ਨਸ਼ਾ ਤਸਕਰ ਨੂੰ ਫੜਨ ਗਈ ਪੰਜਾਬ ਪੁਲਿਸ ਉੱਪਰ ਫਾਇਰਿੰਗ, ਗੋਲ਼ੀ ਲੱਗਣ ਕਾਰਨ ਜ਼ਖਮੀ ਹੋਏ ਹੌਲਦਾਰ ਨੇ ਫਿਲਮੀ ਅੰਦਾਜ਼ ਵਿੱਚ ਤਸਕਰ ਨੂੰ ਕੀਤਾ ਕਾਬੂ…

ਨਸ਼ਾ ਤਸਕਰ ਨੂੰ ਫੜਨ ਗਈ ਪੰਜਾਬ ਪੁਲਿਸ ਉੱਪਰ ਫਾਇਰਿੰਗ, ਗੋਲ਼ੀ ਲੱਗਣ ਕਾਰਨ ਜ਼ਖਮੀ ਹੋਏ ਹੌਲਦਾਰ ਨੇ ਫਿਲਮੀ ਅੰਦਾਜ਼ ਵਿੱਚ ਤਸਕਰ ਨੂੰ ਕੀਤਾ ਕਾਬੂ…

ਫਿਲੌਰ (ਵੀਓਪੀ ਬਿਊਰੋ) ਨਸ਼ਾ ਤਸਕਰਾਂ ਨੂੰ ਫੜਨ ਗਈ ਪੰਜਾਬ ਪੁਲਿਸ ਉੱਪਰ ਫਾਇਰਿੰਗ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਦੌਰਾਨ ਗੋਲੀ ਲੱਗਣ ਨਾਲ ਹੌਲਦਾਰ ਮਨਦੀਪ ਜ਼ਖਮੀ ਹੋ ਗਿਆ। ਜ਼ਖਮੀ ਹੋਣ ਦੇ ਬਾਵਜੂਦ ਵੀ ਹੌਲਦਾਰ ਨੇ ਪੂਰੀ ਬਹਾਦਰੀ ਵਿਖਾਈ ਅਤੇ ਤਸਕਰ ਨੂੰ ਧਰ ਦਬੋਚਿਆ। ਤਸਕਰ ਕੋਲੋਂ ਪੁਲਿਸ ਨੂੰ ਇਕ ਪਿਸਟਲ ਅਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਾਊਡਰ ਬਰਾਮਦ ਹੋਇਆ। ਇਹ ਮੁਕਾਬਲੇ ਮੋਗਾ ਨੇੜਲੇ ਪਿੰਡ ਵਿੱਚ ਹੋਇਆ। ਕਾਬੂ ਕੀਤੇ ਗਏ ਤਸਕਰ ਦੀ ਪਛਾਣ ਗਗਨਦੀਪ ਵਜੋਂ ਹੋਈ ਹੈ।

ਇਸ ਦੌਰਾਨ ਪੁਲਿਸ ਨੇ ਮੁਕਾਬਲਾ ਕਰਦੇ ਹੋਏ ਤਸਕਰ ਗਗਨਦੀਪ ਕੋਲੋਂ ਇਕ ਪਿਸਤੌਲ, ਅੱਧਾ ਕਿੱਲੋ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰਕੇ ਥਾਣਾ ਫਿਲੌਰ ਵਿਖੇ ਲਿਆਂਦਾ ਅਤੇ ਉਸ ਦੇ ਸਾਥੀ ਕਾਂਸਟੇਬਲ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ। ਥਾਣਾ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਪਤਾ ਲੱਗਾ ਸੀ ਕਿ ਪਿੰਡ ਪੰਜ ਢੇਰਾ ਦਾ ਰਹਿਣ ਵਾਲਾ ਤਸਕਰ ਗੁਰਦੀਪ ਵੱਡੀ ਮਾਤਰਾ ਵਿਚ ਨਸ਼ੇ ਦੀ ਖੇਪ ਲਿਆਉਣ ਜਾ ਰਿਆ ਹੈ। ਗੁਰਦੀਪ ਦੀ ਪਤਨੀ ਨੀਤੀ ਨੂੰ ਪੁਲਿਸ ਨੇ ਪਹਿਲਾਂ ਹੀ ਪੁਲਿਸ ਅਕੈਡਮੀ ਦੇ ਮੁਲਾਜ਼ਮਾਂ ਨੂੰ ਨਸ਼ੀਲਾ ਪਾਊਡਰ ਵੇਚਣ ਦੇ ਜੁਰਮ ਵਿੱਚ ਗ੍ਰਿਫਤਾਰ ਕੀਤਾ ਹੋਇਆ ਸੀ।

ਪੰਜਾਬ ਪੁਲਿਸ ਦੀ ਕਾਰਵਾਈ ਦੇ ਨਾਲ ਹੀ ਐਨ.ਆਈ.ਏ. ਟੀਮ ਨੇ ਪੰਜਾਬ ਵਿੱਚ ਵੀ ਵੱਡੀ ਕਾਰਵਾਈ ਕੀਤੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐਨ.ਆਈ.ਏ. ਪਤਾ ਲੱਗਾ ਹੈ ਕਿ ਤਸਕਰ ਸਰਹੱਦੀ ਖੇਤਰ ਤੋਂ ਹੈਰੋਇਨ ਦੀ ਇੱਕ ਹੋਰ ਵੱਡੀ ਖੇਪ ਲੈ ਕੇ ਆਏ ਹਨ। ਇਸ ਤੋਂ ਬਾਅਦ ਐਨ.ਆਈ.ਏ. ਟੀਮ ਨੇ ਉਕਤ ਤਸਕਰ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ। ਬੇਸ਼ੱਕ ਐਨ.ਆਈ.ਏ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਪੰਜਾਬ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਐਨ.ਆਈ.ਏ. ਟੀਮ ਤਸਕਰ ਨੂੰ ਫੜ ਕੇ ਦਿੱਲੀ ਲੈ ਗਈ ਹੈ।

error: Content is protected !!