ਫਿਲਮਾਂ ਬਣਾਉਣ ਵਾਲੇ ਦੀ ਖੁਦ ਦੀ ਹੀ ਬਣ ਗਈ ਫਿਲਮ; ਗੱਡੀ ‘ਚ ਬੈਠ ਕੇ ਦੂਜੀ ਔਰਤ ਨਾਲ ਮਨਾ ਰਿਹਾ ਸੀ ਰੰਗਰਲੀਆਂ ਉੱਪਰੋ ਆ ਗਈ ਪਤਨੀ, ਭੜਕੇ ਪਤੀ ਨੇ ਦੇ ਦਿੱਤੀ ਕਾਰ ਦੇ ਹੇਠਾਂ, ਦੇਖੋ ਵੀਡੀਓ…

ਗੱਡੀ ‘ਚ ਬੈਠ ਕੇ ਦੂਜੀ ਔਰਤ ਨਾਲ ਮਨਾ ਰਿਹਾ ਸੀ ਰੰਗਰਲੀਆਂ ਉੱਪਰੋ ਆ ਗਈ ਪਤਨੀ, ਭੜਕੇ ਪਤੀ ਨੇ ਦੇ ਦਿੱਤੀ ਕਾਰ ਦੇ ਹੇਠਾਂ, ਦੇਖੋ ਵੀਡੀਓ…

ਮੁੰਬਈ (ਵੀਓਪੀ ਬਿਊਰੋ)- ਮੁੰਬਈ ਵਿੱਚ ਇਕ ਫਿਲਮ ਨਿਰਮਾਤਾ ਵੱਲੋਂ ਆਪਣੀ ਹੀ ਪਤਨੀ ਉੱਪਰ ਕਾਰ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਤੋਂ ਬਾਅਦ ਔਰਤ ਜ਼ਖਮੀ ਹੋ ਗਈ ਹੈ। ਉਕਤ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਉਕਤ ਫਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਹਨ ਅਤੇ ਉਕਤ ਮਾਮਲੇ ਸਬੰਧੀ ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਮਿਸ਼ਰਾ ਦੀ ਪਤਨੀ ਨੇ ਉਸ ਨੂੰ ਇਕ ਹੋਰ ਔਰਤ ਨਾਲ ਕਾਰ ‘ਚ ਬੈਠੇ ਦੇਖਿਆ।


ਜਾਣਕਾਰੀ ਦਿੰਦੇ ਹੋਏ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਪਨਗਰ ਅੰਧੇਰੀ (ਪੱਛਮੀ) ‘ਚ ਇਕ ਰਿਹਾਇਸ਼ੀ ਇਮਾਰਤ ਦੇ ਪਾਰਕਿੰਗ ਖੇਤਰ ‘ਚ 19 ਅਕਤੂਬਰ ਨੂੰ ਹੋਈ ਇਸ ਘਟਨਾ ‘ਚ ਮਿਸ਼ਰਾ ਦੀ ਪਤਨੀ ਜ਼ਖਮੀ ਹੋ ਗਈ ਸੀ। ਅੰਬੋਲੀ ਪੁਲਸ ਸਟੇਸ਼ਨ ਦੇ ਅਧਿਕਾਰੀ ਮੁਤਾਬਕ ਫਿਲਮ ਨਿਰਮਾਤਾ ਦੀ ਪਤਨੀ ਨੇ ਆਪਣੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮਿਸ਼ਰਾ ਖਿਲਾਫ ਅਬੋਲੀ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਹੈ।

error: Content is protected !!