ਮਹਿਤਪੁਰ ‘ਚ ਜਵਾਈ ਨੇ ਆਪਣੇ ਸਹੁਰੇ ਘਰ ਜਾ ਕੇ ਸੱਸ-ਸਹੁਰੇ, ਪਤਨੀ ਤੇ ਬੱਚਿਆਂ ਨੂੰ ਪੈਟਰੋਲ ਪਾ ਕੇ ਲਾ’ਤੀ ਅੱਗ…

ਮਹਿਤਪੁਰ ‘ਚ ਜਵਾਈ ਨੇ ਆਪਣੇ ਸਹੁਰੇ ਘਰ ਜਾ ਕੇ ਸੱਸ-ਸਹੁਰੇ, ਪਤਨੀ ਤੇ ਬੱਚਿਆਂ ਨੂੰ ਪੈਟਰੋਲ ਪਾ ਕੇ ਲਾ’ਤੀ ਅੱਗ…

ਜਲੰਧਰ (ਵੀਓਪੀ ਬਿਊਰੋ) ਜਲੰਧਰ ਜਿਲ੍ਹੇ ਦੇ ਨਕੋਦਰ ਤੋਂ ਜਗਰਾਓਂ ਰੋਡ ਉੱਪਰ ਵੱਸਦੇ ਛੋਟੇ ਜਿਹੇ ਸ਼ਹਿਰ ਮਹਿਤਪੁਰ ‘ਚ ਇਕ ਬੇਹੱਦ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਨੌਜਵਾਨ ਨੇ ਆਪਣੀ ਸੱਸ-ਸਹੁਰੇ, ਪਤਨੀ ਅਤੇ ਦੋ ਬੱਚਿਆਂ ਨੂੰ ਜ਼ਿੰਦਾ ਸਾੜ ਦਿੱਤਾ। ਉਕਤ ਘਟਨਾ ਬੀਤੀ ਰਾਤ ਦੀ ਹੈ ਅਤੇ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਵੀ ਸਹਿਮ ਦਾ ਮਾਹੌਲ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ। ਫਿਲਹਾਲ ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਮਾਮਲਾ ਪਿੰਡ ਬਿਠਲਾ ਦਾ ਹੈ। ਬਿਠਲਾ ਵਾਸੀ ਮਹਿਲਾ ਦਾ ਵਿਆਹ ਖੁਰਸ਼ੇਦਪੁਰ ਦੇ ਨੌਜਵਾਨ ਕਾਲਾ ਸਿੰਘ ਨਾਲ ਹੋਇਆ ਸੀ। ਦੋਵਾਂ ਵਿਚਕਾਰ ਤਕਰਾਰ ਚੱਲ ਰਹੀ ਸੀ। ਇਸ ਕਾਰਨ ਉਕਤ ਔਰਤ ਆਪਣੇ ਪੇਕੇ ਘਰ ਆਈ ਹੋਈ ਸੀ। ਸੋਮਵਾਰ ਰਾਤ ਉਸ ਦਾ ਪਤੀ ਉਸ ਨੂੰ ਲੈਣ ਆਇਆ। ਇਸ ਦੌਰਾਨ ਵੀ ਸਿਰਫਿਰੇ ਨੇ ਗੁੱਸੇ ਵਿੱਚ ਆ ਕੇ ਰਾਤ ਸੌਦੇ ਸਮੇਂ ਆਪਣੀ ਪਤਨੀ, ਸੱਸ-ਸਹੁਰੇ ਤੇ 2 ਨੰਨ੍ਹੇ ਬੱਚਿਆਂ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਇਸ ਕਾਰਨ ਉਹਨਾਂ ਸਾਰਿਆਂ ਦੀ ਮੌਤ ਹੋ ਗਈ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਇਸ ਦੌਰਾਨ ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕਤਲ ਦਾ ਮੁਲਜ਼ਮ ਫਰਾਰ ਹੈ। ਜ਼ਿਲ੍ਹੇ ਵਿੱਚ ਥਾਂ-ਥਾਂ ਨਾਕਾਬੰਦੀ ਕਰ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!