NIA ਵੱਲੋਂ ਗੈਂਗਸਟਰ ਲੰਡਾ ਤੇ ਜੱਗੂ ਭਗਵਾਨਪੁਰੀ ਦੇ ਟਿਕਾਣਿਆਂ ‘ਤੇ ਛਾਪੇਮਾਰੀ, ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ‘ਚ ਵੀ ਦਿੱਤੀ ਦਸਤਕ…

NIA ਵੱਲੋਂ ਗੈਂਗਸਟਰ ਲੰਡਾ ਤੇ ਜੱਗੂ ਭਗਵਾਨਪੁਰੀ ਦੇ ਟਿਕਾਣਿਆਂ ‘ਤੇ ਛਾਪੇਮਾਰੀ, ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ‘ਚ ਵੀ ਦਿੱਤੀ ਦਸਤਕ…


ਚੰਡੀਗੜ੍ਹ (ਵੀਓਪੀ ਬਿਊਰੋ) ਐੱਨਆਈਏ (NIA) ਨੈਸ਼ਨਲ ਇਨਵੈਸਟੀਗੈਸ਼ਨ ਏਜੰਸੀ ਦੀ ਟੀਮ ਨੇ ਅੱਜ ਸਵੇਰੇ ਵੱਖ-ਵੱਖ ਜਗ੍ਹਾ ਛਾਪੇਮਾਰੀ ਕੀਤੀ। ਬਠਿੰਡਾ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਚਲਾਈ ਜਾ ਰਹੀ ਕਬੱਡੀ ਅਕੈਡਮੀ ਨਾਲ ਜੁੜੇ ਤਿੰਨ ਖਿਡਾਰੀਆਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਅਤੇ ਇਸ ਤੋਂ ਇਲਾਵਾ ਕਸਬਾ ਹਰੀਕੇ ਪੱਤਣ ‘ਚ ਪੰਜਾਬ ਅਤੇ ਕੈਨੇਡਾ ਦੇ ਹੋਰ ਸੂਬਿਆਂ ‘ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲਖਬੀਰ ਸਿੰਘ ਲੰਡਾ ਦੇ ਘਰ ‘ਤੇ ਛਾਪਾ ਮਾਰਿਆ। ਛਾਪੇ ਦੌਰਾਨ ਲੰਡਾ ਦੇ ਘਰ ਉਸ ਦੇ ਮਾਤਾ-ਪਿਤਾ ਹੀ ਸਨ। ਜਾਣਕਾਰੀ ਮਿਲੀ ਸੀ ਕਿ ਲੰਡਾ ਦੇ ਘਰ ਦੇ ਆਸ-ਪਾਸ ਕੁਝ ਗੈਂਗਸਟਰ ਠਹਿਰੇ ਹੋਏ ਹਨ ਪਰ ਛਾਪੇਮਾਰੀ ਤੋਂ ਪਹਿਲਾਂ ਹੀ ਇਹ ਲੋਕ ਫਰਾਰ ਹੋ ਗਏ। ਇਸ ਦੌਰਾਨ ਇਹ ਵੀ ਜਾਣਕਾਰੀ ਹੈ ਕਿ ਐੱਨਆਈਏ (NIA) ਨੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਐੱਸਐੱਸਪੀ ਜੇ ਐਲਨਚੇਲੀਅਨ ਨੇ ਵੀ ਐੱਨਆਈਏ ਦੇ ਛਾਪੇ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਮੁਤਾਬਕ NIA ਦੀ ਟੀਮ ਮੰਗਲਵਾਰ ਸਵੇਰੇ ਭਾਗੂ ਰੋਡ ਸਥਿਤ ਦਸ ਨੰਬਰ ਗਲੀ ‘ਤੇ ਬਣੇ ਘਰ ‘ਚ ਛਾਪੇਮਾਰੀ ਕਰਨ ਪਹੁੰਚੀ ਪਰ ਟੀਮ ਨੂੰ ਉਥੋਂ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਟੀਮ ਨੇ ਪਿੰਡ ਕਰਾਡਵਾਲਾ ਵਿੱਚ ਛਾਪਾ ਮਾਰਿਆ। ਉੱਥੇ ਵੀ NIA ਨੂੰ ਕੋਈ ਸੁਰਾਗ ਨਹੀਂ ਮਿਲਿਆ। ਪਰ ਦੋਵਾਂ ਥਾਵਾਂ ਦੇ ਨੌਜਵਾਨ ਕਬੱਡੀ ਨਾਲ ਜੁੜੇ ਦੱਸੇ ਜਾਂਦੇ ਹਨ। ਇਸ ਤੋਂ ਬਾਅਦ ਐਨਆਈਏ ਟੀਮ ਨੇ ਪਿੰਡ ਜੰਡੀਆਂ ਵਿੱਚ ਕਬੱਡੀ ਕੋਚ ਜੱਗਾ ਜੰਡੀਆਂ ਦੇ ਘਰ ਛਾਪਾ ਮਾਰਿਆ। ਸੂਤਰਾਂ ਨੇ ਦੱਸਿਆ ਕਿ ਜੱਗਾ ਨੇ ਟੀਮ ਨੂੰ ਹੱਥ ਨਹੀਂ ਲਾਇਆ। ਜੱਗਾ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕਬੱਡੀ ਅਕੈਡਮੀ ਨਾਲ ਜੁੜਿਆ ਹੋਇਆ ਹੈ।

ਤੁਹਾਨੂੰ ਦੱਸ ਦੇਇਏ ਕਿ ਲਖਬੀਰ ਸਿੰਘ ਲੰਡਾ ਏ-ਕੈਟਾਗਰੀ ਦਾ ਗੈਂਗਸਟਰ ਹੈ। ਜਿਸ ਨੇ ਇੱਕ ਸਾਲ ਪਹਿਲਾਂ ਪੱਟੀ ਵਿੱਚ ਅਮਨ ਫੌਜੀ ਅਤੇ ਉਸਦੇ ਦੋਸਤ ਦਾ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਲੰਡਾ ਨੇ ਪੰਜਾਬ ਭਰ ਦੇ ਵਪਾਰੀਆਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਤੋਂ ਜਬਰੀ ਵਸੂਲੀ ਸ਼ੁਰੂ ਕਰ ਦਿੱਤੀ ਸੀ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਏਐਸ ਨਾਲ ਮਿਲ ਕੇ ਲਖਬੀਰ ਲੰਡਾ ਨੇ ਪੰਜਾਬ ਅਤੇ ਹਰਿਆਣਾ ਵਿੱਚ ਦਹਿਸ਼ਤ ਫੈਲਾਉਣ ਲਈ ਪੰਜਾਬ ਵਿੱਚ ਆਪਣੇ ਗਿਰੋਹ ਨੂੰ ਮਜ਼ਬੂਤ ਕੀਤਾ ਅਤੇ ਡਰੋਨਾਂ ਰਾਹੀਂ ਪਾਕਿਸਤਾਨ ਤੋਂ ਆਈਈਡੀ, ਹਥਿਆਰ, ਨਸ਼ੀਲੇ ਪਦਾਰਥਾਂ ਨੂੰ ਥਾਂ-ਥਾਂ ਤੋਂ ਸਪਲਾਈ ਕੀਤਾ।

error: Content is protected !!