Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
26
ਬੇਟੇ ਦੀ ਰਾਹ ਉਡੀਕ ਰਿਹਾ ਸੀ ਤਾਂ ਪੈਦਾ ਹੋ ਗਈ ਲੜਕੀ, 6 ਮਹੀਨੇ ਦੀ ਬੱਚੀ ਨਾਲ ਪਹਿਲਾਂ ਕੀਤਾ ਬਲਾਤਕਾਰ ਤੇ ਫਿਰ ਮਾਰ ਕੇ ਦੱਬ’ਤੀ ਜ਼ਮੀਨ ’ਚ…
Latest News
Punjab
ਬੇਟੇ ਦੀ ਰਾਹ ਉਡੀਕ ਰਿਹਾ ਸੀ ਤਾਂ ਪੈਦਾ ਹੋ ਗਈ ਲੜਕੀ, 6 ਮਹੀਨੇ ਦੀ ਬੱਚੀ ਨਾਲ ਪਹਿਲਾਂ ਕੀਤਾ ਬਲਾਤਕਾਰ ਤੇ ਫਿਰ ਮਾਰ ਕੇ ਦੱਬ’ਤੀ ਜ਼ਮੀਨ ’ਚ…
October 26, 2022
Voice of Punjab
ਬੇਟੇ ਦੀ ਰਾਹ ਉਡੀਕ ਰਿਹਾ ਸੀ ਤਾਂ ਪੈਦਾ ਹੋ ਗਈ ਲੜਕੀ, 6 ਮਹੀਨੇ ਦੀ ਬੱਚੀ ਨਾਲ ਪਹਿਲਾਂ ਕੀਤਾ ਬਲਾਤਕਾਰ ਤੇ ਫਿਰ ਮਾਰ ਕੇ ਦੱਬ’ਤੀ ਜ਼ਮੀਨ ’ਚ…
ਜਲੰਧਰ (ਵੀਓਪੀ ਬਿਊਰੋ) ਇਨਸਾਨ ਕਈ ਵਾਰ ਅਜਿਹੀਆਂ ਹਰਕਤਾਂ ਕਰ ਜਾਂਦਾ ਹੈ ਕਿ ਜਿਸ ਨਾਲ ਸਾਰਿਆਂ ਨੂੰ ਹੀ ਸ਼ਰਮਸਾਰ ਹੋਣ ਪੈਂਦਾ ਹੈ। ਅਜਿਹਾ ਹੀ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਜਿਲ੍ਹੇ ਦੇ ਪਿੰਡ ਫੋਲੜੀਵਾਲ ਤੋਂ ਜਿੱਥੇ ਇਕ ਵਿਅਕਤੀ ਨੇ ਆਪਣੀ 6 ਮਹੀਨੇ ਦੀ ਬੱਚੀ ਦਾ ਕਤਲ ਕਰ ਕੇ ਉਸ ਨੂੰ ਜ਼ਮੀਨ ਵਿੱਚ ਦੱਬ ਦਿੱਤਾ। ਇੰਨਾ ਹੀ ਨਹੀਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਬੱਚੀ ਨਾਲ ਬਲਾਤਕਾਰ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਹੋ ਸਕਦਾ ਹੈ। ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਲੜਕੀ ਦੀ ਲਾਸ਼ ਬਰਾਮਦ ਕਰ ਲਈ ਹੈ, ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਦੋਸ਼ੀ ਅਰਜੁਨ ਦੀ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਬੇਟੀ ਨੂੰ ਪਸੰਦ ਨਹੀਂ ਕਰਦਾ ਸੀ। ਉਹ ਪੁੱਤਰ ਚਾਹੁੰਦਾ ਸੀ ਪਰ ਧੀ ਹੋਣ ਤੋਂ ਬਾਅਦ ਉਸ ਦਾ ਰਵੱਈਆ ਬਦਲ ਗਿਆ ਅਤੇ ਨਫ਼ਰਤ ਸ਼ੁਰੂ ਹੋ ਗਈ। ਉਸ ਨੇ ਦੱਸਿਆ ਕਿ ਉਹ ਬੇਟੀ ਨੂੰ ਚੁੱਕ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ‘ਤੇ ਲੈ ਗਿਆ। ਇਸ ਤੋਂ ਬਾਅਦ ਬੇਟੀ ਦੀ ਹੱਤਿਆ ਕਰ ਦਿੱਤੀ ਗਈ। ਪਤਨੀ ਨੇ ਇਹ ਖਦਸ਼ਾ ਵੀ ਜ਼ਾਹਰ ਕੀਤਾ ਹੈ ਕਿ ਉਸ ਦੇ ਪਤੀ ਨੇ ਧੀ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਹੋ ਸਕਦਾ ਹੈ।
ਥਾਣਾ ਸਦਰ ਦੇ ਇੰਚਾਰਜ ਅਜੈਬ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਜੇਕਰ ਪੋਸਟਮਾਰਟਮ ‘ਚ ਬਲਾਤਕਾਰ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਸ ਦੀ ਧਾਰਾ ਵੀ ਜੋੜ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਬੇਟੇ ਦੀ ਇੱਛਾ ਪੂਰੀ ਕਰਨ ਲਈ ਇਸ ਕਤਲ ਪਿੱਛੇ ਕੋਈ ਤਾਂਤਰਿਕ ਹੈ ਜਾਂ ਨਹੀਂ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Post navigation
ਆਬੂਧਾਬੀ ‘ਚ ਫਸੇ 100 ਪੰਜਾਬੀ, ਕੰਪਨੀ ਨੇ ਕੰਮ ਤੋਂ ਕੱਢ ਕੇ ਪਾਸਪੋਰਟ ਕੀਤੇ ਜ਼ਬਤ, ਮੁੱਖ ਮੰਤਰੀ ਮਾਨ ਤੇ ਕੇਂਦਰ ਸਰਕਾਰ ਨੂੰ ਵਾਪਸ ਬਲਾਉਣ ਦੀ ਕੀਤੀ ਅਪੀਲ…
ਕੈਨੇਡਾ ‘ਚ ਖਾਲਿਸਤਾਨੀਆਂ ਨੇ ਤਿਰੰਗੇ ਦਾ ਕੀਤਾ ਅਪਮਾਨ, ਭਾਰਤੀ ਦੇ ਹੱਥੋਂ ਤਿਰੰਗਾ ਖੋਹ ਕੇ ਪੈਰਾਂ ਹੇਠ ਰੋਲਿਆ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us