ਨਸ਼ੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਨਸ਼ੇ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਵੱਡੇ ਭਰਾ ਦੀ ਮੌਤ ਦੇ 5 ਘੰਟੇ ਅੰਦਰ ਹੀ ਛੋਟੇ ਭਰਾ ਦੀ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤ…

ਨਸ਼ੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਨਸ਼ੇ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਵੱਡੇ ਭਰਾ ਦੀ ਮੌਤ ਦੇ 5 ਘੰਟੇ ਅੰਦਰ ਹੀ ਛੋਟੇ ਭਰਾ ਦੀ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤ…

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਜਿਲ੍ਹੇ ਵਿੱਚ ਨਸ਼ੇ ਨੇ ਇਕ ਹੱਸਦਾ-ਖੇਡਦਾ ਪਰਿਵਾਰ ਤਬਾਹ ਕਰ ਦਿੱਤਾ। ਨਸ਼ੇ ਕਾਰਨ ਮਾਪਿਆਂ ਦੇ ਦੋ ਨੌਜਵਾਨ ਪੁੱਤ ਇਸ ਜਹਾਨ ਨੂੰ ਅਲਵੀਦਾ ਕਹਿ ਗਏ ਅਤੇ ਪੀੜਤ ਪਰਿਵਾਰ ਦੇ ਘਰ ਸੱਧਰ ਵਿੱਛ ਗਏ। ਦੋਵਾਂ ਪੁੱਤਰਾਂ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਅਤੇ ਆਂਢ-ਗੁਆਂਢ ਦੇ ਲੋਕ ਸੋਗ ਵਿਚ ਹਨ ਅਤੇ ਸਰਕਾਰ ਤੋਂ ਨਸ਼ੇ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ। ਲੋਕ ਇਸ ਦੌਰਾਨ ਸਰਕਾਰ ਤੋਂ ਮੰਗ ਕਰ ਰਹੇ ਹਨ ਹੁਣ ਤਕ ਬਹੁਤ ਲਾਰੇ ਲਾ ਕੇ ਲੋਕਾਂ ਨੂੰ ਭਰਮਾ ਲਿਆ ਹੈ ਪਰ ਹੁਣ ਤੁਸੀ ਲੋਕਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢੋ ਅਤੇ ਨਸ਼ੇ ਦਾ ਪੰਜਾਬ ਵਿੱਚੋਂ ਖਾਤਮਾ ਕਰੋ।

ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਇਲਾਕੇ ਕੱਟੜਾ ਬੱਗੀਆਂ ਦੀ ਹੈ ਜਿਥੇ ਦੋਵੇਂ ਭਰਾ ਨਸ਼ੇ ਦੇ ਆਦੀ ਸਨ। ਇਸ ਦੌਰਾਨ ਨਸ਼ੇ ਦੀ ਪੂਰਤੀ ਦੇ ਲਈ ਰੋਹਨ ਨਸ਼ਾ ਵੇਚਣ ਦਾ ਕੰਮ ਕਰਨ ਲੱਗ ਗਿਆ ਸੀ। ਇਸ ਦੌਰਾਨ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਜੇਲ੍ਹ ਭੇਜ ਦਿੱਤਾ। ਇਸ ਦੌਰਾਨ ਉੱਥੇ ਉਸ ਦੀ ਹਾਲਤ ਬਿਗੜ ਗਈ, ਇਸ ਸਬੰਧੀ ਜੇਲ੍ਹ ਦੇ ਸਹਾਇਕ ਸੁਪਰਡੰਟ ਸੁਬੇਗ ਸਿੰਘ ਨੇ ਜਾਣਕਾਰੀ ਦਿੱਤੀ। ਉਸਦੇ ਬਾਅਦ ਜੇਲ਼੍ਹ ਵਿਚ ਹਸਪਤਾਲ ਵਿਚ ਇਲਾਜ ਕਰਾਇਆ ਜਾ ਰਿਹਾ ਸੀ ਪਰ ਬੀਤੇ ਦਿਨੀ ਉਸਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਅਤੇ ਉਸ ਨੂੰ ਜੇਲ੍ਹ ਵਿੱਚੋਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ।

ਬੇਟੇ ਦੀ ਮੌਤ ਦੀ ਖਬਰ ਸੁਣ ਤੇ ਪਰਿਵਾਰ ਦਾ ਪਹਿਲਾਂ ਹੀ ਬੁਰਾ ਹਾਲ ਸੀ ਕਿ ਇਸ ਦੌਰਾਨ ਛੋਟੇ ਲੜਕੇ ਕਾਲੂ ਨੇ ਵੀ ਆਪਣੇ ਭਰਾ ਦੀ ਮੌਤ ਦੇ ਸਦਮੇ ਵਿੱਚ ਖੂਹ ਉੱਪਰ ਜਾ ਕੇ ਨਸ਼ੇ ਦੀ ਓਵਰਡੋਜ਼ ਲੈ ਲਈ ਅਤੇ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਇਸ ਤਰਹਾਂ ਸਿਰਫ 5 ਘੰਟਿਆਂ ਦੇ ਅੰਦਰ ਹੀ ਦੋਵਾਂ ਭਰਾਵਾਂ ਦੀ ਨਸ਼ੇ ਦੇ ਨਾਲ ਮੌਤ ਹੋ ਗਈ।

error: Content is protected !!