ਨੂੰ ਅਜਿਹੇ ਕੰਮ ਕਰਨ ਤੋਂ ਰੋਕਿਆ ਤਾਂ ਕਾਤਲ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਮਾਰਨ ਦਾ ਪਲਾਨ ਬਣਾ ਲਿਆ।

ਇਸ ਦੌਰਾਨ ਜਦ ਇਕ ਦਿਨ ਫਿਰ ਦੋਵਾਂ ਦਾ ਝਗੜਾ ਹੋਇਆ ਤੇ ਮੁਲਜ਼ਮ ਗੁੜੀਆ ਦੇਵੀ ਆਪਣੇ ਪ੍ਰੇਮੀ ਸ਼ੈਲੇਂਦਰ ਨੂੰ ਫੁੱਲਾਂਵਾਲ ਸਥਿਤ ਕਿਰਾਏ ਦੇ ਕਮਰੇ ਵਿੱਚ ਲੈ ਆਈ। ਇਸ ਦੌਰਾਨ ਉਹਨਾਂ ਨੇ ਮਿਲ ਕੇ ਸੁਰਿੰਦਰ ਗੁਪਤਾ ਦੀ ਕੁੱਟਮਾਰ ਕੀਤੀ ਤੇ ਸਿਰ ਵਿੱਚ ਸੱਬਲ ਮਾਰ ਕੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਬੁਰੀ ਤਰ੍ਹਾਂ ਫੱਟੜ ਹੋਏ ਸੁਰਿੰਦਰ ਕੁਮਾਰ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਪਰ ਇਸ ਦੌਰਾਨ ਦਡਖਮਾਂ ਦਾ ਤਾਬ ਨਾ ਝੱਲਦੇ ਹੋਏ ਉਸ ਨੇ ਇਲਾਜ ਦੌਰਾਨ ਹੀ ਦਮ ਤੋੜ ਦਿੱਤਾ। ਇਸ ਮਾਮਲੇ ‘ਚ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸੁਧਾ ਦੇਵੀ ਦੇ ਬਿਆਨ ਉੱਪਰ ਜਵੱਦੀ ਦੇ ਰਹਿਣ ਵਾਲੇ ਸ਼ੈਲੇਂਦਰ ਤੇ ਫੁਲਾਂਵਾਲ ਦੀ ਵਾਸੀ ਗੁੜੀਆ ਦੇਵੀ ਖ਼ਿਲਾਫ਼ ਕਤਲ ਤੇ ਅਪਰਾਧਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

error: Content is protected !!