ਗੁਰੂ ਨਾਨਕ ਪਬਲਿਕ ਸਕੂਲ ਵਿਖੇ ਐਜੂਕੇਸ਼ਨ ਲੰਗਰ ਦਾ ਨਵਾਂ ਬੈਚ ਸ਼ੁਰੂ, ਤਿੰਨ ਪੀੜ੍ਹੀਆਂ ਇਕੱਠੀਆਂ ਪੜ੍ਹਣਗੀਆਂ

ਗੁਰੂ ਨਾਨਕ ਪਬਲਿਕ ਸਕੂਲ ਵਿਖੇ ਐਜੂਕੇਸ਼ਨ ਲੰਗਰ ਦਾ ਨਵਾਂ ਬੈਚ ਸ਼ੁਰੂ, ਤਿੰਨ ਪੀੜ੍ਹੀਆਂ ਇਕੱਠੀਆਂ ਪੜ੍ਹਣਗੀਆਂ

ਨਵੇਂ ਬੈਚ ਵਿੱਚ ਅੰਗਰੇਜ਼ੀ, ਜਾਪਾਨੀ, ਸਪੈਨਿਸ਼, ਫਰੈਂਚ, ਪਰਸਨੈਲਿਟੀ ਡਿਵੈਲਪਮੈਂਟ, ਕੰਪਿਊਟਰ ਆਦਿ ਭਾਸ਼ਾਵਾਂ ਦੀ ਮਿਲੇਗੀ ਸਿੱਖਿਆ

ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ): ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਚੱਲ ਰਹੇ ਐਜੂਕੇਸ਼ਨ ਲੰਗਰ ਦੇ ਨਵੇਂ ਬੈਚ ਦੀ ਸ਼ੁਰੂਆਤ ਹੋਈ, ਜਿਸ ਵਿੱਚ ਤਿੰਨ ਪੀੜ੍ਹੀਆਂ ਇਕੱਠੇ ਪੜ੍ਹਣ ਜਾ ਰਹੀਆਂ ਹਨ।

ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਤੇਜਿੰਦਰ ਸਿੰਘ ਗੋਆ ਦੇ ਸਹਿਯੋਗ ਨਾਲ ਵਿੱਦਿਆ ਦਾ ਲੰਗਰ ਚਲਾਇਆ ਸੀ, ਜਿਸ ਦੇ ਦੂਰਗਾਮੀ ਨਤੀਜੇ ਸਾਹਮਣੇ ਆਏ ਸਨ ਅਤੇ ਇਸੇ ਦੇ ਚਲਦੇ ਅੱਜ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਨਵੇਂ ਬੈਚ ਇੱਕ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇਕੱਠੇ ਸਿੱਖਿਆ ਲੈਣ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਿੱਦਿਆ ਦਾ ਲੰਗਰ ਲੈਣ ਲਈ ਕੋਈ ਉਮਰ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ ਜਿਸ ਕਾਰਨ 10 ਤੋਂ 80 ਸਾਲ ਦੇ ਲੋਕ ਵੀ ਇਸ ਦਾ ਲਾਭ ਲੈਂਦੇ ਨਜ਼ਰ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਨਵੇਂ ਬੈਚ ਵਿੱਚ ਅੰਗਰੇਜ਼ੀ, ਜਾਪਾਨੀ, ਸਪੈਨਿਸ਼, ਫਰੈਂਚ, ਪਰਸਨੈਲਿਟੀ ਡਿਵੈਲਪਮੈਂਟ, ਕੰਪਿਊਟਰ ਆਦਿ ਭਾਸ਼ਾਵਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਹਰ ਇੱਕ ਲਈ ਗੁਰਮਤਿ ਦੀ ਕਲਾਸ ਲੈਣਾ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਹੋਰਨਾਂ ਭਾਸ਼ਾਵਾਂ ਦੇ ਨਾਲ-ਨਾਲ ਆਪਣੀ ਭਾਸ਼ਾ ਅਤੇ ਉਹਨਾਂ ਦੇ ਆਪਣੇ ਸ਼ਾਨਦਾਰ ਇਤਿਹਾਸ ਬਾਰੇ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾ ਸਕੇ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਭਾਟੀਆ ਅਤੇ ਸੁੰਦਰ ਸਿੰਘ ਨਾਰੰਗ ਵੀ ਹਾਜ਼ਰ ਸਨ।

error: Content is protected !!