ਗਾਹਕ ਲਿਆਓ ਤੇ ਨਸ਼ਾ ਮੁਫਤ ਲੈ ਜਾਓ, ਇਸ ਇਲਾਕੇ ‘ਚ ਨਸ਼ਾ ਤਸਕਰਾਂ ਨੇ ਸ਼ੁਰੂ ਕੀਤਾ ਹੋਇਐ ਦੀਵਾਲੀ ਆਫਰ! ਲਾਲਚ ‘ਚ ਆ ਕੇ ਨਸ਼ੇੜੀ ਨੌਜਵਾਨ ਪੀੜੀ ਨੂੰ ਕਰ ਰਹੇ ਨੇ ਗੁਮਰਾਹ…

ਗਾਹਕ ਲਿਆਓ ਤੇ ਨਸ਼ੇ ਦੀ ਖੁਰਾਕ ਮੁਫਤ ਲੈ ਜਾਓ, ਇਸ ਇਲਾਕੇ ‘ਚ ਨਸ਼ਾ ਤਸਕਰਾਂ ਨੇ ਸ਼ੁਰੂ ਕੀਤਾ ਹੋਇਐ ਦੀਵਾਲੀ ਆਫਰ! ਲਾਲਚ ‘ਚ ਆ ਕੇ ਨਸ਼ੇੜੀ ਨੌਜਵਾਨ ਪੀੜੀ ਨੂੰ ਕਰ ਰਹੇ ਨੇ ਗੁਮਰਾਹ…

ਹੁਸ਼ਿਆਰਪੁਰ (ਵੀਓਪੀ ਬਿਊਰੋ) ਪੰਜਾਬ ਦੀ ਰੰਗਲੀ ਧਰਤੀ ਉੱਪਰ ਨਸ਼ੇ ਦਾ ਦੈਂਤ ਹੁਣ ਆਪਣੇ ਪੈਰ ਇਸ ਹੱਦ ਤਕ ਪਸਾਰ ਚੁੱਕਾ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਦਾ ਵੀ ਡਰ ਨਹੀਂ ਰਿਹਾ ਅਤੇ ਨਸ਼ਾ ਤਸਕਰ ਸ਼ਰੇਆਮ ਹੀ ਨਸ਼ਾ ਵੇਚ ਕੇ ਪੰਜਾਬ ਦਾ ਭਵਿੱਖ ਨੌਜਵਾਨ ਪੀੜੀ ਨੂੰ ਬਰਬਾਦ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਹੁਣ ਸਾਹਮਣੇ ਆਇਆ ਹੈ ਜਿਲ੍ਹਾ ਹੁਸ਼ਿਆਰਪੁਰ ਤੋਂ ਜਿੱਥੇ ਨਸ਼ਾ ਤਸਕਰਾਂ ਨੇ ਹੁਣ ਇਕ ਨਵੀਂ ਤਰਤੀਬ ਲਾ ਕੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਨਸ਼ਾ ਤਸਕਰਾਂ ਨੇ ਆਫਰ ਰੱਖਿਆ ਹੈ ਕਿ ਜੇਕਰ ਕੋਈ ਨਸ਼ੇੜੀ ਕਿਸੇ ਹੋਰ ਨਸ਼ੇ ਦੇ ਆਦੀ ਨਸ਼ੇੜੀ ਨੂੰ ਉਹਨਾਂ ਕੋਲ ਨਸ਼ਾ ਖਰੀਦਣ ਦੇ ਲਈ ਲੈ ਕੇ ਆਵੇਗਾ ਤਾਂ ਉਹ ਨਸ਼ਾ ਤਸਕਰਾਂ ਉਕਤ ਨਸ਼ੇੜੀ ਨੂੰ ਗਾਹਕ ਲਿਆਉਣ ਦੀ ਏਵਜ਼ ਵਿੱਚ ਮੁਫਤ ਨਸ਼ੇ ਦੀ ਪੁੜੀ ਦੇਵੇਗਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੇ ਨਾਲ ਹੀ ਇਲਾਕੇ ਦਾ ਸਾਰਾ ਮਾਹੋਲ ਵੀ ਖਰਾਬ ਹੋ ਗਿਆ ਹੈ ਅਤੇ ਮਾਂਵਾਂ ਆਪਣੇ ਪੁੱਤਾਂ ਨੂੰ ਬਚਾਉਣ ਲਈ ਸਰਕਾਰ ਨੂੰ ਨਸ਼ਾ ਖਤਮ ਕਰਨ ਦੀਆਂ ਮਿੰਨਤਾਂ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਵੇਰ ਸਮੇਂ ਨਸ਼ਾ ਤਸਕਰ ਕਈ ਪਿੰਡਾਂ ਅਤੇ ਕਸਬਿਆਂ ‘ਚ ਨਸ਼ੇ ਦੀ ਸਪਲਾਈ ਕਰਦੇ ਹਨ। ਫਿਲਹਾਲ ਪੁਲਿਸ ਇੰਨੀ ਸਰਗਰਮ ਨਾ ਹੋਣ ਕਾਰਨ ਇਸ ਦਾ ਫਾਇਦਾ ਉਠਾ ਕੇ ਕਈ ਲੋਕਾਂ ਨੂੰ ਨਸ਼ੇ ਦਾ ਆਦੀ ਬਣਾ ਰਹੀ ਹੈ। ਸਮੈਕ ਦੇ ਆਦੀ ਲੈ ਕੇ ਆਉਣ ‘ਤੇ ਨਸ਼ਾ ਤਸਕਰ ਦੂਸਰੇ ਨਸ਼ੇੜੀਆਂ ਨੂੰ ਮੁਫਤ ਸਮੈਕ ਦਿੰਦੇ ਹਨ ਅਤੇ ਉਹ ਪੁਰਾਣੇ ਨਸ਼ੇੜੀ ਹਨ।

ਇਸ ਦੇ ਨਾਲ ਹੀ ਇਸ ਤਰਹਾਂ ਦੀਆਂ ਤਰਤੀਬਾਂ ਲਾ ਕੇ ਨਸ਼ਾ ਤਸਕਰ ਨੌਜਵਾਨਾਂ ਨੂੰ ਵੀ ਨਸ਼ੇ ਦੀ ਦਲਦਲ ਵਿੱਚ ਧੱਸ ਰਹੇ ਹਨ ਅਤੇ ਨਸ਼ਾ ਮਿਲਣ ਦੇ ਲਾਲਚ ਵਿੱਚ ਆ ਕੇ ਨਸ਼ੇੜੀ ਹੋਰਨਾਂ ਨੌਜਵਾਨਾਂ ਨੂੰ ਵੀ ਇਸ ਦਲਦਲ ਵਿੱਚ ਖਿੱਚ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਦੀ ਨੌਜਵਾਨੀ ਦਾ ਵੀ ਘਾਣ ਹੋ ਰਿਹਾ ਹੈ ਅਤੇ ਰੰਗਲਾ ਪੰਜਾਬ ਬਣਨ ਦਾ ਸੁਪਨਾ ਦੇਖਣ ਵਾਲੀ ਪੰਜਾਬ ਸਰਕਾਰ ਦਾ ਪੰਜਾਬ ਗੰਧਲਾ ਹੋ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਲਾਕਾ ਵਾਸੀ ਇਸ ਕਾਰਨ ਬਹੁਤ ਹੀ ਜਿਆਦਾ ਦੁਖੀ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਇਹ ਲੋਕ ਨੌਜਵਾਨ ਲੜਕਿਆਂ ਨਾਲ ਦੋਸਤੀ ਕਰਦੇ ਹਨ। ਫਿਰ ਦੋਸਤੀ ਦੇ ਨਾਂ ‘ਤੇ ਨਸ਼ੇ ਦੇ ਆਦੀ ਹੋ ਜਾਂਦੇ ਹਨ। ਜਾਂਚ ਕਰਨ ‘ਤੇ ਪਤਾ ਲੱਗਾ ਹੈ ਕਿ ਸਪਲਾਇਰ ਇਕ ਗ੍ਰਾਮ ਚਿਤਾ 2700 ਤੋਂ 3000 ਰੁਪਏ ਵਿਚ ਵੱਡੇ ਡਰੱਗ ਡੀਲਰਾਂ ਤੋਂ ਖਰੀਦਦੇ ਹਨ। ਇੱਕ ਗ੍ਰਾਮ ਵਿੱਚ ਦਸ ਬਿੱਟ ਤਿਆਰ ਕਰੋ।

error: Content is protected !!