ਲੁੱਟ-ਖੋਹ ਕਰਨ ਤੋਂ ਬਾਅਦ ਬਦਲ ਲੈਂਦੇ ਸੀ ਕੱਪੜੇ, ਸ਼ਰਾਬ ਦੀ ਬੋਤਲ ਲੈਣ ਗਏ ਨੌਜਵਾਨ ਦੀ ਜੇਬ ਵਿੱਚੋਂ ਕੱਢ ਲਿਆ ਮੋਬਾਈਲ, ਲੋਕਾਂ ਨੇ ਫੜ ਕੇ ਚਾੜਿਆ ਕੁਟਾਪਾ…

ਲੁੱਟ-ਖੋਹ ਕਰਨ ਤੋਂ ਬਾਅਦ ਬਦਲ ਲੈਂਦੇ ਸੀ ਕੱਪੜੇ, ਸ਼ਰਾਬ ਦੀ ਬੋਤਲ ਲੈਣ ਗਏ ਨੌਜਵਾਨ ਦੀ ਜੇਬ ਵਿੱਚੋਂ ਕੱਢ ਲਿਆ ਮੋਬਾਈਲ, ਲੋਕਾਂ ਨੇ ਫੜ ਕੇ ਚਾੜਿਆ ਕੁਟਾਪਾ…


ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਵਿੱਚ ਅਪਰਾਧ ਇਸ ਕਦਮ ਵੱਧ ਗਿਆ ਹੈ ਕਿ ਲੋਕ ਨੂੰ ਹੁਣ ਘਰਾਂ ਵਿੱਚੋਂ ਨਿਕਲਣ ਲੱਗੇ ਵੀ ਡਰ ਲੱਗਦਾ ਹੈ। ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਤਾਂ ਆਮ ਹੀ ਹੋ ਗਈਆਂ ਹਨ ਅਤੇ ਲੁਟੇਰੇ ਨਸ਼ੇ ਦੀ ਪੂਰਤੀ ਲਈ ਅਜਿਹੀਆਂ ਘਟਨਾਵਾਂ ਨੂੰ ਸ਼ਰੇਆਮ ਹੀ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇਕ ਮਾਮਲੇ ਵਿੱਚ ਲੋਕਾਂ ਨੇ 3 ਲੁਟੇਰਿਆਂ ਨੂੰ ਫੜ੍ਹ ਕੇ ਉਹਨਾਂ ਦੀ ਖੂਬ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿੱਚ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਕਤ ਕਾਬੂ ਕੀਤੇ ਲੁਟੇਰਿਆਂ ਦੇ ਕੋਲੋਂ ਲੋਕਾਂ ਨੇ ਨਸ਼ੇ ਕਰਨ ਵਾਲੇ ਟੀਕੇ ਤੇ ਸਰਿੰਜਾਂ ਵੀ ਬਰਾਮਦ ਕੀਤੀਆਂ ਹਨ। ਲੋਕਾਂ ਨੇ 3 ਲੁਟੇਰਿਆਂ ਨੂੰ ਖੰਭੇ ਦੇ ਨਾਲ ਬੰਨ੍ਹ ਕੇ ਖੂਬ ਛਿੱਤਰ ਪਰੇਡ ਕੀਤੀ। ਉਕਤ ਘਟਨਾ ਲੋਹਾਰਾ ਦੇ ਈਸਟਮੈਨ ਚੌਕ ਦੀ ਹੈ।


ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਰਾਜੂ ਕੁਮਾਰ ਨੇ ਦੱਸਿਆ ਕਿ ਐਤਵਾਰ ਵਾਲੇ ਦਿਨ ਜਦ ਉਹ ਸ਼ਰਾਬ ਦੇ ਠੇਕੇ ਉੱਤੇ ਸ਼ਰਾਬ ਦੀ ਬੋਤਲ ਲੈਣ ਗਿਆ ਤਾਂ ਉਸ ਦੇ ਕੋਲ ਖੜ੍ਹੇ ਦੋ ਨੌਜਵਾਨਾਂ ਖੜ੍ਹੇ ਸਨ। ਉਹ ਨੌਜਵਾਨ ਚਾਲਾਕੀ ਦੇ ਨਾਲ ਉਸ ਦੀ ਜੇਬ ਵਿੱਚੋਂ ਮੋਬਾਈਲ ਫੋਨ ਕੱਢ ਕੇ ਲੈ ਗਏ। ਇਸ ਦੌਰਾਨ ਜਦੋਂ ਅਸੀਂ ਠੇਕੇ ਦੇ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਮੋਬਾਇਲ ਬਦਮਾਸ਼ਾਂ ਨੇ ਜੇਬ ‘ਚੋਂ ਕੱਢ ਲਿਆ। ਕਰੀਬ 1 ਘੰਟੇ ਬਾਅਦ ਉਕਤ ਨੌਜਵਾਨਾਂ ਨੇ ਉਸ ਨੂੰ ਲੋਹਾਰਾ ਰੋਡ ‘ਤੇ ਦੇਖਿਆ।


ਇਸ ਦੌਰਾਨ ਉਸ ਨੇ ਕਾਫੀ ਪਿੱਛਾ ਕਰਨ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਤਿੰਨ ਚੋਰਾਂ ਨੂੰ ਫੜ ਲਿਆ। ਲੋਕਾਂ ਨੇ ਸਖ਼ਤੀ ਨਾਲ ਪੁੱਛਿਆ ਤਾਂ ਉਹ ਮੰਨ ਗਿਆ ਕਿ ਉਸ ਨੇ ਚੋਰੀ ਕੀਤੀ ਹੈ। ਚੋਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਨ੍ਹਾਂ ਨੂੰ ਦਬੋਚ ਲਿਆ। ਇਸ ਦੌਰਾਨ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੱਪੜੇ ਬਦਲ ਲੈਂਦੇ ਸੀ ਤਾਂ ਜੋ ਲੋਕ ਉਸ ਦੀ ਪਛਾਣ ਨਾ ਕਰ ਸਕਣ। ਬਦਮਾਸ਼ ਚੋਰਾਂ ਨੇ ਖੁਦ ਕਬੂਲ ਕੀਤਾ ਕਿ ਮੋਬਾਈਲ ਉਨ੍ਹਾਂ ਨੇ ਚੋਰੀ ਕੀਤਾ ਹੈ ਅਤੇ ਉਹ ਚਿੱਟੇ ਦਾ ਨਸ਼ਾ ਲੈਂਦੇ ਹਨ। ਨਸ਼ੇ ਦੀ ਪੂਰਤੀ ਲਈ ਜੁਰਮ ਕਰਦੇ ਸਨ।

error: Content is protected !!