ਨਵਜੋਤ ਸਿੱਧੂ ਦਾ ਅੱਜ ਜਨਮ ਦਿਨ- ਜੇਲ੍ਹ ਤੋਂ ਬਾਹਰ ਹਮਾਇਤੀਆਂ ਨੇ ਕੀਤੀ ਜਲਦ ਰਿਹਾਅ ਹੋਣ ਲਈ ਅਰਦਾਸ…

ਨਵਜੋਤ ਸਿੱਧੂ ਦਾ ਅੱਜ ਜਨਮ ਦਿਨ- ਜੇਲ੍ਹ ਤੋਂ ਬਾਹਰ ਹਮਾਇਤੀਆਂ ਨੇ ਕੀਤੀ ਜਲਦ ਰਿਹਾਅ ਹੋਣ ਲਈ ਅਰਦਾਸ…

ਪਟਿਆਲਾ (ਵੀਓਪੀ ਬਿਊਰੋ) ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅੱਜ ਜਨਮ ਦਿਨ ਹੈ। 20 ਅਕਤੂਬਰ 1963 ਨੂੰ ਜਨਮੇ ਨਵਜੋਤ ਸਿੱਧੂ ਇਸ ਸਮੇਂ 32 ਸਾਲ ਪੁਰਾਏ ਰੋਡਰੇਜ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਇਕ ਸਾਲ ਦੀ ਸਜਾ ਕੱਟ ਰਹੇ ਹਨ। 59 ਸਾਲ ਦੇ ਹੋਏ ਨਵਜੋਤ ਸਿੱਧੂ ਦੇ ਪ੍ਰਸ਼ੰਸਕ ਅਤੇ ਹਮਾਇਤੀ ਉਹਨਾਂ ਦੀ ਲੰਬੀ ਉਮਰ ਅਤੇ ਜੇਲ੍ਹ ਵਿੱਚੋਂ ਜਲਦ ਰਿਹਾਅ ਹੋਣ ਲਈ ਅਰਦਾਸ ਕਰ ਰਹੇ ਹਨ। ਇਸ ਦੌਰਾਨ ਹੀ ਬਾਹਰ ਉਹਨਾਂ ਦੇ ਹਮਾਇਤੀ ਜਗ੍ਹਾ-ਜਗ੍ਹਾ ਉਨ੍ਹਾਂ ਦਾ ਜਨਮ ਦਿਨ ਮਨਾ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਇਕ ਕ੍ਰਿਕਟਰ ਵਜੋਂ ਆਪਣੇ ਕੈਰੀਅਰ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਕ੍ਰਿਕਟ ਕੂਮੈਂਟਰੀ ਅਤੇ ਫਿਰ ਟੀਵੀ ਉੱਪਰ ਵੀ ਕਾਫੀ ਸਮਾਂ ਆਪਣੀ ਭੂਮਿਕਾ ਨਿਭਾਈ।

ਜੇਲ੍ਹ ਜਾਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਪੰਜਾਬ ਵਿਧਾਨ ਸਭਾ-2022 ਚੋਣਾਂ ਕਾਫੀ ਬੁਰੀ ਤਰਹਾਂ ਦੇ ਨਾਲ ਹਾਰ ਗਈ ਅਤੇ ਇਸ ਤੋਂ ਬਾਅਦ ਉਹਨਾਂ ਕੋਲੋਂ ਪ੍ਰਧਾਨਗੀ ਦਾ ਅਹੁਦਾ ਵੀ ਜਾਂਦਾ ਰਿਹਾ। 2022 ਸਾਲ ਨਵਜੋਤ ਸਿੱਧੂ ਲਈ ਕਾਫੀ ਮਾੜਾ ਰਿਹਾ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ ਵੀ ਉਹਨਾਂ  ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਫਿਰ ਇਕ ਪੁਰਾਣੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਉਹਨਾਂ ਨੂੰ ਇਕ ਸਾਲ ਦੀ ਸਜਾ ਸੁਣਾ ਦਿੱਤੀ ਹੈ। ਇਸ ਸਮੇਂ ਉਹ ਪਟਿਆਲਾ ਜੇਲ੍ਹ ਵਿੱਚ ਆਪਣੀ ਇਕ ਸਾਲ ਦੀ ਸਜਾ ਭੁਗਤ ਰਹੇ ਹਨ।

ਇਸ ਦੌਰਾਨ ਹੀ ਉਹਨਾਂ ਦੇ ਹਮਾਇਤੀ ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਿੱਧੂ ਪਰਿਵਾਰ ਦੇ ਬਹੁਤ ਨਜ਼ਦੀਕੀ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਸਨੌਰ ਪਿੰਗਲਾ ਆਸ਼ਰਮ ਵਿਖੇ ਨਵਜੋਤ ਸਿੱਧੂ ਦਾ ਜਨਮਦਿਨ ਮਰੀਜਾਂ ਨੂੰ ਸਵੇਰ ਦਾ ਭੋਜਨ ਛਕਾ ਕੇ ਮਨਾਇਆ। ਉਹਨਾਂ ਕਿਹਾ ਕਿ ਭਾਵੇਂ ਅੱਜ ਨਵਜੋਤ ਸਿੰਘ ਸਿੱਧੂ ਜੀ ਜੇਲ ਕੱਟ ਰਹੇ ਹਨ ਪਰ ਕਰੋੜਾਂ ਹੀ ਪੰਜਾਬੀਆਂ ਦੀਆਂ ਦੁਆਵਾਂ ਉਹਨਾਂ ਦੇ ਨਾਲ ਹਨ। ਰੀ ਰਿਆੜ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਤੇ ਪੰਜਾਬੀਅਤ ਦੇ ਹੱਕ ਦੀ ਗੱਲ ਕਰਨ ਵਾਲੇ ਅਤੇ ਸੱਚ ਨਾਲ ਖੜਨ ਵਾਲੇ ਇਮਾਨਦਾਰ ਨੇਤਾ ਹਨ। ਨੌਜਵਾਨ ਉਡੀਕ ਕਰ ਰਹੇ ਹਨ ਕਿ ਕਦੋਂ ਸਾਡੇ ਹਰਮਨ ਪਿਆਰੇ ਨੇਤਾ ਜੇਲ ਚੋਂ ਬਾਹਰ ਆਉਣ ਤੇ ਨਿਧੱੜਕ ਹੋ ਕੇ ਸਾਡੀ ਆਵਾਜ਼ ਚੁੱਕਣ। ਸ਼ੈਰੀ ਰਿਆੜ ਨੇ ਕਿਹਾ ਕਿ ਹਰ ਪੰਜਾਬੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਲਈ ਅਰਦਾਸ ਕਰ ਰਿਹਾ ਹੈ ਤੇ ਸੱਚ ਦੀ ਜਿੱਤ ਹੋਊਗੀ।

error: Content is protected !!