ਦੀਵਾਲੀ ਜਾਂ ਬਹਾਨਾ!… ਜਾਣੋ ਆਪਣੇ ਸ਼ਹਿਰਾਂ ‘ਚ ਹਵਾ ਦਾ AQI ਲੈਵਲ, ਸਾਹ ਲੈਣਾ ਹੋਇਆ ਮੁਸ਼ਕਲ, ਡਾਕਟਰਾਂ ਨੇ ਮਾਸਕ ਦੱਸਿਆ ਜ਼ਰੂਰੀ…

ਚੰਡੀਗੜ੍ਹ (ਵੀਓਪੀ ਬਿਊਰੋ) ਦੀਵਾਲੀ ਦਾ ਤਿਉਹਾਰ ਆਪਸੀ ਪਿਆਰ ਤੇ ਮਿਲਵਰਤਨ ਦਾ ਤਿਉਹਾਰ ਹੈ। ਇਸ ਦਿਨ ਖੁਸੀ ਵਿੱਚ ਖੂਬ ਆਤਿਸ਼ਬਾਜੀ ਵੀ ਕੀਤੀ ਜਾਂਦੀ ਹੈ ਅਤੇ ਪਟਾਕਿਆਂ ਦੀ ਵਰਤੋਂ ਵੀ ਖੂਬ ਕੀਤੀ ਜਾਂਦੀ ਹੈ। ਇਸ ਕਾਰਨ ਪ੍ਰਦੂਸ਼ਣ ਵੀ ਕਾਫੀ ਵੱਧ ਜਾਂਦਾ ਹੈ ਅਤੇ ਲੋਕਾਂ ਦਾ ਖੁੱਲ੍ਹੀ ਹਵਾ ਵਿੱਚ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਰਾਤ 8 ਵਜੇ ਤੋਂ ਬਾਅਦ ਸ਼ਹਿਰਾਂ ਦੀ ਪ੍ਰਦੂਸ਼ਿਤ ਹਵਾ ਦਮੇ ਦੇ ਮਰੀਜ਼ਾਂ ਦੀ ਜਾਨ ਲੈ ਸਕਦੀ ਹੈ ਅਤੇ ਸਿਹਤਮੰਦ ਵਿਅਕਤੀ ਨੂੰ ਬਿਮਾਰ ਵੀ ਕਰ ਸਕਦੀ ਹੈ। ਇੰਨਾ ਹੀ ਨਹੀਂ ਰਾਤ ਦੇ ਪ੍ਰਦੂਸ਼ਣ ਦਾ ਅਸਰ ਸਵੇਰ ਵੇਲੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬਿਹਤਰ ਹੋਵੇਗਾ ਜੇਕਰ ਤੁਸੀਂ ਇਸ ਮਾਹੌਲ ਵਿੱਚ ਬਿਨਾਂ ਕੰਮ ਦੇ ਬਾਹਰ ਨਾ ਜਾਓ। ਜੇਕਰ ਹਵਾ ਵਿੱਚ ਪ੍ਰਦੂਸ਼ਣ ਇੰਨਾ ਜਿਆਦਾ ਵੱਧ ਹੀ ਗਿਆ ਹੈ ਤਾਂ ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਵੀ ਮਾਸਕ ਲਾਉਣਾ ਇਕ ਵਾਰ ਜ਼ਰੂਰੀ ਕਰ ਦਿੱਤਾ ਹੈ। ਡਾਕਟਰਾਂ ਨੇ ਮਾਸਕ ਨੂੰ ਜ਼ਰੂਰੀ ਦੱਸਿਆ ਹੈ। ਛਾਤੀ ਦੇ ਮਾਹਿਰ ਡਾ. ਐੱਨਸੀ ਕਾਜਲ ਨੇ ਦੱਸਿਆ ਕਿ ਇਸ ਸਮੇਂ ਪ੍ਰਦੂਸ਼ਣ ਆਪਣੇ ਸਿਖਰ ‘ਤੇ ਹੈ। ਇਸ ਲਈ ਛਾਤੀ ਦੇ ਮਰੀਜ਼ਾਂ ਅਤੇ ਆਮ ਤੰਦਰੁਸਤ ਲੋਕਾਂ ਲਈ ਮਾਸਕ ਜ਼ਰੂਰੀ ਹਨ। ਇਹ ਤੁਹਾਨੂੰ ਪ੍ਰਦੂਸ਼ਣ ਤੋਂ ਬਚਾਏਗਾ ਅਤੇ ਤੁਸੀਂ ਬਿਮਾਰ ਹੋਣ ਤੋਂ ਬਚ ਸਕਦੇ ਹੋ।

ਦੀਵਾਲੀ ਤੋਂ ਬਾਅਦ ਇਕਦਮ ਨਾਲ ਵਧੇ ਹਵਾ ਪ੍ਰਦੂਸ਼ਣ ਨੇ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਨੂੰ ਰਾਤ ਨੂੰ 500 ਤੋਂ ਪਾਰ ਕਰ ਦਿੱਤਾ ਹੈ। ਜ਼ਿਆਦਾਤਰ ਸ਼ਹਿਰਾਂ ਦਾ AQI 300 ਤੋਂ ਉੱਪਰ ਚੱਲ ਰਿਹਾ ਹੈ। ਇਸ ਕਾਰਨ ਜੋ ਸਾਹ ਤੇ ਮਰੀਜ਼ ਹਨ ਉਹਨਾਂ ਲਈ ਤਾਂ ਇਹ ਕਾਫੀ ਖਤਰਨਾਕ ਹੈ ਅਤੇ ਇਸ ਦੇ ਨਾਲ ਹੀ ਆਮ ਲੋਕਾਂ ਦਾ ਵੀ ਖੁੱਲ਼੍ਹੇ ਵਿੱਚ ਸਾਹ ਲੈਣਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਪ੍ਰਦੂਸ਼ਣ ‘ਤੇ ਕਾਬੂ ਪਾਉਣ ‘ਚ ਕਈ ਦਿਨ ਲੱਗਣਗੇ ਅਤੇ ਜੇਕਰ ਕੁਦਰਤ ਮੀਂਹ ਪਵਾ ਦੇਵੇ ਤਾਂ ਸੋਨੇ ਉੱਤੇ ਸੁਹਾਗਾ ਹੈ। ਉਦੋਂ ਤੱਕ ਇਹ ਪ੍ਰਦੂਸ਼ਣ ਹਰ ਕਿਸੇ ਦੇ ਸਾਹ ਘੁੱਟਦਾ ਰਹੇਗਾ।

ਇਸ ਦੌਰਾਨ ਜੇਕਰ ਗੱਲ਼ ਕੀਤੀ ਜਾਵੇ ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੇ ਪੱਧਰ ਦੀ ਤਾਂ ਅੰਮ੍ਰਿਤਸਰ ਵਿਖੇ ਰਾਤ 8 ਵਜੇ ਪ੍ਰਦੂਸ਼ਣ 307 AQI ਦਰਜ ਕੀਤਾ ਗਿਆ ਅਤੇ 10 ਵਜੇ ਇਹ ਵਧ ਕੇ 370 AQI ਹੋ ਗਿਆ। ਦੁਪਹਿਰ 12 ਵਜੇ ਸਭ ਤੋਂ ਉੱਚਾ ਪੱਧਰ 500 AQI ਤੋਂ ਉੱਪਰ ਸੀ। ਸਵੇਰੇ 283 ਦਰਜ ਕੀਤਾ ਗਿਆ ਹੈ। ਜਦੋਂ ਕਿ ਸ਼ਹਿਰ ਦਾ ਔਸਤ AQI 283 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਲੰਧਰ ਵਿੱਚ ਰਾਤ 8 ਵਜੇ AQI 287, 10 ਵਜੇ 387 AQI ਅਤੇ ਰਾਤ 12 ਵਜੇ 500 ਤੋਂ ਉਪਰ ਦਰਜ ਕੀਤਾ ਗਿਆ ਅਤੇ ਇਸ ਦੌਰਾਨ ਅੱਜ ਸਵੇਰੇ AQI 302 ਹੈ, ਜੋ ਸਿਹਤ ਲਈ ਠੀਕ ਨਹੀਂ ਹੈ। ਜਲੰਧਰ ਦੀ ਔਸਤ AQI 243 ਦਰਜ ਕੀਤੀ ਗਈ ਹੈ। ਇਸੇ ਤਰਹਾਂ ਲੁਧਿਆਣਾ ਵਿੱਚ ਵੀ AQI 500 ਤੋਂ ਉੱਪਰ ਸੀ। ਪਟਿਆਲਾ ਦੀ ਗੱਲ ਕਰੀਏ ਤਾਂ 300 AQI ਨੂੰ ਪਾਰ ਕਰ ਗਏ।