ਕੈਨੇਡਾ ‘ਚ ਖਾਲਿਸਤਾਨੀਆਂ ਨੇ ਤਿਰੰਗੇ ਦਾ ਕੀਤਾ ਅਪਮਾਨ, ਭਾਰਤੀ ਦੇ ਹੱਥੋਂ ਤਿਰੰਗਾ ਖੋਹ ਕੇ ਪੈਰਾਂ ਹੇਠ ਰੋਲਿਆ…

ਕੈਨੇਡਾ ‘ਚ ਖਾਲਿਸਤਾਨੀਆਂ ਨੇ ਤਿਰੰਗੇ ਦਾ ਕੀਤਾ ਅਪਮਾਨ, ਭਾਰਤੀ ਦੇ ਹੱਥੋਂ ਤਿਰੰਗਾ ਖੋਹ ਕੇ ਪੈਰਾਂ ਹੇਠ ਰੋਲਿਆ…


ਵੀਓਪੀ ਬਿਊਰੋ – ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਕੈਨੇਡਾ ਵਿੱਚ ਖਾਲਿਸਤਾਨੀ ਸਮੱਰਥਕਾਂ ਨੇ ਭਾਰਤੀ ਝੰਡੇ ਦਾ ਅਪਮਾਨ ਕੀਤਾ ਹੈ। ਇਸ ਸਬੰਧੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਇਸ ਵਿੱਚ ਖਾਲਿਸਤਾਨੀ ਸਮੱਰਥਕਾਂ ਨੇ ਇਕ ਕਾਰ ਸਵਾਰ ਭਾਰਤੀ ਕੋਲੋਂ ਭਾਰਤ ਦਾ ਰਾਸ਼ਟਰੀ ਝੰਡਾ ਖੋਹ ਕੇ ਉਸ ਨੂੰ ਆਪਣੇ ਪੈਰਾਂ ਵਿੱਚ ਰੋਲਿਆ। ਇਸ ਹਰਕਤ ਕਾਰਨ ਸਮੂਹ ਭਾਰਤੀਆਂ ਦੇ ਦਿਲਾਂ ਵਿੱਚ ਰੋਸ ਹੈ। ਉਕਤ ਘਟਨਾ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਭਾਰਤੀਆਂ ਨੇ ਇਸ ਸਬੰਧੀ ਰੋਸ ਜਾਹਿਰ ਕਰਦੇ ਹੋਏ ਸ਼ਿਕਾਇਤ ਵੀ ਦਿੱਤੀ ਹੈ।


ਜਾਣਕਾਰੀ ਮੁਤਾਬਕ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਭਾਰਤ ਤੋਂ ਬਲੈਕਲਿਸਟ ਕੀਤੇ ਖਾਲਿਸਤਾਨੀ ਸਮਰਥਕ ਹੱਥਾਂ ਵਿੱਚ ਖਾਲਿਸਤਾਨੀ ਝੰਡੇ ਲੈ ਕੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਉੱਥੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਬਾਰੇ ਜਦੋਂ ਉਥੇ ਰਹਿੰਦੇ ਭਾਰਤੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਆਪਣੇ ਵਾਹਨਾਂ ਵਿਚ ਤਿਰੰਗੇ ਲੈ ਕੇ ਮੌਕੇ ‘ਤੇ ਪਹੁੰਚ ਗਏ ਅਤੇ ਭਾਰਤ ਦੇ ਹੱਕ ਵਿੱਚ ਨਾਅਰੇਬਾਜੀ ਕਰਨ ਲੱਗੇ। ਇਸ ਦੌਰਾਨ ਗੱਡੀਆਂ ‘ਚ ਤਿਰੰਗੇ ਝੰਡੇ ਦੇਖ ਕੇ ਖਾਲਿਸਤਾਨੀ ਸਮਰਥਕ ਭੜਕ ਗਏ ਅਤੇ ਉਹ ਕਾਰਾਂ ਅੱਗੇ ਖੜ੍ਹ ਗਏ ਅਤੇ ਭਾਰਤ ਦੇ ਖਿਲਾਫ ਖਾਲਿਸਤਾਨੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਾਰਾਂ ਵਿੱਚ ਬੈਠੇ ਲੋਕਾਂ ਨੇ ਵੀ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।


ਇਸ ਦੌਰਾਨ ਹੀ ਖਾਲਿਸਤਾਨੀ ਸਮੱਰਥਕਾਂ ਨੇ ਵਿਦੇਸ਼ੀ ਧਰਤੀ ‘ਤੇ ਵੀ ਭਾਰਤੀਆਂ ਤੋਂ ਮਿਲੀ ਚੁਣੌਤੀ ‘ਤੇ ਗੁੱਸੇ ‘ਚ ਖਾਲਿਸਤਾਨੀ ਸਮਰਥਕਾਂ ਨੇ ਕਾਰਾਂ ਦੀਆਂ ਖਿੜਕੀਆਂ ‘ਚੋਂ ਤਿਰੰਗਾ ਲਹਿਰਾ ਰਹੇ ਲੋਕਾਂ ਦੇ ਹੱਥਾਂ ਤੋਂ ਰਾਸ਼ਟਰੀ ਝੰਡਾ ਖੋਹ ਲਿਆ ਅਤੇ ਜ਼ਮੀਨ ‘ਤੇ ਸੁੱਟ ਦਿੱਤਾ। ਉਸ ਨੇ ਭਾਰਤੀ ਤਿਰੰਗੇ ਨੂੰ ਪੈਰਾਂ ਹੇਠ ਕੁਚਲ ਕੇ ਉਸ ਦਾ ਅਪਮਾਨ ਕੀਤਾ। ਜਿਸ ਕਾਰਨ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਵਿੱਚ ਭਾਰੀ ਰੋਸ ਹੈ। ਉਥੇ ਉਸ ਨੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ।

error: Content is protected !!