ਆਟੋ ‘ਚ ਬਿਠਾ ਤੇ ਬਜ਼ੁਰਗ ਔਰਤਾਂ ਨਾਲ ਕਰਦਾ ਸੀ ਬਲਾਤਕਾਰ, ਲੋਕਾਂ ਨੇ ਰੰਗੇ ਹੱਥੀ ਫੜ ਕੇ ਚਾੜਿਆ ਕੁਟਾਪਾ…

ਆਟੋ ‘ਚ ਬਿਠਾ ਤੇ ਬਜ਼ੁਰਗ ਔਰਤਾਂ ਨਾਲ ਕਰਦਾ ਸੀ ਬਲਾਤਕਾਰ, ਲੋਕਾਂ ਨੇ ਰੰਗੇ ਹੱਥੀ ਫੜ ਕੇ ਚਾੜਿਆ ਕੁਟਾਪਾ…

ਜਲੰਧਰ (ਵੀਓਪੀ ਬਿਊਰੋ) ਜਲੰਧਰ ਤੋਂ ਇਕ ਅਜਿਹਾ ਆਟੋ ਚਾਲਕ ਲੋਕਾਂ ਨੇ ਕਾਬੂ ਕੀਤਾ ਹੈ, ਜੋ ਬਜੁਰਗ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਨਾਲ ਜਬਰ-ਜਨਾਹ ਕਰਦਾ ਸੀ। ਉਕਤ ਆਟੋ ਚਾਲਕ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਕੁਝ ਦਿਨ ਪਹਿਲਾਂ ਵੀ ਉਸ ਨੇ ਇਕ ਅਪਾਹਜ ਬਜੁਰਗ ਔਰਤ ਦੇ ਨਾਲ ਜਬਰ-ਜਨਾਹ ਵਰਗੀ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਬੀਤੇ ਦਿਨੀਂ ਵੀ ਜਦ ਇਕ ਬਜੁਰਜ ਔਰਤ ਨੂੰ ਆਪਣੀ ਆਟੋ ਵਿੱਚ ਬਿਠਾ ਲਿਆ ਅਤੇ ਫਿਰ ਥੋੜੀ ਦੂਰ ਸੜਕ ਕਿਨਾਰੇ ਇਕ ਸੁੰਨਸਾਨ ਜਗ੍ਹਾ ਲਿਜਾ ਕੇ ਉਸ ਬਜੁਰਗ ਔਰਤ ਨਾਲ ਜਬਰ-ਜਨਾਹ ਕਰਨ ਲੱਗ ਪਿਆ। ਇਸ ਦੌਰਾਨ ਜਦ ਬਜੁਰਗ ਔਰਤ ਨੇ ਰੌਲਾ ਪਾਇਆ ਤਾਂ ਰਾਹਗੀਰਾਂ ਨੇ ਉਕਤ ਮੁਲਜ਼ਮ ਨੂੰ ਫੜ ਕੇ ਉਸ ਦਾ ਕੁਟਾਪਾ ਲਾਇਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਜਾਣਕਾਰੀ ਮੁਤਾਬਕ ਰਾਮਾ ਮੰਡੀ ਇਲਾਕੇ ਦਾ ਰਹਿਣ ਵਾਲਾ ਮੁਲਜ਼ਮ ਦੀਪਕ ਜੋ ਕਿ ਨਸ਼ੇ ਦਾ ਆਦੀ ਹੈ, ਆਟੋ ਚਾਲਕ ਹੈ। ਬੀਤੇ ਦਿਨੀਂ ਉਸ ਨੇ ਕੈਂਟ ਇਲਾਕੇ ਵਿੱਚੋ ਇਕ ਬਜੁਰਗ ਔਰਤ ਸਵਾਰੀ ਨੂੰ ਆਪਣੀ ਆਟੋ ਵਿੱਚ ਬਿਠਾਇਆ ਅਤੇ ਉਸ ਨਾਲ ਜਬਰ-ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਦੌਰਾਨ ਲੋਕ ਉਥੇ ਇਕੱਠਾ ਹੋ ਗਏ ਤੇ ਆਟੋ ਚਾਲਕ ਨੂੰ ਕਾਬੂ ਕਰ ਲਿਆ ਤੇ ਰੱਜ ਕੇ ਸੇਵਾ ਕੀਤੀ। ਬਾਅਦ ‘ਚ ਲੋਕਾਂ ਨੇ ਆਟੋ ਚਾਲਕ ਨੂੰ ਮੌਕੇ ‘ਤੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਉਥੇ ਦੂਜੇ ਪਾਸੇ ਇਸ ਸਬੰਧੀ ਥਾਣਾ ਕੈਂਟ ਦੇ ਇੰਚਾਰਜ ਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਆਟੋ ਚਾਲਕ ਦੀਪਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਦੌਰਾਨ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਆਟੋ ਚਾਲਕ ਦੀਪਕ ਪਹਿਲਾਂ ਵੀ ਇਕ ਬਜ਼ੁਰਗ ਅੌਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਚੁੱਕਾ ਹੈ। ਮਾਮਲਾ ਦਾ ਪਤਾ ਉਦੋਂ ਲੱਗਾ, ਜਦੋਂ ਦਿਵਿਆਂਗ ਨਾਲ ਜਬਰ ਜਨਾਹ ਕਰਨ ਦੇ ਮਾਮਲੇ ‘ਚ ਉਸ ਨੂੰ ਫੜ ਕੇ ਸੇਵਾ ਕੀਤੀ ਗਈ। ਇਸ ਦੌਰਾਨ ਉਥੇ ਆਏ ਕੁਝ ਲੋਕਾਂ ਨੇ ਦੱਸਿਆ ਕਿ ਉਕਤ ਆਟੋ ਚਾਲਕ ਨੇ ਪੰਜ ਦਿਨ ਪਹਿਲਾਂ ਵੀ ਇਕ ਬਜ਼ੁਰਗ ਅੌਰਤ ਨਾਲ ਜਬਰ ਜਨਾਹ ਕੀਤਾ ਸੀ। ਔਰਤ ਤੇ ਆਟੋ ਚਾਲਕ ਦਾ ਮੈਡੀਕਲ ਕਰਵਾਇਆ ਗਿਆ ਜਿਸ ‘ਚ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ, ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।

error: Content is protected !!