ਪਤਨੀ ਪੱਖੇ ਨਾਲ ਲਟਕ ਕੇ ਲੈ ਰਹੀ ਸੀ ਫਾਹਾ ਤਾਂ ਪਤੀ ਬਣਾਉਂਦਾ ਰਿਹਾ ਮੋਬਾਈਲ ‘ਚ ਵੀਡੀਓ, ਪੁਲਿਸ ਨੇ ਪੁੱਛਿਆ ਕਾਰਨ ਤਾਂ ਦਿੱਤਾ ਹੈਰਾਨ ਕਰਨ ਵਾਲੇ ਜਵਾਬ…

ਪਤਨੀ ਪੱਖੇ ਨਾਲ ਲਟਕ ਕੇ ਲੈ ਰਹੀ ਸੀ ਫਾਹਾ ਤਾਂ ਪਤੀ ਬਣਾਉਂਦਾ ਰਿਹਾ ਮੋਬਾਈਲ ‘ਚ ਵੀਡੀਓ, ਪੁਲਿਸ ਨੇ ਪੁੱਛਿਆ ਕਾਰਨ ਤਾਂ ਦਿੱਤਾ ਹੈਰਾਨ ਕਰਨ ਵਾਲੇ ਜਵਾਬ…


ਕਾਨਪੁਰ (ਵੀਓਪੀ ਬਿਊਰੋ) ਯੂਪੀ ਦੇ ਕਾਨਪੁਰ ਵਿੱਚ ਇਕ ਔਰਤ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਤਾਂ ਉਸ ਦੇ ਪਤੀ ਨੇ ਉਸ ਨੂੰ ਰੋਕਣ ਦੀ ਜਗ੍ਹਾ ਉਸ ਦੀ ਮੋਬਾਈਲ ਵਿੱਚ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਕਮਰੇ ਵਿੱਚ ਹੀ ਮੌਜੂਦ ਹੋਣ ਦੇ ਬਾਵਜੂਦ ਵੀ ਪਤਨੀ ਨੂੰ ਆਤਮ ਹੱਤਿਆ ਕਰਨ ਤੋਂ ਪਤੀ ਨੇ ਰੋਕਿਆ ਤਕ ਨਹੀਂ। ਉਕਤ ਘਟਨਾ ਕਾਨਪੁਰ ਦੇ ਗੁਲਮੋਹਰ ਵਿਹਾਰ ਨੌਬਸਤਾ ਇਲਾਕੇ ਦੀ ਹੈ। ਆਪਣੀ ਪਤਨੀ ਦੀ ਫਾਹਾ ਲੈਣ ਦੀ ਵੀਡੀਓ ਬਣਾ ਕੇ ਉਕਤ ਪਤੀ ਨੇ ਇਹ ਵੀਡੀਓ ਪਤਨੀ ਦੇ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤੀ।


ਘਟਨਾ ਤੋਂ ਬਾਅਦ ਜਦ ਲੜਕੀ ਦੇ ਪਰਿਵਾਰ ਵਾਲਿਆਂ ਕੋਲ ਵੀਡੀਓ ਪਹੁੰਚੀ ਤਾਂ ਉਹਗ ਵੀਡੀਓ ਦੇਖ ਕੇ ਕਾਨਪੁਰ ਦੀ ਰਹਿਣ ਵਾਲੀ ਔਰਤ ਦੇ ਮਾਤਾ-ਪਿਤਾ ਘਰ ਪਹੁੰਚ ਗਏ। ਉੱਥੇ ਬੇਟੀ ਬੇਹੋਸ਼ੀ ਦੀ ਹਾਲਤ ‘ਚ ਬੈੱਡ ‘ਤੇ ਪਈ ਸੀ। ਮਾਪੇ ਕਾਹਲੀ ਵਿੱਚ ਧੀ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਔਰਤ ਦੇ ਮਾਮੇ ਨੇ ਸਹੁਰਿਆਂ ‘ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲਾਏ ਹਨ। ਪੁਲਸ ਨੇ ਦੋਸ਼ੀ ਪਤੀ ਨੂੰ ਹਿਰਾਸਤ ‘ਚ ਲੈ ਲਿਆ ਹੈ।


ਉਕਤ ਘਟਨਾ ਸਬੰਧੀ ਕਾਨਪੁਰ ਦੇ ਕਿਦਵਈ ਨਗਰ ਈ-ਬਲਾਕ ਦੇ ਰਹਿਣ ਵਾਲੇ ਰਾਜਕਿਸ਼ੋਰ ਗੁਪਤਾ ਨੇ ਦੱਸਿਆ ਉਸ ਦੀ ਧੀ ਸ਼ੋਭਿਤਾ ਦਾ ਵਿਆਹ 18 ਫਰਵਰੀ 2017 ਨੂੰ ਹਨੂਮੰਤ ਵਿਹਾਰ ਥਾਣਾ ਖੇਤਰ ਦੇ ਗੁਲਮੋਹਰ ਵਿਹਾਰ ਨਿਵਾਸੀ ਸੰਜੀਵ ਗੁਪਤਾ ਨਾਲ ਹੋਇਆ ਸੀ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਵਿੱਚ ਪਤੀ ਸੰਜੀਵ ਨੇ ਦੱਸਿਆ ਕਿ ਬੀਤੀ 25 ਅਕਤੂਬਰ ਨੂੰ ਦੋਵਾਂ ਵਿਚਾਲੇ ਲੜਾਈ ਹੋਈ ਸੀ। ਸਹੁਰਿਆਂ ਨੂੰ ਵੀਡੀਓ ਭੇਜਦੇ ਹੋਏ ਕਿਹਾ ਕਿ ਆਪਣੀ ਧੀ ਦੀਆਂ ਕਰਤੂਤਾਂ ਦੇਖੋ। ਸੰਜੀਵ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਹੋਈ ਅਤੇ ਪਤਨੀ ਨੇ ਫਿਰ ਫਾਹਾ ਲਗਾ ਲਿਆ। ਪਤੀ ਸੋਚਦਾ ਰਿਹਾ ਕਿ ਪਤਨੀ ਧਮਕੀ ਦੇ ਰਹੀ ਹੈ ਜਾਂ ਫਾਂਸੀ ਦਾ ਦਿਖਾਵਾ ਕਰ ਰਹੀ ਹੈ ਅਤੇ ਕੁਝ ਹੀ ਦੇਰ ਵਿਚ ਸ਼ੋਭਿਤਾ ਦੀ ਮੌਤ ਹੋ ਗਈ।

error: Content is protected !!