‘ਆਪ’ ਵਿਧਾਇਕਾਂ ਦੀ ਵੀਡੀਓ ਵਾਇਰਲ, ਖੁਦ ਮੰਨ ਰਹੇ ਆਪਣੀ ਹਾਰ, ਕਹਿੰਦੇ- 4 ਮੇਅਰ ਤਾਂ ਦੂਰ ਲੱਗਦਾ ਸਾਡੇ ਤੋਂ ਇਕ ਨਹੀਂ ਬਣਨਾ , ਐੱਮਪੀ ਬਿੱਟੂ ਨੇ ਵੀਡੀਓ ਸ਼ੇਅਰ ਕਰ ਕੇ ਕੱਸਿਆ ਤੰਜ਼…

‘ਆਪ’ ਵਿਧਾਇਕਾਂ ਦੀ ਵੀਡੀਓ ਵਾਇਰਲ, ਖੁਦ ਮੰਨ ਰਹੇ ਆਪਣੀ ਹਾਰ, ਕਹਿੰਦੇ- 4 ਮੇਅਰ ਤਾਂ ਦੂਰ ਲੱਗਦਾ ਸਾਡੇ ਤੋਂ ਇਕ ਨਹੀਂ ਬਣਨਾ , ਐੱਮਪੀ ਬਿੱਟੂ ਨੇ ਵੀਡੀਓ ਸ਼ੇਅਰ ਕਰ ਕੇ ਕੱਸਿਆ ਤੰਜ਼…

ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਹੋਣ ਦੇ ਬਾਵਜੂਦ ਵੀ ਹਾਰ ਦਾ ਡਰ ਸਤਾ ਰਿਹਾ ਹੈ। ਅਜਿਹੀ ਹੀ ਇਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਵੀਡੀਓ ਇਸ ਸਮੇਂ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਗਰਾਊਂਡ ਰਿਪੋਰਟ ਬਹੁਤ ਹੀ ਮਾੜੀ ਹੈ ਅਤੇ ਜੇਕਰ ਅਜਿਹੇ ਹਾਲਾਤ ਹੀ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਜੇਕਰ ਅਸੀ ਸੋਚ ਰਹੇ ਹਾਂ ਕਿ ਆਪਣੇ 4 ਮੇਅਰ ਪੰਜਾਬ ਵਿੱਚ ਬਣਾ ਸਕਦੇ ਹਾਂ ਤਾਂ ਭੁੱਲ ਜਾਵੋ ਕਿਉਂਕਿ ਇਸ ਤਰਹਾਂ ਦੇ ਨਾਲ ਤਾਂ ਅਸੀ ਇਕ ਵੀ ਮੇਅਰ ਨਹੀਂ ਬਣਾ ਸਕਦੇ । ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿਖੇਧੀ ਹੋ ਰਹੀ ਹੈ।


ਇਸ ਮਾਮਲੇ ਸਬੰਧੀ ਹੀ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਉੱਪਰ ਇਹ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੀ ਰਾਜਨੀਤੀ ‘ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਪੰਜਾਬ ‘ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਉੱਚ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ‘ਚ ਆਪਣੀ ਕਾਰਗੁਜਾਰੀ ਦੀ ਅਸਫਲਤਾ ਕਾਰਨ ਆਪਣੀ ਹਾਰ ਨੂੰ ਸਵੀਕਾਰ ਕੀਤੀ ਹੈ। ਬਿੱਟੂ ਨੇ ਲਿਖਿਆ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਆਪ ਨੇਤਾਵਾਂ ਅਤੇ ਵਰਕਰਾਂ ਨੂੰ ਸਿਰਫ਼ ਚੋਣਾਂ ਦੀ ਚਿੰਤਾ ਹੈ, ਪਰ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ। ‘ਆਪ’ ਆਗੂ ਸਿਰਫ਼ ਆਪਣੀ ਜਿੱਤ ਲਈ ਕਰੋੜਾਂ ਰੁਪਏ ਝੂਠ ਫੈਲਾਉਣ ਲਈ ਖ਼ਰਚ ਕਰਨਗੇ ਪਰ ਲੋਕਾਂ ਦੀ ਭਲਾਈ ਲਈ ਕਾਰਜ ਨਹੀਂ ਕਰਨਗੇ।


ਵੀਡੀਓ ‘ਚ ‘ਆਪ’ ਨੇਤਾ ਖੁਦ ਮੰਤਰੀ ਜ਼ਿੰਪਾ ਅਤੇ ਹੋਰ ਵਿਧਾਇਕਾਂ ਵਿਚਾਲੇ ਕਹਿ ਰਹੇ ਹਨ ਕਿ ਜੇਕਰ ਰੇਤਾ, ਬਜਰੀ ਅਤੇ NOC ਦਾ ਮਾਮਲਾ ਹੱਲ ਨਾ ਹੋਇਆ ਤਾਂ ਨਿਗਮ ਚੋਣਾਂ ‘ਚ 4 ਤਾਂ ਛੱਡੋਂ ਆਮ ਆਦਮੀ ਪਾਰਟੀ ਦਾ 1 ਮੇਅਰ ਵੀ ਨਹੀਂ ਬਣਨਾ। ਮੀਟਿੰਗ ਵਿੱਚ ਨਿਗਮ ਅਧਿਕਾਰੀ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੰਘ ਸਿੱਧੂ, ਚੌਧਰੀ ਮਦਨ ਲਾਲ ਬੱਗਾ ਆਦਿ ਹਾਜ਼ਰ ਸਨ। ਕੁਝ ਦਿਨ ਪਹਿਲਾ ਲੁਧਿਆਣਾ ਸਥਿਤ ਜ਼ਿੰਪਾ ਪਹੁੰਚੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਕਾਫੀ ਵਿਰੋਧ ਵੀ ਹੋਇਆ ਸੀ।

error: Content is protected !!