ਆਨ-ਡਿਊਟੀ ਮੋਬਾਈਲ ਸ਼ਾਪ ‘ਤੇ ਗਏ ਏਐੱਸਆਈ ਦੇ ਰਿਵਾਲਵਰ ‘ਚੋਂ ਨਿਕਲੀ ਗੋਲੀ ਕਾਰਨ ਦੁਕਾਨਦਾਰ ਦੀ ਮੌਤ, ਸਾਜਿਸ਼ ਜਾਂ ਹਾਦਸਾ ਬਣਿਆ ਸਵਾਲ…

ਆਨ-ਡਿਊਟੀ ਮੋਬਾਈਲ ਸ਼ਾਪ ‘ਤੇ ਗਏ ਏਐੱਸਆਈ ਦੇ ਰਿਵਾਲਵਰ ‘ਚੋਂ ਨਿਕਲੀ ਗੋਲੀ ਕਾਰਨ ਦੁਕਾਨਦਾਰ ਦੀ ਮੌਤ, ਸਾਜਿਸ਼ ਜਾਂ ਹਾਦਸਾ ਬਣਿਆ ਸਵਾਲ…


ਅੰਮ੍ਰਿਤਸਰ (ਵੀਓਪੀ ਬਿਊਰੋ) ਆਨ-ਡਿਊਟੀ ਪੁਲਿਸ ਵਰਦੀ ਵਿੱਚ ਬਾਜਾਰ ਵਿੱਚ ਨਿਕਲੇ ਇਕ ਏਐੱਸਆਈ ਨੇ ਜਦ ਮੋਬਾਈਲ ਸ਼ਾਪ ਉੱਪਰ ਜਾ ਕੇ ਫੌਕੀ ਟੋਹਰ ਦਿਖਾਉਂਦੇ ਹੋਏ ਆਪਣੀ ਰਿਵਾਲਰ ਕੱਢੀ ਤਾਂ ਇਸ ਕਾਰਨ ਉਸ ਰਿਵਾਲਵਰ ਵਿੱਚੋਂ ਨਿਕਲੀ ਇਕ ਗੋਲੀ ਕਾਰਨ ਜ਼ਖਮੀ ਹੋਏ ਦੁਕਾਨਦਾਰ ਦੀ ਮੌਤ ਹੋ ਜਾਣ ਤੋਂ ਬਾਅਦ ਮਾਮਲਾ ਇੰਨਾ ਭੜਕ ਗਿਆ ਕਿ ਸਾਥੀ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਪੁਲਿਸ ਕਰਮੀ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ। ਫਿਲਹਾਲ ਉਕਤ ਏਐੱਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।


ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਮੋਬਾਈਲਾਂ ਵਾਲੀ ਮਾਰਕੀਟ ਲਿਬਰਟੀ ਮਾਰਕੀਟ ਵਿੱਚ ਉਸ ਸਮੇਂ ਮਾਹੌਲ ਸਹਿਮ ਦਾ ਬਣ ਗਿਆ ਜਦੋਂ ਇੱਕ ਦੁਕਾਨ ਦੇ ਉਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਇੱਕ ਪੁਲਸ ਕਰਮਚਾਰੀ ਅੰਮ੍ਰਿਤਸਰ ਲਿਬਰਟੀ ਮਾਰਕੀਟ ਵਿੱਚ ਇੱਕ ਦੁਕਾਨ ਦੇ ਉੱਪਰ ਮੋਬਾਈਲ ਖਰੀਦਣ ਜਾਂਦਾ ਹੈ ਤਾਂ ਉਹ ਆਪਣਾ ਸਰਕਾਰੀ ਰਿਵਾਲਵਰ ਦੁਕਾਨਦਾਰ ਦੇ ਕਾਉਂਟਰ ਦੇ ਉੱਤੇ ਰੱਖ ਦਿੰਦਾ ਹੈ, ਜਿਸ ਤੋਂ ਬਾਅਦ ਉੱਥੇ ਰਿਵਾਲਵਰਿ ‘ਚੋਂ ਗੋਲੀ ਚੱਲਦੀ ਹੈ ਅਤੇ ਜਿਸ ਨਾਲ ਦੁਕਾਨਦਾਰ ਅੰਕੁਸ਼ ਨਾਮਕ ਨੌਜਵਾਨ ਦੇ ਗੋਲੀ ਲੱਗਦੀ ਹੈ ਜਿਸ ਨਾਲ ਉਹ ਬੁਰੀ ਤਰੀਕੇ ਨਾਲ ਜ਼ਖ਼ਮੀ ਹੋ ਜਾਂਦਾ ਹੈ, ਜਿਸ ਨੂੰ ਕਿ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਪਰ ਉਸ ਦੀ ਮੌਤ ਹੋ ਗਈ।


ਸਰਕਟ ਹਾਊਸ ਚੌਕੀ ਦੇ ਇੰਚਾਰਜ ਰਾਜਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਅਧਿਕਾਰੀ ਦਾ ਸਰਵਿਸ ਰਿਵਾਲਵਰ ਖੋਹ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੇਕਰ ਮੁਲਾਜ਼ਮ ਦੀ ਲਾਪ੍ਰਵਾਹੀ ਪਾਈ ਗਈ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

error: Content is protected !!