ਐੱਮਪੀ ਬਿੱਟੂ ਨੇ ਕੱਸਿਆ ਤੰਜ਼; ਮੁੱਖ ਮੰਤਰੀ ਸਾਹਿਬ ਤੀਜੇ ਦਿਨ ਲੁਧਿਆਣਾ ਆ ਕੇ ਫੋਟੋਆਂ ਖਿੱਚਵਾ ਜਾਂਦੇ ਆ, ਕੁਝ ਦੇ ਵੀ ਜਾਓ ਸ਼ਹਿਰ ਨੂੰ, ਜਾਣੋ ਕਿਉਂ ਕਿਹਾ ਬਿੱਟੂ ਨੇ ਅਜਿਹਾ…

ਐੱਮਪੀ ਬਿੱਟੂ ਨੇ ਕੱਸਿਆ ਤੰਜ਼; ਮੁੱਖ ਮੰਤਰੀ ਸਾਹਿਬ ਤੀਜੇ ਦਿਨ ਲੁਧਿਆਣਾ ਆ ਕੇ ਫੋਟੋਆਂ ਖਿੱਚਵਾ ਜਾਂਦੇ ਆ, ਕੁਝ ਦੇ ਵੀ ਜਾਓ ਸ਼ਹਿਰ ਨੂੰ, ਜਾਣੋ ਕਿਉਂ ਕਿਹਾ ਬਿੱਟੂ ਨੇ ਅਜਿਹਾ…

ਲੁਧਿਆਣਾ (ਵੀਓਪੀ ਬਿਊਰੋ) ਬੀਤੇ ਦਿਨੀਂ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਮੌਕੇ ਲੁਧਿਆਣਾ ਵਿਖੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਅਤੇ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਸ਼ਮੂਲੀਅਤ ਕੀਤੀ ਅਤੇ ਬਾਬਾ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਕਤ ਸੂਬਾ ਪੱਧਰੀ ਸਮਾਗਮ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਰਾਮਗੜ੍ਹੀਆ ਕਾਲਜ ਵਿਖੇ ਕਰਵਾਇਆ ਗਿਆ ਸੀ। ਇਸ ਦੌਰਾਨ ਹੀ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੁੱਕ ਮੰਤਰੀ ਭਗਵੰਤ ਮਾਨ ਦੀ ਇਸ ਲੁਧਿਆਣਾ ਫੇਰੀ ਬਾਰੇ ਤੰਜ਼ ਕੱਸਦੇ ਹੋਏ ਇਕ ਟਵੀਟ ਕੀਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਖੇਧੀ ਕੀਤੀ ਹੈ।


ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦੀ ਲੁਧਿਆਣਾ ਫੇਰੀ ਤੋਂ ਬਾਅਦ ਟਵੀਟ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਤੀਜੇ ਦਿਨ ਲੁਧਿਆਣਾ ਆਉਂਦੇ ਹਨ। ਆਉਣਾ ਵੀ ਚਾਹੀਦਾ ਹੈ ਕਿਉਂਕਿ ਲੁਧਿਆਣਾ ਪੰਜਾਬ ਦਾ ਦਿਲ ਹੈ, ਪਰ ਸਿਰਫ ਫੋਟੋਆਂ ਖਿਚਵਾ ਕੇ ਅਤੇ ਲੱਖਾਂ ਦੇ ਝੂਠੇ ਇਸ਼ਤਿਹਾਰ ਦੇਖ ਕੇ ਵਾਪਸ ਨਾ ਮੁੜ ਜਾਇਆ ਕਰੋ। ਉਹਨਾਂ ਨੇ ਅੱਗੇ ਲਿਖਿਆ ਕਿ ਸਿਰਫ ਗੇੜੀਆਂ ਮਾਰਨ ਨਾਲ ਕੁਝ ਨਹੀਂ ਬਣਨਾ, ਲੁਧਿਆਣਾ ਦੇ ਲਈ ਕੋਈ ਪ੍ਰਾਜੈਕਟ ਵੀ ਦੇ ਕੇ ਜਾਓ ਤਾਂ ਜੋ ਲੁਧਿਆਣਾ ਦਾ ਵੀ ਵਿਕਾਸ ਹੋ ਸਕੇ।


ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਇਸ਼ਤਿਹਾਰਾਂ ਵਿੱਚ ਹੀ ਵਿਕਾਸ ਦਿਖਾ ਰਹੀ ਹੈ। ਜਦੋਂ ਕਿ ਜ਼ਮੀਨੀ ਪੱਧਰ ‘ਤੇ ਨਾ ਤਾਂ ਕੋਈ ਨਵਾਂ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਪੰਜਾਬ ‘ਚ ਖੁਸ਼ਹਾਲੀ ਦਾ ਕੋਈ ਹੋਰ ਕੰਮ ਹੋ ਰਿਹਾ ਹੈ | ਸਰਕਾਰ ਸਿਰਫ਼ ਇਸ਼ਤਿਹਾਰਾਂ ‘ਤੇ ਹੀ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਦਲਾਅ ਦੀ ਕਿਰਨ ਦੇਖ ਕੇ ‘ਆਪ’ ਨੂੰ ਵੋਟਾਂ ਪਾਈਆਂ ਸਨ ਪਰ ਬਦਲਾਅ ਇਸ਼ਤਿਹਾਰਾਂ ਵਿੱਚ ਹੀ ਨਜ਼ਰ ਆ ਰਿਹਾ ਹੈ।

error: Content is protected !!