ਥਾਣੇਦਾਰ ਦੇ ਬੇਟੇ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਲਿਖ ਕੇ ਪਤਨੀ ਕੋਲੋਂ ਮੰਗੀ ਮਾਫੀ ਤੇ ਕਹੀ ਇਹ ਗੱਲ, ਘਰ ਵਾਲਿਆਂ ਨੇ ਲਾਏ ਦੋਸ਼…

ਥਾਣੇਦਾਰ ਦੇ ਬੇਟੇ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਲਿਖ ਕੇ ਪਤਨੀ ਕੋਲੋਂ ਮੰਗੀ ਮਾਫੀ, ਘਰ ਵਾਲਿਆਂ ਨੇ ਲਾਏ ਦੋਸ਼…

 


ਲੁਧਿਆਣਾ (ਵੀਓਪੀ ਬਿਊਰੋ) ਸਥਾਨਕ ਗਰੇਵਾਲ ਕਾਲੋਨੀ ਟਿੱਬਾ ਰੋਡ ਰਹਿਣ ਵਾਲੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਬੇਟੇ ਨੇ ਕਮਰੇ ਵਿਚ ਫਾਹਾ ਲਗਾ ਕੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਫਾਹਾ ਲਗਾ ਕੇ ਮੌਤ ਨੂੰ ਗਲੇ ਲਗਾਉਣ ਵਾਲੇ ਵਾਲਾ ਮ੍ਰਿਤਕ ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਤਾਇਨਾਤ ਸਬ ਇੰਸਪੈਕਟਰ ਹਰਮਿੰਦਰ ਸਿੰਘ ਦਾ ਪੁੱਤਰ ਸੀ। ਮਰਨ ਤੋਂ ਪਹਿਲਾਂ ਨੌਜਵਾਨ ਨੇ ਇਕ ਸੁਸਾਈਡ ਨੋਟ ਵੀ ਲਿਖਿਆ, ਜਿਸ ਵਿਚ ਉਸ ਨੇ ਆਪਣੀ ਪਤਨੀ ਹਰਮਨ ਤੋਂ ਮੁਆਫੀ ਮੰਗੀ। ਇਹ ਤਾਨਾ ਟਿੱਬਾ ਰੋਡ ਦੀ ਗਰੇਵਾਲ ਕਲੋਨੀ ਨਾਲ ਸਬੰਧਤ ਹੈ।

ਮ੍ਰਿਤਕ ਨੌਜਵਾਨ ਦੇ ਵਿਆਹ ਨੂੰ 9 ਮਹੀਨੇ ਹੀ ਹੋਏ ਸਨ। ਉਸ ਦੀ ਪਤਨੀ ਹਰਮਨ ਕੌਰ ਘਰੋਂ ਗਈ ਹੋਈ ਸੀ। ਬੀਤੀ ਦੇਰ ਰਾਤ ਨੌਜਵਾਨ ਦੀ ਮਾਤਾ ਸੁਖਦੀਪ ਕੌਰ ਵਾਸ਼ਰੂਮ ਕਰਨ ਲਈ ਉੱਠੀ ਤਾਂ ਦੇਖਿਆ ਕਿ ਲੜਕੇ ਦੇ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ। ਉਸ ਨੇ ਆਪਣੇ ਲੜਕੇ ਨੂੰ ਬੁਲਾਇਆ ਪਰ ਜਦੋਂ ਉਸ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਸੁਖਦੀਪ ਨੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਚੁੱਕ ਕੇ ਦਰਵਾਜ਼ਾ ਖੋਲ੍ਹ ਕੇ ਕਮਰੇ ‘ਚ ਦਾਖਲ ਕਰਵਾਇਆ। ਘਟਨਾ ਦੌਰਾਨ ਗੁਰਪ੍ਰੀਤ ਨੇ ਇਹ ਕਦਮ ਚੁੱਕਿਆ ਉਸ ਵੇਲੇ ਉਸ ਦੀ ਪਤਨੀ ਹਰਮਨ ਕੌਰ ਪੇਕੇ ਗਈ ਹੋਈ ਸੀ। ਗੁਰਪ੍ਰੀਤ ਦਾ ਬੇਜਾਨ ਸਰੀਰ ਵੇਖਿਆ ਤਾਂ ਪਰਿਵਾਰ ਵਿੱਚ ਚੀਕ ਚਿੰਘਾੜਾ ਪੈ ਗਿਆ।


ਮ੍ਰਿਤਕ ਗੁਰਪ੍ਰੀਤ ਸਿੰਘ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ, ਜਿਸ ਵਿੱਚ ਉਸ ਨੇ ਲਿਖਿਆ ਕਿ ਉਸ ਦੇ ਦਿਲ ਵਿੱਚ ਕਈ ਗੱਲਾਂ ਹਨ ਜੋ ਉਹ ਕਿਸੇ ਨਾਲ ਨਹੀਂ ਕਰ ਸਕਿਆ। ਮ੍ਰਿਤਕ ਨੇ ਆਪਣੇ ਸੁਸਾਈਡ ਨੋਟ ਵਿਚ ਮੁਆਫੀ ਮੰਗਦੇ ਹੋਏ ਆਪਣੀ ਪਤਨੀ ਨੂੰ ਆਪਣੇ ਮਰਨ ‘ਤੇ ਸੱਦਿਆ।ਉੱਧਰ ਮ੍ਰਿਤਕ ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਗੁਰਪ੍ਰੀਤ ਤੇ ਵਿਆਹ ਤੋਂ ਕਰੀਬ ਪੰਦਰਾਂ ਦਿਨ ਬਾਅਦ ਹੀ ਹਰਮਨ ਦਾ ਆਪਣੇ ਪਤੀ ਨਾਲ ਕਲੇਸ਼ ਸ਼ੁਰੂ ਹੋ ਗਿਆ।ਮ੍ਰਿਤਕ ਦੇ ਭਰਾ ਸਿਮਰਨ ਮੁਤਾਬਕ ਉਸ ਦੇ ਭਰਾ ਨੇ ਭਾਬੀ ਨੂੰ ਕੈਨੇਡਾ ਭੇਜਣ ਲਈ ਪੱਚੀ ਲੱਖ ਰੁਪਏ ਤੋਂ ਵੀ ਵੱਧ ਦੀ ਰਕਮ ਖਰਚ ਕੀਤੀ ਪਰ ਜਦ ਹਰਮਨ ਦਾ ਵੀਜ਼ਾ ਲੱਗ ਗਿਆ ਤਾਂ ਉਸ ਨੇ ਅੱਖਾਂ ਫੇਰ ਲਈਆਂ ਸਨ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਈ ਕੋਣਾਂ ਤੋਂ ਪੜਤਾਲ ਸ਼ੁਰੂ ਕਰ ਦਿੱਤੀ ਹੈ।


ਮ੍ਰਿਤਕ ਗੁਰਪ੍ਰੀਤ ਦੇ ਭਰਾ ਸਿਮਰਨ ਨੇ ਦੱਸਿਆ ਕਿ ਉਸ ਦੇ ਭਰਾ ਦੇ ਵਿਆਹ ਨੂੰ ਕਰੀਬ 9 ਮਹੀਨੇ ਹੋਏ ਸਨ। ਗੁਰਪ੍ਰੀਤ ਹਰਮਨ ਨੂੰ ਕੈਨੇਡਾ ਭੇਜਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ। ਸਿਮਰਨ ਅਨੁਸਾਰ ਉਸ ਦੇ ਹਰਮਨ ਦੇ ਕੈਨੇਡਾ ਦੇ ਕਾਗਜ਼ ਤਿਆਰ ਕਰਵਾਉਣ ਅਤੇ ਵੀਜ਼ਾ ਲਗਵਾਉਣ ਵਿਚ ਕਰੀਬ 25 ਲੱਖ ਰੁਪਏ ਖਰਚ ਕੀਤੇ ਗਏ। ਕੈਨੇਡਾ ਤੋਂ ਵੀਜ਼ਾ ਆਉਂਦੇ ਹੀ ਉਸ ਦਿਨ ਤੋਂ ਹਰਮਨ ਦੇ ਹਾਵ-ਭਾਵ ਬਦਲ ਗਏ। ਸਿਮਰਨ ਨੇ ਦੋਸ਼ ਲਾਇਆ ਕਿ ਜਦੋਂ ਗੁਰਪ੍ਰੀਤ ਸਿੰਘ ਦਾ ਵਿਆਹ ਹੋਣਾ ਸੀ ਤਾਂ ਹਰਮਨ ਦੇ ਪਰਿਵਾਰ ਨੇ ਕਿਹਾ ਕਿ ਵਿਆਹ ਵਿੱਚ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ ਗਿਆ। ਗੁਰਪ੍ਰੀਤ ਦਾ ਵਿਆਹ ਹੋਟਲ ਨੀਲਗਿਰੀਸ ਵਿੱਚ ਹੋਇਆ। ਗੁਰਪ੍ਰੀਤ ਕਰੀਬ 3 ਸਾਲ ਸਾਈਪ੍ਰਸ ਵਿੱਚ ਕੰਮ ਕਰ ਚੁੱਕਾ ਹੈ। ਭਾਰਤ ਆ ਕੇ ਹੁਣ ਉਸ ਨੇ ਇਥੇ ਟਰਾਲੀ ਚਲਾਉਣੀ ਸੀ। ਸਿਮਰਨ ਨੇ ਦੱਸਿਆ ਕਿ ਉਸ ਦੇ ਭਰਾ ਦਾ ਰਿਸ਼ਤਾ ਅਖਬਾਰ ਦੇ ਇਸ਼ਤਿਹਾਰ ਰਾਹੀ ਹੋਇਆ ਸੀ। ਗੁਰਪ੍ਰੀਤ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹਰਮਨ, ਉਸਦੇ ਪਿਤਾ ਅਤੇ ਮਾਤਾ ਫਰਾਰ ਹਨ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਹਰਮਨ ਉਨ੍ਹਾਂ ਦੇ ਘਰੋਂ ਗਹਿਣੇ ਆਦਿ ਚੋਰੀ ਕਰਕੇ ਲੈ ਗਿਆ ਹੈ।

error: Content is protected !!