ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ ‘ਚ ਡੁੱਬੀ ‘ਆਪ’ ਸਰਕਾਰ ਫਰਾਂਸ ਤੋਂ ਕਿਰਾਏ ‘ਤੇ ਲੈਣ ਜਾ ਰਹੀ ਹੈ ਹਾਈਟੈਕ ਜਹਾਜ਼, ਮੁੱਖ ਮੰਤਰੀ ਮਾਨ ਤੇ ਮੰਤਰੀ ਸਾਹਿਬਾਨ ਕਰਨਗੇ ਸਫਰ…

ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ ‘ਚ ਡੁੱਬੀ ‘ਆਪ’ ਸਰਕਾਰ ਫਰਾਂਸ ਤੋਂ ਕਿਰਾਏ ‘ਤੇ ਲੈਣ ਜਾ ਰਹੀ ਹੈ ਹਾਈਟੈਕ ਜਹਾਜ਼, ਮੁੱਖ ਮੰਤਰੀ ਮਾਨ ਤੇ ਮੰਤਰੀ ਸਾਹਿਬਾਨ ਕਰਨਗੇ ਸਫਰ…

ਚੰਡੀਗੜ੍ਹ (ਵੀਓਪੀ ਬਿਊਰੋ) ਹੋਰਨਾਂ ਨੂੰ ਨਸੀਹਤਾਂ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਮੇਂ ਖੁਦ ਵੀ ਪਿੱਛਲੀਆਂ ਸਰਕਾਰਾਂ ਦੇ ਰਾਹਾਂ ਉਪਰ ਹੀ ਚੱਲ ਰਹੀ ਹੈ ਅਤੇ ਬੇਹਿਸਾਬ ਕਰਜੇ ਵਿੱਚ ਡੁੱਬੇ ਹੋਣ ਤੋਂ ਬਾਅਦ ਵੀ ਬੇਫਜੂਲ ਦੇ ਖਰਚਿਆਂ ਨੂੰ ਤਰਜੀਹ ਦੇ ਰਹੀ ਹੈ ਅਤੇ ਇਸ਼ਤਿਹਾਰਾਂ ਉੱਪਰ ਹੀ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਅਜਿਹਾ ਹੀ ਇਕ ਹੋਰ ਕਾਰਨਾਮਾ ਕਰਨ ਜਾ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਖਾਸ ਬੰਦਿਆਂ ਦੀ ਸਰਕਾਰ, ਜੋ ਕਿ ਇਕ ਸਾਲ ਲਈ ਕਿਰਾਏ ਉੱਪਰ ਫਰਾਂਸ ਵਿੱਚ ਬਣਿਆਂ ਹਾਈਟੈਕ ਜਹਾਜ਼ ਲੈਣ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਇਸ ਦੀ ਵਰਤੋਂ ਵੀਆਈਪੀ ਮੂਵਮੈਂਟ ਲਈ ਚਾਰਟਰ ਸੇਵਾ ਵਜੋਂ ਕਰੇਗੀ ਅਤੇ ਇਸ ਹਾਈਟੈਕ ਜਹਾਜ਼ ਵਿੱਚ 19 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਪੰਜਾਬ ਸਰਕਾਰ ਕੋਲ ਇਸ ਵੇਲੇ ਇੱਕ ਹੈਲੀਕਾਪਟਰ ਹੈ, ਜਿਸ ਦੀ ਵਰਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਮੰਤਰੀ ਕਰਦੇ ਹਨ।


ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਪੰਜਾਬ ਸਰਕਾਰ ਉੱਪਰ ਕਰੀਬ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ ਹੈ ਅਤੇ ਇਸ ਦੌਰਾਨ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਖਰਚਿਆਂ ਨੂੰ ਕੰਟਰੋਲ ਨਹੀਂ ਕਰ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਵੱਲੋਂ ਟੈਂਡਰ ਮੰਗੇ ਗਏ ਹਨ, ਜਿਸ ਤਹਿਤ ਘੱਟੋ-ਘੱਟ 8 ਤੋਂ 10 ਸੀਟਰ ਜਹਾਜ਼ਾਂ ਦੀ ਮੰਗ ਕੀਤੀ ਗਈ ਹੈ। ਸੋਨਾਲੀ ਗਿਰੀ, ਡਾਇਰੈਕਟਰ, ਸਿਵਲ ਏਵੀਏਸ਼ਨ ਵਿਭਾਗ ਨੇ ਏਅਰ ਚਾਰਟਰ ਸੇਵਾਵਾਂ ਨੂੰ ਸੂਚੀਬੱਧ ਕਰਨ ਲਈ ਟੈਂਡਰ ਨੋਟਿਸ ਜਾਰੀ ਕੀਤਾ ਹੈ। ਇਹ ਚਾਰਟਰ ਜਹਾਜ਼ ਸ਼ਹੀਦ ਭਗਤ ਸਿੰਘ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚਲਾਇਆ ਜਾਵੇਗਾ।


ਵਪਾਰਕ ਜਹਾਜ਼ਾਂ ਤੋਂ ਇਲਾਵਾ, ਫਰਾਂਸੀਸੀ ਕੰਪਨੀ ਡਸਾਲਟ ਫੌਜ ਅਤੇ ਹਵਾਈ ਸੈਨਾ ਲਈ ਜਹਾਜ਼ਾਂ ਦਾ ਨਿਰਮਾਣ ਵੀ ਕਰਦੀ ਹੈ। ਦਾਸੋ ਫਾਲਕਨ-2000 ਏਅਰਕ੍ਰਾਫਟ ਇੱਕ ਟ੍ਰਾਂਸਕੌਂਟੀਨੈਂਟਲ ਟਵਿਨ-ਇੰਜਣ ਵਾਲਾ ਜਹਾਜ਼ ਹੈ ਜਿਸ ਵਿੱਚ 19 ਯਾਤਰੀ ਹਨ। Dassault Aviation ਕੋਲ ਵਪਾਰ ਅਤੇ ਫੌਜੀ ਹਵਾਬਾਜ਼ੀ ਸੇਵਾਵਾਂ ਦੇ ਖੇਤਰ ਵਿੱਚ 30 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਇਹ ਆਪਣੀ ਆਰਾਮਦਾਇਕ ਯਾਤਰਾ, ਤੇਜ਼ ਗਤੀ, ਘੱਟ ਲਾਗਤ ਅਤੇ ਕੁਸ਼ਲ ਹਵਾਈ ਸੇਵਾਵਾਂ ਲਈ ਜਾਣਿਆ ਜਾਂਦਾ ਹੈ। ਫਾਲਕਨ-2000 ਜਹਾਜ਼ ਅੱਠ ਯਾਤਰੀਆਂ ਨੂੰ ਮਾਚ 0.8 ਦੀ ਰਫਤਾਰ ਨਾਲ 5555 ਕਿਲੋਮੀਟਰ ਦੀ ਦੂਰੀ ਤੱਕ ਲੈ ਜਾ ਸਕਦਾ ਹੈ।

error: Content is protected !!