ਆਬੂਧਾਬੀ ‘ਚ ਫਸੇ 100 ਪੰਜਾਬੀ, ਕੰਪਨੀ ਨੇ ਕੰਮ ਤੋਂ ਕੱਢ ਕੇ ਪਾਸਪੋਰਟ ਕੀਤੇ ਜ਼ਬਤ, ਮੁੱਖ ਮੰਤਰੀ ਮਾਨ ਤੇ ਕੇਂਦਰ ਸਰਕਾਰ ਨੂੰ ਵਾਪਸ ਬਲਾਉਣ ਦੀ ਕੀਤੀ ਅਪੀਲ…

ਆਬੂਧਾਬੀ ‘ਚ ਫਸੇ 100 ਪੰਜਾਬੀ, ਕੰਪਨੀ ਨੇ ਕੰਮ ਤੋਂ ਕੱਢ ਕੇ ਪਾਸਪੋਰਟ ਕੀਤੇ ਜ਼ਬਤ, ਮੁੱਖ ਮੰਤਰੀ ਮਾਨ ਤੇ ਕੇਂਦਰ ਸਰਕਾਰ ਨੂੰ ਵਾਪਸ ਬਲਾਉਣ ਦੀ ਕੀਤੀ ਅਪੀਲ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੇ ਨੌਜਵਾਨ ਅਕਸਰ ਹੀ ਸਰਕਾਰਾਂ ਦੀ ਨਾਕਾਮੀਆਂ ਦੇ ਕਾਰਨ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਜਾਣ ਲਈ ਮਜਬੂਰ ਰਹਿੰਦੇ ਹਨ। ਇਸੇ ਤਰਹਾਂ ਹੀ ਇਕ ਮਾਮਲੇ ਵਿੱਚ ਆਬੂਧਾਬੀ ‘ਚ ਇਕ ਪ੍ਰਾਈਵੇਟ ਕੰਪਨੀ ‘ਚ ਕੰਮ ਕਰਨ ਲਈ ਗਏ ਪੰਜਾਬ ਦੇ 100 ਦੇ ਕਰੀਬ ਨੌਜਵਾਨ ਫਸ ਗਏ ਹਨ। ਜਾਣਕਾਰੀ ਮਿਲੀ ਹੈ ਕਿ ਕੰਪਨੀ ਨੇ ਉਹਨਾਂ ਨੂੰ ਕੰਮ ਤੋਂ ਵੀ ਹਟਾ ਦਿੱਤਾ ਹੈ ਅਤੇ ਅਜੇ ਤਕ ਉਹਨਾਂ ਦੇ ਪਾਸਪੋਰਟ ਵੀ ਵਾਪਸ ਨਹੀਂ ਕੀਤੇ ਹਨ। ਇਸ ਕਾਰਨ ਨੌਜਵਾਨ ਉੱਥੇ ਫਸ ਗਏ ਹਨ ਅਤੇ ਘਰ ਆਉਣ ਲਈ ਰਾਹ ਦੇਖ ਰਹੇ ਹਨ।

ਇਸ ਦੌਰਾਨ ਸਮਾਜ ਸੇਵੀ ਦਿਲਬਾਗ ਸਿੰਘ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਨੌਜਵਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਨੇ ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਸਕੁਏਅਰ ਜਨਰਲ ਕੰਟਰੈਕਟਿੰਗ ਕੰਪਨੀ ਆਬੂ ਧਾਬੀ ਨੇ ਨੌਜਵਾਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਪਾਸਪੋਰਟ ਜ਼ਬਤ ਕੀਤੇ ਜਾਣ ਕਾਰਨ ਨੌਜਵਾਨ ਪਰੇਸ਼ਾਨ ਹਨ ਅਤੇ ਪੰਜਾਬ ਪਰਤਣ ਤੋਂ ਅਸਮਰੱਥ ਹਨ। ਵਿਦੇਸ਼ ਮੰਤਰੀ ਨੂੰ ਅਬੂ ਧਾਬੀ ਸਥਿਤ ਭਾਰਤੀ ਦੂਤਾਵਾਸ ਨੂੰ ਨਿਰਦੇਸ਼ ਦੇ ਕੇ ਇਹ ਮਾਮਲਾ ਯੂਏਈ ਦੇ ਅਧਿਕਾਰੀਆਂ ਕੋਲ ਉਠਾਉਣ ਦੀ ਬੇਨਤੀ ਕੀਤੀ ਗਈ ਹੈ।

ਇਸ ਸਬੰਧੀ ਸਮਾਜ ਸੇਵੀ ਨੇ ਉੱਥੇ ‘ਹੈਲਪ ਡੈਸਕ’ ਖੋਲ੍ਹਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਪੱਤਰ ਦੀ ਕਾਪੀ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਸ ਮਾਮਲੇ ਵਿੱਚ ਮਦਦ ਦੀ ਅਪੀਲ ਕੀਤੀ ਹੈ। ਦਿਲਬਾਗ ਨੇ ਦੱਸਿਆ ਕਿ ਪੰਜਾਬੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਸੰਪਰਕ ਕਰਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਹੈ। ਇਸ ਤੋਂ ਬਾਅਦ ਉਨ੍ਹਾਂ ਇਹ ਮਾਮਲਾ ਕੇਂਦਰ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈ।

error: Content is protected !!