ਭਾਈ ਅੰਮ੍ਰਿਤਪਾਲ ਦਾ ਡੇਰਾ ਮੁਖੀ ਨੂੰ ਕਰਾਰਾ ਜਵਾਬ; ਕਿਹਾ ਸੁਨਾਮ ਵਿੱਚ ਡੇਰਾ ਬਣਾਉਣਾ ਤਾਂ ਦੂਰ ਸੋਚਣ ਵੀ ਨਹੀਂ ਦੇਵਾਂਗੇ, ਆਖੀ ਇਹ ਗੱਲ਼…

ਭਾਈ ਅੰਮ੍ਰਿਤਪਾਲ ਦਾ ਡੇਰਾ ਮੁਖੀ ਨੂੰ ਕਰਾਰਾ ਜਵਾਬ; ਕਿਹਾ ਸੁਨਾਮ ਵਿੱਚ ਡੇਰਾ ਬਣਾਉਣਾ ਤਾਂ ਦੂਰ ਸੋਚਣ ਵੀ ਨਹੀਂ ਦੇਵਾਂਗੇ, ਆਖੀ ਇਹ ਗੱਲ਼…

ਮਾਨਸਾ (ਵੀਓਪੀ ਬਿਊਰੋ) ਡੇਰਾ ਮੁਖੀ ਦੇ ਪੈਰੋਲ ਉੱਪਰ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜਿੱਥੇ ਇਕ ਪਾਸੇ ਡੇਰਾ ਮੁਖੀ ਨੇ ਕੱਲ੍ਹ ਕਿਹਾ ਹੈ ਕਿ ਉਹ ਡੇਰਾ ਮੁਖੀ ਰਹਿਣਗੇ ਅਤੇ ਹਨਪ੍ਰੀਤ ਨੂੰ ਉਸ ਨੇ ਰੂਹਾਨੀ ਦੀਦੀ ਦਾ ਨਵਾਂ ਨਾਮ ਦੇ ਦਿੱਤਾ ਸੀ, ਉੱਥੇ ਹੀ ਪਹਿਲਾਂ ਉਸ ਨੇ ਡੇਰਾ ਹਮਾਇਤੀਆਂ ਵੱਲ਼ੋਂ ਪੰਜਾਬ ਦੇ ਸੁਨਾਮ ਵਿਖੇ ਡੇਰਾ ਖੋਲ੍ਹਣ ਦੀ ਅਪੀਲ ਤੋਂ ਬਾਅਦ ਕਿਹਾ ਸੀ ਕਿ ਡੇਰੇ ਦਾ ਕੀ ਹੈ ਉਹ ਤਾਂ ਖੁੱਲ੍ਹ ਹੀ ਜਾਵੇਗਾ ਅਤੇ ਉਸ ਦੇ ਨਾਲ ਹੀ ਪੰਜਾਬ ਵਿੱਚ ਇਕ ਹੋਰ ਡੇਰਾ ਖੋਲ੍ਹਣ ਦੀ ਮੁਹਿੰਮ ਡੇਰਾ ਸਿਰਸਾ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਿੱਖ ਜੱਥੇਬੰਦੀਆਂ ਵੀ ਇਸ ਗੱਲ ਦਾ ਵਿਰੋਧ ਕਰ ਰਹੀਆਂ ਹਨ। ਇਸੇ ਤਹਿਤ ਹੀ ਹੁਣ ਭਾਈ ਅੰਮ੍ਰਿਤਪਾਲ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਹੈ।

ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਵਿਖੇ ਪੁੱਜੇ ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇਕਰ ਸਰਕਾਰਾਂ ਪੰਜਾਬ ਵਿੱਚ ਸ਼ਾਂਤੀ ਅਤੇ ਅਮਨ ਚਾਹੁੰਦੀਆਂ ਹਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਡੇਰਾ ਸਿਰਸਾ ਦੇ ਹੋਰ ਡੇਰਾ ਨਾ ਖੁੱਲ੍ਹਣ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਪਹਿਲਾ ਨਹੀਂ ਕੀਤੀ ਤਾਂ ਫਿਰ ਉਹ ਖੁਦ ਵਿਰੋਧ ਕਰਨਗੇ ਅਤੇ ਪੰਜਾਬ ਵਿੱਚ ਕੋਈ ਵੀ ਸਿਰਸਾ ਮੁਖੀ ਦਾ ਡੇਰਾ ਨਹੀਂ ਬਣਨ ਦੇਣਗੇ। ਉਹਨਾਂ ਨੇ ਕਿਹਾ ਕਿ ਡੇਰਾ ਮੁਖੀ ਰਾਮ ਰਹੀਮ ਨੇ ਸਿੱਖਾਂ ਦਾ ਅਪਮਾਨ ਕੀਤਾ ਹੈ। ਕਿਸੇ ਵੀ ਹਾਲਤ ਵਿੱਚ ਡੇਰਾ ਨਹੀਂ ਬਣਨ ਦਿੱਤਾ ਜਾਵੇਗਾ।  ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਫਿਰ ਉਨ੍ਹਾਂ ਨੂੰ ਗਰਮ ਖਿਆਲੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜਦਕਿ ਸਰਕਾਰ ਡੇਰਾ ਮੁਖੀ ਨੂੰ ਸੁਰੱਖਿਆ ਦੇ ਰਹੀ ਹੈ।

ਭਾਈ ਅੰਮ੍ਰਿਤਪਾਲ ਸਿੰਘ ਅੱਗੇ  ਨੇ ਕਿਹਾ ਕਿ ਜੇਕਰ ਸਰਕਾਰ ਨੇ  ਸੁਨਾਮ ‘ਚ ਬਣਨ ਜਾ ਰਹੇ ਡੇਰੇ ਨੂੰ ਨਾ ਰੋਕਿਆ ਤਾਂ ਅਸੀ ਰੋਕਾਂਗੇ। ਉਹ ਸਿੱਖ ਵਿਰੋਧੀ ਸਾਡਾ ਵੈਰੀ ਹੈ,  ਬਲਾਤਕਾਰੀ ਹੈ। ਪੰਜਾਬ ‘ਚ ਡੇਰਾ ਨਹੀਂ ਬਣਨਾ ਚਾਹੀਦਾ। ਉਨ੍ਹਾ ਕਿਹਾ ਕਿ ਸਿੱਖਾਂ ‘ਤੇ ਗਰਮ-ਖਿਆਲੀ ਹੋਣ ਦਾ ਦੋਸ਼ ਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਮੋੜ ਮੰਡੀ ਧਮਾਕੇ ਦੇ ਤਾਰ ਡੇਰੇ ਨਾਲ ਜੁੜੇ ਹੋਏ ਹਨ। ਭਾਈ ਅਮ੍ਰਿਤਪਾਲ ਨੇ ਕਿਹਾ ਕਿ ਬਾਅਦ ਵਿੱਚ ਜੇਕਰ ਕੋਈ ਮਸਲਾ ਖੜ੍ਹਾ ਹੋ ਗਿਆ ਤਾਂ ਸਿੱਖਾਂ ਨੂੰ ਨਿਸ਼ਾਨੇ ਉੱਪਰ ਲੈ ਕੇ ਮਾਹੌਲ ਖਰਾਬ ਕਰਨ ਲਈ ਜਿੰਮੇਵਾਰ ਕਿਹਾ ਜਾਵੇਗਾ ਪਰ ਹਕੀਕਤ ਇਹ ਹੈ ਕਿ ਇਸ ਤਰਹਾਂ ਦੀਆਂ ਹਰਕਤਾਂ ਕਰ ਕੇ ਡੇਰਾ ਮੁਖੀ ਹੀ ਪੰਜਾਬ ਦਾ ਮਾਹੌਲ ਫਿਰ ਤੋਂ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਡੇਰਾ ਮੁਖੀ ਸਿੱਖਾਂ ਦਾ ਦੋਸ਼ੀ ਹੈ ਅਤੇ ਇਸ ਲਈ ਉਸ ਦਾ ਪੰਜਾਬ ਵਿੱਚ ਡੇਰਾ ਬਣਾਉਣਾ ਤਾਂ ਦੂਰ, ਉਸ ਦਾ ਅਜਿਹਾ ਸੋਚਣਾ ਵੀ ਗਲਤ ਹੈ।

error: Content is protected !!