ਹਵਸੀ ਪਿਓ ਨੇ 9 ਸਾਲ ਦੀ ਧੀ ਨਾਲ ਕੀਤਾ ਬਲਾਤਕਾਰ, ਮਾਸੂਮ ਦੇ ਪ੍ਰਾਈਵੇਟ ਪਾਰਟ ‘ਤੇ ਲੱਗੇ 9 ਟਾਂਕੇ, ਘਰ ਵਾਲੇ ਫਿਰ ਵੀ ਦੋਸ਼ੀ ਦਾ ਬਚਾਅ ਕਰ ਰਹੇ…

ਹਵਸੀ ਪਿਓ ਨੇ 9 ਸਾਲ ਦੀ ਧੀ ਨਾਲ ਕੀਤਾ ਬਲਾਤਕਾਰ, ਮਾਸੂਮ ਦੇ ਪ੍ਰਾਈਵੇਟ ਪਾਰਟ ‘ਤੇ ਲੱਗੇ 9 ਟਾਂਕੇ, ਘਰ ਵਾਲੇ ਫਿਰ ਵੀ ਦੋਸ਼ੀ ਦਾ ਬਚਾਅ ਕਰ ਰਹੇ…


ਰਾਜਸਥਾਨ (ਵੀਓਪੀ ਬਿਊਰੋ) ਅਲਵਰ ਇਲਾਕੇ ਵਿੱਚ ਇਕ ਹਵਸੀ ਪਿਓ ਨੇ ਆਪਣੀ ਹੀ 9 ਸਾਲ ਦੀ ਫੁੱਲਾਂ ਵਰਗੀ ਧੀ ਦੀ ਇੱਜ਼ਤ ਰੋਲ ਦਿੱਤੀ ਅਤੇ ਇਸ ਦਰਿੰਦਗੀ ਕਾਰਨ ਮਾਸੂਮ ਦੇ ਪ੍ਰਾਈਵੇਟ ਪਾਰਟ ਵਿੱਚ ਹੀ 9 ਟਾਂਕੇ ਲੱਗੇ। ਘਟਨਾ ਤੋਂ ਬਾਅਦ ਵੀ ਘਰ ਵਾਲੇ ਹਵਸੀ ਦਾ ਬਚਾਅ ਕਰਦੇ ਰਹੇ। ਇਹ ਸਾਰੀ ਘਟਨਾ ਬਹਿਰੋੜ ਖੇਤਰ ਵਿਖੇ ਵਾਪਰੀ ਹੈ। 20 ਅਕਤੂਬਰ ਨੂੰ ਸਵੇਰੇ 11 ਵਜੇ ਅਲਵਰ ਦੇ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਕਾਲ ਆਈ। ਕੋਆਰਡੀਨੇਟਰ ਮੁਕੇਸ਼ ਕੁਮਾਰ ਪੋਸਵਾਲ ਨੂੰ ਫ਼ੋਨ ਉੱਪਰ ਦੱਸਿਆ ਕਿ ਬਹਿਰੋੜ ਦੇ ਇਕ ਪਿੰਡ ਵਿਚ ਨੌਂ ਸਾਲਾਂ ਦੀ ਮਾਸੂਮ ਨਾਲ ਬਲਾਤਕਾਰ ਹੋਇਆ ਹੈ ਅਤੇ ਇਹ ਜ਼ੁਲਮ ਉਸ ਦੇ ਆਪਣੇ ਪਿਤਾ ਨੇ ਕੀਤਾ ਹੈ।


ਇਸ ਦੌਰਾਨ ਫੋਨ ਕਰਨ ਵਾਲੇ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਉਸ ਦੇ ਪਰਿਵਾਰ ਨੂੰ ਪਤਾ ਹੈ ਪਰ ਉਹ ਸਾਰੇ ਦੋਸ਼ੀ ਨੂੰ ਬਚਾ ਰਹੇ ਹਨ। ਮਾਸੂਮ ਬਹੁਤ ਦੁਖੀ ਹੈ ਅਤੇ ਉਸ ਦੇ ਪ੍ਰਾਈਵੇਟ ਪਾਰਟ ਉੱਪਰ 9 ਟਾਂਕੇ ਲੱਗੇ ਹਨ, ਉਹ ਲਹੂ-ਲੁਹਾਨ ਹੋਈ ਮਿਲੀ। ਡਾਕਟਰ ਨੇ ਮਾਸੂਮ ਨੂੰ ਟਾਂਕੇ ਲਗਾ ਕੇ ਘਰ ਭੇਜ ਦਿੱਤਾ ਪਰ ਉਸ ਦਾ ਦਰਦ ਘੱਟ ਨਹੀਂ ਹੋਇਆ। ਮਾਸੂਮ ਡਰੀ ਹੋਈ ਹੈ। ਫੋਨ ਕਰਨ ਵਾਲੇ ਨੇ ਕਿਹਾ ਕਿ ਉਸ ਦੇ ਡਰ ਨੂੰ ਸਮਝਦੇ ਹੋਏ ਤੁਸੀ ਉਸ ਦੀ ਮਦਦ ਕਰੋ। ਫੋਨ ਸੁਣਨ ਤੋਂ ਬਾਅਦ ਕੋਆਰਡੀਨੇਟਰ ਮੁਕੇਸ਼ ਕੁਮਾਰ ਪੋਸਵਾਲ ਅਲਵਰ ਤੋਂ ਬਹਿਰੋਰ ਆ ਗਏ ਅਤੇ ਉਹਨਾਂ ਦੇ ਨਾਲ ਚਾਈਲਡ ਹੈਲਪਲਾਈਨ ਟੀਮ ਦੇ ਲੋਕੇਸ਼ ਕੁਮਾਰ, ਸੁਭਾਸ਼ ਕੁਮਾਰ ਅਤੇ ਪੂਨਮ ਦੇਵੀ ਵੀ ਮੌਜੂਦ ਸਨ। ਟੀਮ ਵੱਲੋਂ ਪੁੱਛਣ ਤੋਂ ਬਾਅਦ ਮਾਸੂਮ ਨੇ ਸਾਰੀ ਜਾਣਕਾਰੀ ਉਹਨਾਂ ਨੂੰ ਦੇ ਦਿੱਤੀ। ਇਸ ਦੌਰਾਨ ਕੁਝ ਲੋਕਾਂ ਨੇ ਟੀਮ ਦੀ ਜਾਂਚ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਟੀਮ ਜਲਦੀ ਹੀ ਮਾਸੂਮ ਅਤੇ ਉਸ ਦੀ ਮਾਂ ਨੂੰ ਲੈ ਕੇ ਰਵਾਨਾ ਹੋ ਗਈ।


ਫਿਲਹਾਲ ਪੁਲਿਸ ਦੀ ਪਕੜ ਵਿੱਚੋਂ ਮੁਲਜ਼ਮ ਫਰਾਰ ਹੈ। ਮੁਲਜ਼ਮ ਦਾ ਪਰਿਵਾਰ ਅਤੇ ਉਸ ਦੇ ਭਰਾ ਇੱਕੋ ਥਾਂ ਰਹਿੰਦੇ ਹਨ। ਉਨ੍ਹਾਂ ਕੋਲ ਦੋ ਕਮਰਿਆਂ ਦਾ ਘਰ ਹੈ। ਮੁਲਜ਼ਮ ਆਪਣੀ ਪਤਨੀ, ਨੌਂ ਸਾਲ ਦੀ ਧੀ ਅਤੇ ਚਾਰ ਅਤੇ ਛੇ ਸਾਲ ਦੇ ਦੋ ਪੁੱਤਰਾਂ ਨਾਲ ਘਰ ਦੇ ਪਿਛਲੇ ਪਾਸੇ ਪਸ਼ੂਆਂ ਦੇ ਸ਼ੈੱਡ ਵਿੱਚ ਸੌਂਦਾ ਸੀ। ਘਟਨਾ ਵਾਲੀ ਰਾਤ ਮਾਂ ਨੇ ਮਾਸੂਮ ਨੂੰ ਪਿਤਾ ਕੋਲ ਸੌਣ ਲਈ ਭੇਜ ਦਿੱਤਾ ਅਤੇ ਕੰਮ ਨਿਪਟਾ ਕੇ ਦੋਵਾਂ ਬੱਚਿਆਂ ਨੂੰ ਨਾਲ ਲਿਆਉਣ ਦੀ ਗੱਲ ਆਖੀ। ਇਸ ਦੌਰਾਨ ਪਿਤਾ ਨੇ ਮਾਸੂਮ ਨੂੰ ਨਾਲ ਲੈ ਕੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਮਾਂ ਉਥੇ ਪਹੁੰਚੀ ਤਾਂ ਬੇਟੀ ਖੂਨ ਨਾਲ ਲਥਪਥ ਪਈ ਮਿਲੀ।
ਇਸ ਤੋਂ ਬਾਅਦ ਜਦ ਪਰਿਵਾਰਕ ਮੈਂਬਰ ਦੋਸ਼ੀ ਨੂੰ ਬਚਾਉਣ ਲਈ ਟੀਮ ਦੇ ਨਾਲ ਜ਼ਬਰਦਸਤੀ ਕਰਨ ਲੱਗੀ ਤਾਂ ਟੀਮ ਢਾਈ ਘੰਟੇ ਤੱਕ ਇਨ੍ਹਾਂ ਲੋਕਾਂ ਨੂੰ ਸਮਝਾਉਂਦੀ ਰਹੀ ਪਰ ਫਿਰ ਥਾਣੇ ਤੋਂ ਵਾਧੂ ਪੁਲਿਸ ਫੋਰਸ ਮੰਗਵਾਈ ਅਤੇ ਪੁਲਿਸ ਨੇ ਸਖਤੀ ਦਿਖਾਈ ਤਾਂ ਇਨ੍ਹਾਂ ਲੋਕਾਂ ਨੇ ਮਾਂ ਨੂੰ ਬੇਟੀ ਨੂੰ ਲੈ ਕੇ ਆਉਣ ਦਿੱਤਾ। ਰਾਤ 11 ਵਜੇ ਮਾਸੂਮ ਅਤੇ ਉਸ ਦੀ ਮਾਂ ਦੇ ਬਿਆਨ ਲਏ ਗਏ। ਇਸ ਤੋਂ ਬਾਅਦ ਟੀਮ ਨੇ ਇਨ੍ਹਾਂ ਦੋਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਅਤੇ ਅਲਵਰ ਲਈ ਰਵਾਨਾ ਹੋ ਗਏ।

error: Content is protected !!