Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
21
ਪਿਆਰ ‘ਚ ਮਿਲਿਆ ਧੋਖਾ; ਲੜਕੇ ਦੇ 3 ਲੱਖ ਖਰਚਾਉਣ ਤੋਂ ਬਾਅਦ ਮੁਕਰੀ ਵਿਆਹ ਤੋਂ, ਤਾਂ ਲੜਕੇ ਨੇ ਕਰ ਲਈ ਖੁਦਕੁਸ਼ੀ…
Latest News
Punjab
ਪਿਆਰ ‘ਚ ਮਿਲਿਆ ਧੋਖਾ; ਲੜਕੇ ਦੇ 3 ਲੱਖ ਖਰਚਾਉਣ ਤੋਂ ਬਾਅਦ ਮੁਕਰੀ ਵਿਆਹ ਤੋਂ, ਤਾਂ ਲੜਕੇ ਨੇ ਕਰ ਲਈ ਖੁਦਕੁਸ਼ੀ…
October 21, 2022
Voice of Punjab
ਪਿਆਰ ‘ਚ ਮਿਲਿਆ ਧੋਖਾ; ਲੜਕੇ ਦੇ 3 ਲੱਖ ਖਰਚਾਉਣ ਤੋਂ ਬਾਅਦ ਮੁਕਰੀ ਵਿਆਹ ਤੋਂ, ਤਾਂ ਲੜਕੇ ਨੇ ਕਰ ਲਈ ਖੁਦਕੁਸ਼ੀ…
ਲੁਧਿਆਣਾ (ਵੀਓਪੀ ਬਿਊਰੋ) ਪਿਆਰ ਤੇ ਧੋਖਾ ਅੱਜ ਦੇ ਸਮੇਂ ਵਿੱਚ ਆਮ ਹੀ ਹੋ ਗਿਆ ਹੈ। ਨੌਜਵਾਨ ਪੀੜੀ ਜਲਦ ਹੀ ਪਿਆਰ ਦੀਆਂ ਪੀਂਘਾਂ ਝੂਟ ਲੈਂਦੇ ਹਨ ਅਤੇ ਬਾਅਦ ਵਿੱਚ ਪਿਆਰ ਸਿਖਰ ਨਾ ਚੜਦਾ ਦੇਖ ਕੇ ਖੁਦਕੁਸ਼ੀ ਵਰਗੇ ਕਦਮ ਚੁੱਕ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਹੁਣ ਲੁਧਿਆਣਾ ਜਿਲ੍ਹੇ ਦੇ ਕਸਬਾ ਪਾਇਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਲੜਕੇ ਨੇ ਪਿਆਰ ਵਿੱਚ ਧੋਖਾ ਮਿਲਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਮ੍ਰਿਤਕ ਹਰਵੀਰ ਸਿੰਘ ਦੇ ਪਿਤਾ ਨਿਰਮਲ ਸਿੰਘ ਨੇ ਆਪਣੇ ਪੁੱਤਰ ਦੀ ਖੁਦਕੁਸ਼ੀ ਤੋਂ ਬਾਅਦ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ।
ਜਾਣਕਾਰੀ ਮੁਤਾਬਕ ਲੜਕੇ ਹਰਵੀਰ ਸਿੰਘ ਦੀ ਕਰੀਬ ਇੱਕ ਸਾਲ ਤੋਂ ਇੱਕ ਲੜਕੀ ਨਾਲ ਦੋਸਤੀ ਹੋਈ ਸੀ। ਉਕਤ ਨੌਜਵਾਨ ਨੇ ਹਰਵੀਰ ਸਿੰਘ ਨੂੰ ਇਹ ਕਹਿ ਕੇ ਭਰੋਸੇ ‘ਚ ਲਿਆ ਕਿ ਜੇਕਰ ਉਹ ਆਪਣੇ ਖਰਚੇ ‘ਤੇ ਆਈਲੈਟਸ ਕਰਾਏਗਾ ਤਾਂ ਉਹ ਉਸ ਨਾਲ ਵਿਆਹ ਕਰਵਾ ਲਵੇਗੀ ਅਤੇ ਦੋਵੇਂ ਵਿਦੇਸ਼ ‘ਚ ਸੈਟਲ ਹੋ ਜਾਣਗੇ। ਹਰਵੀਰ ਸਿੰਘ ਨੇ ਲੜਕੀ ਨੂੰ ਆਈਲੈਟਸ ਕਰਵਾਉਣ ਲਈ ਪੈਸੇ ਖਰਚ ਕੀਤੇ। ਆਈਲੈਟਸ ਕਰਨ ਤੋਂ ਬਾਅਦ ਲੜਕੀ ਨੇ ਹਰਵੀਰ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਹਰਵੀਰ ਸਿੰਘ ਨੇ ਆਪਣੀ ਪ੍ਰੇਮਿਕਾ ‘ਤੇ ਕਰੀਬ ਤਿੰਨ ਲੱਖ ਰੁਪਏ ਖਰਚ ਕੀਤੇ ਸਨ।
ਇਸ ਦੌਰਾਨ ਜਦ ਹਰਵੀਰ ਸਿੰਘ ਨੇ ਲੜਕੀ ਤੋਂ ਆਪਣੇ ਪੈਸੇ ਮੰਗੇ ਤਾਂ ਲੜਕੀ ਨੇ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਇਸ ਧੋਖੇ ਤੋਂ ਬਾਅਦ ਹਰਵੀਰ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗਾ। ਮ੍ਰਿਤਕ ਹਰਵੀਰ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਹਰਵੀਰ ਨੇ ਲੜਕੀ ਨੂੰ ਪੈਸੇ ਵਾਪਸ ਕਰਨ ਲਈ ਬਹੁਤ ਵਾਰ ਬੇਨਤੀ ਕੀਤੀ, ਜਿਸ ਦੇ ਸਬੂਤ ਵੀ ਉਹਨਾਂ ਦੇ ਕੋਲ ਹਨ। ਰਿਕਾਰਡਿੰਗ ‘ਚ ਹਰਵੀਰ ਆਪਣੇ ਪੈਸੇ ਵਾਪਸ ਮੰਗ ਰਿਹਾ ਹੈ ਅਤੇ ਕਾਫੀ ਪਰੇਸ਼ਾਨ ਹੋਣ ਦੀ ਗੱਲ ਵੀ ਕਰਦਾ ਹੈ। ਜਦੋਂ ਲੜਕੀ ਨੇ ਵਿਆਹ ਕਰਨ ਅਤੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਹਰਵੀਰ ਨੇ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਤਫਤੀਸ਼ੀ ਅਫਸਰ ਪਾਇਲ ਥਾਣਾ ਨੇ ਲੜਕੀ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Post navigation
ਸਤਿਸੰਗ ‘ਚ ਡੇਰਾ ਮੁਖੀ ਦੇ ਭਗਤ ਕਹਿੰਦੇ ਪੰਜਾਬ ਵਿੱਚ ਡੇਰਾ ਬਖਸ਼ ਦਿਓ ਬਾਬਾ ਜੀ, ਤਾਂ ਡੇਰਾ ਮੁਖੀ ਕਹਿੰਦਾ ਤਿਆਰ ਰਹੋ ਡੇਰਾ ਬਣਾਉਣ ਨੂੰ ਕਿਹੜਾ ਟਾਈਮ ਲੱਗਣਾ, ਸਿੱਖ ਪਹਿਲਾਂ ਹੀ ਕਰਦੇ ਆ ਰਹੇ ਨੇ ਵਿਰੋਧ…
ਲੁੱਟ-ਖੋਹ ਕਰਨ ਤੋਂ ਬਾਅਦ ਬਦਲ ਲੈਂਦੇ ਸੀ ਕੱਪੜੇ, ਸ਼ਰਾਬ ਦੀ ਬੋਤਲ ਲੈਣ ਗਏ ਨੌਜਵਾਨ ਦੀ ਜੇਬ ਵਿੱਚੋਂ ਕੱਢ ਲਿਆ ਮੋਬਾਈਲ, ਲੋਕਾਂ ਨੇ ਫੜ ਕੇ ਚਾੜਿਆ ਕੁਟਾਪਾ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us