ਜੱਥੇਦਾਰਾਂ ਨੇ ਡੇਰਾ ਮੁਖੀ ਦੀ ਪੈਰੋਲ ਦਾ ਵਿਰੋਧ ਕੀਤਾ ਤਾਂ ਭਾਜਪਾ ਆਗੂ ਕਹਿੰਦਾ ਅਜਿਹੀ ਟਿੱਪਣੀ ਨਾ ਕਰੋ ਡੇਰਾ ਮੁਖੀ ਲੋਕਾਂ ਲਈ ਪ੍ਰੇਰਨਾਸ੍ਰੋਤ ਹਨ, ਹਨੀਪ੍ਰੀਤ ਨੂੰ ਅਗਲਾ ਡੇਰਾ ਮੁਖੀ ਬਣਾਉਣ ਦੀ ਤਿਆਰੀ…

ਜੱਥੇਦਾਰਾਂ ਨੇ ਡੇਰਾ ਮੁਖੀ ਦੀ ਪੈਰੋਲ ਦਾ ਵਿਰੋਧ ਕੀਤਾ ਤਾਂ ਭਾਜਪਾ ਆਗੂ ਕਹਿੰਦਾ ਅਜਿਹੀ ਟਿੱਪਣੀ ਨਾ ਕਰੋ ਡੇਰਾ ਮੁਖੀ ਲੋਕਾਂ ਲਈ ਪ੍ਰੇਰਨਾਸ੍ਰੋਤ ਹਨ, ਹਨੀਪ੍ਰੀਤ ਨੂੰ ਅਗਲਾ ਡੇਰਾ ਮੁਖੀ ਬਣਾਉਣ ਦੀ ਤਿਆਰੀ…

ਚੰਡੀਗੜ੍ਹ (ਵੀਓਪੀ ਬਿਊਰੋ) ਪੈਰੋਲ ਉੱਤੇ ਜੇਲ੍ਹ ਵਿੱਚੋਂ ਬਾਹਰ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣਾ ਖਤਰਨਾਕ ਸਾਬਿਤ ਹੋ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਰਹੀਮ ਨੇ ਆਪਣੇ ਪੈਰੋਕਾਰ ਸਾਧਵੀਆਂ ਦੇ ਨਾਲ ਕੁਕਰਮ ਕੀਤੇ ਅਤੇ ਕਤਲੇਆਮ ਕਰਵਾਇਆ। ਇਸ ਤਰਹਾਂ ਇਕ ਖਤਰਨਾਕ ਅਪਰਾਧੀ ਨੂੰ ਵਾਰ-ਵਾਰ ਪੈਰੋਲ ਦੇਣਾ ਖਤਰਨਾਕ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਸਿੱਟ ਨੇ ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਸਾਜ਼ਿਸ਼ਘਾੜਾ ਵੀ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਡੇਰਾ ਮੁਖੀ ਆਪਣੇ ਸੈਂਕੜੇ ਪੈਰੋਕਾਰਾਂ ਨੂੰ ਨਿਪੁੰਸਕ ਕਰਨ ਦਾ ਮਾਮਲਾ ਵੀ ਮਾਣਯੋਗ ਹਾਈਕੋਰਟ ਵਿੱਚ ਵਿਚਾਰ ਅਧੀਨ ਹੈ ਅਜਿਹੇ ਹਾਲਾਤਾਂ ਵਿੱਚ ਸੌਦਾ ਅਸਾਧ ਗੁਰਮੀਤ ਰਾਮ ਰਹੀਮ ਜੇਲ ਤੋਂ ਬਾਹਰ ਆ ਕੇ ਕਿਸੇ ਵੀ ਖਤਰਨਾਕ ਸਾਜਿਸ਼ ਨੂੰ ਅੰਜਾਮ ਦੇ ਸਕਦਾ ਹੈ ਅਤੇ ਇਨਾਂ ਕੇਸਾਂ ਦੇ ਗਵਾਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਸਕਦਾ ਹੈ ਅਜਿਹੇ ਹਾਲਾਤਾਂ ਵਿੱਚ ਸੌਦਾ ਅਸਾਧ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣਾ ਕਿਸੇ ਤਰਾਂ ਵੀ ਵਾਜਿਬ ਨਹੀਂ ਹੈ।

ਇਸ ਦੌਰਾਨ ਹੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਗੱਲ ਦਾ ਵਿਰੋਧ ਕਰਦੇ ਹੋ ਕਿਹਾ ਸੀ ਕਿ ਇੱਕ ਬਲਾਤਕਾਰੀ ਲਈ ਦੇਸ਼ ਦਾ ਕਾਨੂੰਨ ਵੱਖਰਾ  ਦਿੱਸ ਰਿਹਾ ਹੈ ਅਤੇ ਬੰਦੀ ਸਿੰਘ ਜਿੰਨਾਂ ਨੇ ਆਪਣੀ ਸਜਾਵਾਂ ਪੂਰੀਆਂ ਕਰ ਲਈਆਂ ਹਨ, ਉਹਨਾਂ ਲਈ ਕਾਨੂੰਨ ਕਿਉਂ ਵੱਖਰਾ ਨਜ਼ਰ ਆਉਂਦਾ ਹੈ। ਇਸ ਦੌਰਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਡੇਰਾ ਮੁਖੀ ਦੀ ਪੈਰੋਲ ਦਾ ਵਿਰੋਧ ਕੀਤਾ ਸੀ ਪਰ ਇਸ ਦਾ ਜਵਾਬ ਦਿੰਦੇ ਹੋਏ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ  ਦੇਸ਼ ਦਾ ਕਾਨੂੰਨ ਸਭ ਲਈ ਬਰਾਬਰ ਹੈ। ਕਾਨੂੰਨ ਲਈ ਰਾਮ ਰਹੀਮ ਕੋਈ ਖਤਰਾ ਨਹੀਂ ਹੈ। ਜੱਥੇਦਾਰ ਵੱਲੋਂ ਇਸ ਤਰ੍ਹਾਂ ਦੀ ਟਿਪਣੀ ਨਹੀਂ ਕਰਨੀ ਸਹੀ ਨਹੀਂ ਹੈ, ਉਹਨਾਂ ਤੋਂ ਬਹੁਤ ਸਾਰੇ ਲੋਕ ਪ੍ਰੇਰਨਾ ਲੈਂਦੇ ਹਨ।

ਇਸ ਤੋਂ ਇਲਾਵਾ ਇਹ ਗੱਲ ਵੀ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਡੇਰੇ ਵਿੱਚ ਅਗਲੀ ਗੱਦੀ ਨਸ਼ੀਨ ਹੁਣ ਹਨੀਪ੍ਰੀਤ ਨੂੰ ਬਣਾਇਆ ਜਾ ਸਕਦਾ ਹੈ। ਇਹ ਇਸ ਲਈ ਵੀ ਹੈ ਕਿਉਂਕਿ ਮੁੱਖ ਚੇਲੇ ਨੂੰ ਹੀ ਗੱਦੀਨੀਸ਼ਨ ਬਣਾਇਆ ਜਾਂਦਾ ਹੈ। ਇਸ ਵੇਲੇ ਰਾਮ ਰਹੀਮ ਡੇਰੇ ਦੀ ਗੱਦੀ ‘ਤੇ ਹੈ। ਉਸ ਦੀ ਮੁੱਖ ਚੇਲੀ ਹਨੀਪ੍ਰੀਤ ਹੈ। ਇਸ ਲਈ ਪਹਿਲਾਂ ਤੋਂ ਤੈਅ ਰਵਾਇਤ ਮੁਤਾਬਕ ਰਾਮ ਰਹੀਮ ਤੋਂ ਬਾਅਦ ਹਨੀਪ੍ਰੀਤ ਹੀ ਡੇਰੇ ਦੀ ਗੱਦੀ ਦੇ ਵਾਰਿਸ ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਰਾਮ ਰਹੀਮ ਨੇ ਹੁਣ ਡੇਰੇ ਦੇ ਸਾਰੇ ਕਾਗਜ਼ਾਂ ਵਿੱਚ ਹਨੀਪ੍ਰੀਤ ਨੂੰ ਮੁੱਖ ਚੇਲਾ ਬਣਾ ਲਿਆ ਹੈ। ਹਨੀਪ੍ਰੀਤ ਰਾਮ ਰਹੀਮ ਦੀ ਧਰਮ ਦੀ ਧੀ ਹੈ। ਉਸ ਨੇ ਪਰਿਵਾਰ ਦੇ ਸ਼ਨਾਖਤੀ ਕਾਰਡ ਵਿੱਚ ਵੀ ਤਬਦੀਲੀ ਕੀਤੀ ਹੈ।

error: Content is protected !!