ਕੇਂਦਰੀ ਮੰਤਰੀ ਅਠਾਵਲੇ ਦਾ ਏਅਰਪੋਰਟ ਤੇ ਆਰਪੀਆਈ ਅਠਾਵਲੇ ਦੇ ਪੰਜਾਬ ਕਨਵੀਨਰ ਵੱਲੋਂ ਵਿਸ਼ੇਸ਼ ਸਨਮਾਨ

ਕੇਂਦਰੀ ਮੰਤਰੀ ਅਠਾਵਲੇ ਦਾ ਏਅਰਪੋਰਟ ਤੇ ਆਰਪੀਆਈ ਅਠਾਵਲੇ ਦੇ ਪੰਜਾਬ ਕਨਵੀਨਰ ਵੱਲੋਂ ਵਿਸ਼ੇਸ਼ ਸਨਮਾਨ

ਬਾਬਾ ਬਕਾਲਾ ਸਾਹਿਬ,17 ਅਕਤੂਬਰ (ਅਰੁਣ ਕੁਮਾਰ) ਆਰਪੀਆਈ ਅਠਾਵਲੇ ਦੇ ਕੌਮੀਂ ਪ੍ਰਧਾਨ ਸਮਾਜਿਕ ਨਿਆਂ ਅਧਿਕਾਰਤ ਮੰਤਰਾਲੇ ਦੇ ਵਜ਼ੀਰ ਰਾਮ ਦਾਸ ਅਠਾਵਲੇ ਦਾ ਅੱਜ ਸ੍ਰੀ ਗੁਰੂ ਰਾਮ ਦਾਸ ਜੀ ਏਅਰਪੋਰਟ ਰਾਜਾ ਸਾਂਸੀ ਏਅਰਪੋਰਟ ਪਹੁੰਚਣ ਤੇ ਆਰ ਪੀ ਆਈ ਅਠਾਵਲੇ ਦੇ ਸਟੇਟ ਕਨਵੀਨਰ ਸ੍ਰ ਸਤਨਾਮ ਸਿੰਘ ਗਿੱਲ ਅਤੇ ਉਹਨਾਂ ਦੀ ਲੀਡਰਸ਼ਿਪ ਵੱਲੋਂ ਸਿਰੋਪਾਓ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨ ਕੀਤਾ ਗਿਆ ਅਤੇ ਪੰਜਾਬ ਦੀ ਆਮਿਦ ਤੇ ਕੇਂਦਰੀ ਵਜ਼ੀਰ ਨੂੰ ਜੀ ਆਇਆਂ ਕਿਹਾ।

ਪ੍ਰੈਸ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ ਨਾਲ ਸਬੰਧਿਤ ਵੱਖ ਵੱਖ ਯੋਜ਼ਨਾਵਾ ਨੂੰ ਪੰਜਾਬ ਸੂਬੇ ਵਿੱਚ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਅਤੇ ਭਲਾਈ ਸਕੀਮਾਂ ਦੀ ਸਮੀਖਿਆ ਕਰਨ ਲਈ ਅੱਜ ਪੰਜਾਬ ਦਾ ਵਿਸ਼ੇਸ ਦੌਰਾ ਰੱਖਿਆ ਹੈ।ਇਕ ਸਵਾਲ ਦੇ ਜਵਾਬ ਚ ਸ੍ਰੀ ਅਠਾਵਲੇ ਨੇ ਕਿਹਾ ਕਿ ਭਾਰਤ ਸਰਕਾਰ ਦੀ ਕੋਸ਼ਿਸ਼ ਹੈ ਕਿ ਵੱਖ ਕੇਂਦਰੀ ਸਕੀਮਾਂ ਪੰਜਾਬ ਵਿੱਚ ਰਹਿ ਰਹੇ ਲੋਕਾਂ ਨੂੰ ਮਿਲਣ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਉੱਚ ਕੋਟੀ ਦੇ ਅਫ਼ਸਰਾਂ ਨਾਲ ਵਿਚਾਰ ਵਟਾਂਦਰਾ ਕਰਨ ਅਤੇ ਯੋਜ਼ਨਾਵਾਂ ਦਾ ਪਤਾ ਕਰਨ ਲਈ ਏਥੇ ਪਹੁੰਚਿਆ ਹਾਂ।

ਉਹਨਾਂ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿਧਾਨਕਾਰਾ ਅਤੇ ਸੰਸਦੀ ਮੈਂਬਰਾਂ ਨਾਲ ਇਕ ਸਰਬ ਸਾਂਝੀ ਮੀਟਿੰਗ ਲੈ ਕਿ ਪ੍ਰਸ਼ਾਸ਼ਨਿਕ ਪੱਧਰ ਤੇ ਕੰਮ ਦੀ ਰਫਤਾਰ ਨੂੰ ਤੇਜ ਕੀਤਾ ਜਾਵੇ।

ਇਸ ਮੌਕੇ ਨਿੱਜੀ ਸਹਿਯੋਗੀ ਸਾਹਿਲ ਬਾਂਸਲ, ਸੰਜੇ ਕੁਮਾਰ ਦਿੱਲੀ, ਸਟੇਟ ਕਨਵੀਨਰ ਸਤਨਾਮ ਸਿੰਘ ਗਿੱਲ, ਸੈਕਟਰੀ ਪੰਜਾਬ ਗੋਪਾਲ ਸਿੰਘ ਉਮਰਾਨੰਗਲ, ਪੀਏ ਕਨਵੀਨਰ ਗੁਰਪ੍ਰੀਤ ਸਿੰਘ ਖਾਲਸਾ, ਸੁਖਚੈਨ ਕੌਰ ਜੱਲੂਵਾਲ, ਗੁਰਿੰਦਰ ਸਿੰਘ ਜੱਲੂਵਾਲ, ਕਰਮਜੀਤ ਸਿੰਘ ਧੂਰੀ ਬਠਿੰਡਾ, ਐਡਵੋਕੇਟ ਮਨਦੀਪ ਸਿੰਘ ਭੰਗੂ, ਹਰਦੇਵ ਸਿੰਘ, ਪ੍ਰੀਤ ਗਿੱਲ ਜੰਡਿਆਲਾ ਗੁਰੂ, ਸਰਵਨ ਸਿੰਘ ਤਰਸਿੱਕਾ ਆਦਿ ਹਾਜਰ ਸਨ।

error: Content is protected !!