ਘਪਲੇਬਾਜ਼ੀ; ਸੁੰਦਰ ਸ਼ਾਮ ਅਰੋੜਾ ਘਰੋਂ ਲੈ ਕੇ ਨਿਕਲਿਆ ਸੀ 50 ਲੱਖ ਰੁਪਏ, ਰਾਹ ‘ਚ ਬਦਲੀ ਕਾਰ, ਅੱਗੇ ਵਿਜੀਲੈਂਸ ਨੇ ਜੋ ਖੁਲਾਸਾ ਕੀਤਾ ਜਾਣ ਕੇ ਹੋ ਜਾਵੋਗੇ ਹੈਰਾਨ…

ਘਪਲੇਬਾਜ਼ੀ; ਸੁੰਦਰ ਸ਼ਾਮ ਅਰੋੜਾ ਘਰੋਂ ਲੈ ਕੇ ਨਿਕਲਿਆ ਸੀ 50 ਲੱਖ ਰੁਪਏ, ਰਾਹ ‘ਚ ਬਦਲੀ ਕਾਰ, ਅੱਗੇ ਵਿਜੀਲੈਂਸ ਨੇ ਜੋ ਖੁਲਾਸਾ ਕੀਤਾ ਜਾਣ ਕੇ ਹੋ ਜਾਵੋਗੇ ਹੈਰਾਨ…

ਚੰਡੀਗੜ੍ਹ (ਵੀਓਪੀ ਬਿਊਰੋ) ਮਾਮਲਾ ਰਫਾ-ਦਫਾ ਕਰਨ ਦੇ ਲਈ ਏਆਈਜੀ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਗਏ ਵਿਜੀਲੈਂਸ ਵਿੰਗ ਦੇ ਹੱਥੇ ਚੜ੍ਹੇ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਇਸ ਸਮੇਂ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਸੁੰਦਰ ਸ਼ਾਮ ਅਰੋੜਾ ਦੇ ਮਾਮਲੇ ਵਿੱਚ ਇਕ ਨਵਾਂ ਖੁਲਾਸਾ ਹੋਇਆ ਹੈ। ਪਹਿਲਾਂ ਇਹ ਗੱਲ ਸਾਰੇ ਪਾਸੇ ਉੱਡ ਰਹੀ ਸੀ ਕਿ ਸੁੰਦਰ ਸ਼ਾਮ ਅਰੋੜਾ ਘਰੋਂ ਖਾਲੀ ਹੱਥ ਨਿਕਲਿਆ ਸੀ ਅਤੇ ਰਸਤੇ ਵਿੱਚੋ ਉਸ ਨੇ ਕਿਸੇ ਜਾਣ-ਪਛਾਣ ਵਾਲੇ ਬਿਲਡਰ ਤੋਂ ਪੈਸੇ ਲੈ ਸਨ ਪਰ ਹੁਣ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁੰਦਰ ਸ਼ਾਮ ਅਰੋੜਾ ਨੇ ਰਿਸ਼ਵਤ ਦੀ ਰਕਮ ਆਪਣੇ ਕਿਸੇ ਸਾਥੀ ਜਾਂ ਜਾਣ-ਪਛਾਣ ਵਾਲੇ ਤੋਂ ਨਹੀਂ, ਸਗੋਂ ਆਪਣੇ ਘਰੋਂ ਹੀ ਲਿਆਂਦੀ ਸੀ।

ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਰੋੜਾ ਰਿਸ਼ਵਤ ਦੀ ਰਕਮ ਲੈ ਕੇ ਕੇਆਈਏ ਕਾਰ ਵਿੱਚ ਹੁਸ਼ਿਆਰਪੁਰ ਤੋਂ ਪਹਿਲਾਂ ਮੁਹਾਲੀ ਏਅਰਪੋਰਟ ਰੋਡ ਪਹੁੰਚਿਆ ਸੀ। ਇਸ ਤੋਂ ਬਾਅਦ ਅਰੋੜਾ ਨੇ ਆਪਣੀ ਕਾਰ ਬਦਲ ਕੇ ਮਾਰਬੇਲਾ ਗ੍ਰੈਂਡ ਦੀ ਪਾਰਟਨਰ ਦੀ ਇਨੋਵਾ ਕ੍ਰਿਸਟਾ ਕਾਰ ਲੈ ਲਈ। ਫਿਰ ਉਹ ਇਨੋਵਾ ਤੋਂ ਰਿਸ਼ਵਤ ਦੀ ਰਕਮ ਲੈ ਕੇ ਏਆਈਜੀ ਮਨਮੋਹਨ ਕੁਮਾਰ ਕੋਲ ਪਹੁੰਚ ਗਿਆ।

ਇਹ ਵੀ ਜਾਣਕਾਰੀ ਹੈ ਕਿ ਜਿਸ ਸਮੇਂ ਉਹ ਏਆਈਜੀ ਨੂੰ ਰਿਸ਼ਵਤ ਦੇ ਪੈਸੇ ਦੇਣ ਲਈ ਗਿਆ ਸੀ ਉਸ ਸਮੇਂ ਉਸ ਦੇ ਨਾਲ ਇਨੋਵਾ ਕਾਰ ਦੇ ਮਾਲਕ ਦਾ ਪੀਏ ਵੀ ਉਸ ਦੇ ਨਾਲ ਮੌਜੂਦ ਸੀ। ਇਸ ਦੌਰਾਨ ਜਦ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਏਆਈਜੀ ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਲੱਗਾ ਤਾਂ ਟਰੇਪ ਲਾ ਕੇ ਬੈਠੀ ਵਿਜੀਲੈਂਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਇਸ ਸਮੇਂ ਵੀ ਸੁੰਦਰ ਸ਼ਾਮ ਅਰੋੜਾ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਪਠਾਨਕੋਟ ਨਗਰ ਨਿਗਮ ‘ਚ ਬੇਨਿਯਮੀਆਂ ਦੀ ਸ਼ਿਕਾਇਤ ‘ਤੇ ਸਾਬਕਾ ਕਾਂਗਰਸੀ ਵਿਧਾਇਕ ਅਮਿਤ ਵਿਜ ਖਿਲਾਫ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!