Whats App ਦਾ ਸਰਵਰ ਡਾਊਨ, ਲੋਕ ਮੈਸੇਜ ਕਰਨ ਲਈ ਹੋ ਰਹੇ ਪਰੇਸ਼ਾਨ, ਕੰਪਨੀ ਨੇ ਦੱਸੀ ਇਹ ਵਜ੍ਹਾ…

Whats App ਦਾ ਸਰਵਰ ਡਾਊਨ, ਲੋਕ ਮੈਸੇਜ ਕਰਨ ਲਈ ਹੋ ਰਹੇ ਪਰੇਸ਼ਾਨ, ਕੰਪਨੀ ਨੇ ਦੱਸੀ ਇਹ ਵਜ੍ਹਾ…


ਜਲੰਧਰ (ਵੀਓਪੀ ਬਿਊਰੋ) ਦੀਵਾਲੀ ਤੋਂ ਦੂਜੇ ਦਿਨ ਦੁਪਹਿਰ ਦੇ ਸਮੇਂ ਮੈਸੇਜਿੰਗ ਐਪਲੀਕੇਸ਼ਨ Whats App ਦਾ ਸਰਵਰ ਡਾਊਨ ਹੋਣ ਕਰ ਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਦੇਸ਼-ਦੁਨੀਆ ਦੇ ਹੋਰਨਾਂ ਇਲਾਕਿਆਂ ਵਾਂਗ ਹੀ ਪੰਜਾਬ ਵਿੱਚ ਵੀ ਲੋਕਾਂ ਨੂੰ ਇਸ ਸਮੱਸਿਆ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜਲੰਧਰ ਵਿੱਚ ਵੀ ਯੂਜ਼ਰਜ਼ਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਲੋਕਾਂ ਦਾ ਇਸ ਕਾਰਨ ਕੰਮ-ਕਾਰ ਵੀ ਕਾਫੀ ਪ੍ਰਭਾਵਿਤ ਹੋਇਆ ਹੈ।


ਇਸ ਦੌਰਾਨ ਵੈੱਬਸਾਈਟ ਟਰੈਕਰ ਡਾਊਨ ਡਿਟੈਕਟਰ ਮੁਤਾਬਕ ਤੀਹ ਹਜ਼ਾਰ ਲੋਕਾਂ ਨੇ ਇਸ ਦੀ ਰਿਪੋਰਟ ਵੀ ਦਰਜ ਕਰਵਾਈ ਹੈ। ਵਟਸਐਪ ਦੇ ਕੰਮ ਨਾ ਕਰਨ ਦੀ ਖਬਰ ਟਵਿਟਰ ‘ਤੇ ਵੀ ਟ੍ਰੈਂਡ ਕਰ ਰਹੀ ਹੈ। WhatsApp ਦੇ ਦੁਨੀਆ ਭਰ ਵਿੱਚ 2 ਬਿਲੀਅਨ ਤੋਂ ਵੱਧ ਸਰਗਰਮ ਮਾਸਿਕ ਉਪਭੋਗਤਾ ਹਨ। ਰਾਤ ਕਰੀਬ 12.30 ਵਜੇ WhatsApp ਦੇ ਬੰਦ ਹੋਣ ਦੀ ਖ਼ਬਰ ਸਾਹਮਣੇ ਆਈ। 67% ਲੋਕਾਂ ਨੇ ਆਊਟੇਜ ਟਰੈਕਿੰਗ ਕੰਪਨੀ ਡਾਊਨ ਡਿਟੈਕਟਰ ਨੂੰ ਸੰਦੇਸ਼ ਭੇਜਣ ਵਿੱਚ ਮੁਸ਼ਕਲ ਹੋਣ ਦੀ ਰਿਪੋਰਟ ਕੀਤੀ ਹੈ। ਸੇਵਾ ਬੰਦ ਹੋਣ ਦੇ ਇੱਕ ਘੰਟੇ ਬਾਅਦ, WhatsApp ਦੀ ਮੂਲ ਕੰਪਨੀ ਮੇਟਾ ਦੇ ਬੁਲਾਰੇ ਨੇ ਕਿਹਾ – ਸਾਨੂੰ ਸੂਚਨਾ ਮਿਲੀ ਹੈ ਕਿ ਕੁਝ ਲੋਕਾਂ ਨੂੰ ਸੰਦੇਸ਼ ਭੇਜਣ ਵਿੱਚ ਮੁਸ਼ਕਲ ਆ ਰਹੀ ਹੈ। ਅਸੀਂ WhatsApp ਸੇਵਾ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਕੰਪਨੀ ਨੇ ਇਸ ਸਮੱਸਿਆ ਦਾ ਕਾਰਨ ਨਹੀਂ ਦੱਸਿਆ ਹੈ।

ਭਾਰਤ ‘ਚ ਅੱਜ ਦੁਪਹਿਰ 12.30 ਵਜੇ ਤੋਂ ਇੰਸਟੈਂਟ ਮੈਸੇਜਿੰਗ ਐਪ WhatsApp ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। ਯੂਜ਼ਰਸ ਨੂੰ ਚੈਟਸ ਅਤੇ ਗਰੁੱਪ ਚੈਟ ‘ਚ ਮੈਸੇਜ ਭੇਜਣ ਤੋਂ ਲੈ ਕੇ ਸਟੇਟਸ ਅੱਪਲੋਡ ਕਰਨ ਤੱਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੀ ਪੁਸ਼ਟੀ ਸੁਤੰਤਰ ਟਰੈਕਿੰਗ ਪੋਰਟਲ ‘ਡਾਊਨ ਡਿਟੈਕਟਰ’ ਨੇ ਵੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ ਹੋਣ ਕਾਰਨ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਰਾਤ ਕਰੀਬ 9.15 ਵਜੇ ਤੋਂ ਇਹ ਡਾਊਨ ਦੇਖਿਆ ਗਿਆ ਹੈ, ਇਸ ਸਮੇਂ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ‘ਤੇ ਐਕਟਿਵ ਹਨ।

error: Content is protected !!