ਬਲਾਤਕਾਰ ਤੇ ਕਤਲ ਦੇ ਦੋਸ਼ੀ ਦੀ ਭਗਤੀ ‘ਚ ਲੀਨ ਨੇ ਭਾਜਪਾ ਦੇ ਆਗੂ, ਸਤਿਸੰਗ ‘ਚ ਹਾਜ਼ਰੀ ਲਵਾ ਕੇ ਬੰਨ੍ਹ ਰਹੇ ਤਾਰੀਫਾਂ ਦੇ ਪੁਲ਼…

ਬਲਾਤਕਾਰ ਤੇ ਕਤਲ ਦੇ ਦੋਸ਼ੀ ਦੀ ਭਗਤੀ ‘ਚ ਲੀਨ ਨੇ ਭਾਜਪਾ ਦੇ ਆਗੂ, ਸਤਿਸੰਗ ‘ਚ ਹਾਜ਼ਰੀ ਲਵਾ ਕੇ ਬੰਨ੍ਹ ਰਹੇ ਤਾਰੀਫਾਂ ਦੇ ਪੁਲ਼…

ਦਿੱਲੀ (ਵੀਓਪੀ ਬਿਊਰੋ) 40 ਦਿਨ ਦੀ ਪੈਰੋਲ ‘ਤੇ ਬਾਹਰ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਿੱਥੇ ਇਕ ਪਾਸੇ ਲਗਾਤਾਰ ਸਤਿਸੰਗ ਕਰ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਆਪਣੀ ਪੈਂਠ ਬਣਾ ਰਹੇ ਹਨ ਅਤੇ ਇਸ ਨਾਲ ਹੀ ਹਰਿਆਣਾ ਭਾਜਪਾ ਦੇ ਆਗੂ ਵੀ ਡੇਰਾ ਮੁਖੀ ਦੇ ਦਰਸ਼ਨਾਂ ਲਈ ਲਗਾਤਾਰ ਹਾਜ਼ਰ ਹੋ ਰਹੇ ਹਨ ਉਸ ਦੀਆਂ ਤਾਰੀਫਾਂ ਦੇ ਪੁਲ਼ ਬਣ ਰਹੇ ਹਨ। ਇਸ ਦੇ ਨਾਲ ਹੀ ਹੁਣ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਕ ਟਵੀਟ ਕਰ ਦੇ ਹੋਏ ਡੇਰਾ ਮੁਖੀ ਤੇ ਹਰਿਆਣਾ ਦੇ ਭਾਜਪਾ ਆਗੂਆਂ ਨੂੰ ਲੰਬੇ ਹੱਥੀ ਲਿਆ ਹੈ। ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਖੂਬ ਖਰੀਆਂ-ਖਰੀਆਂ ਸੁਣਾਈਆਂ ਹਨ।

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਕ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਅਦਾਲਤ ਨੇ ਡੇਰਾ ਮੁਖੀ ਨੂੰ ਬਲਾਤਕਾਰ ਤੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜਾ ਦਿੱਤੀ ਹੋਈ ਹੈ ਪਰ ਕਿਉਣ ਅਜਿਹੇ ਖਤਰਨਾਕ ਦੋਸ਼ੀ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਉਸ ਨੇ ਅੱਗੇ ਲਿਖਿਆ ਕਿ ਉਹ ਪੈਰੋਲ ਉੱਪਰ ਆ ਕੇ ਪ੍ਰਵਚਨ ਕਰ ਰਿਹਾ ਹੈ ਅਤੇ ਗਾਣੇ ਬਣਾ ਰਿਹਾ ਹੈ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਦੇ ਕੁਝ ਨੇਤਾ ਤਾਲੀਆਂ ਵਜਾ ਰਹੇ ਹਨ ਅਤੇ ਬਲਾਤਕਾਰੀ ਦੀ ਭਗਤੀ ਵਿੱਚ ਲੀਨ ਹਨ। ਉਸ ਨੇ ਅੱਗੇ ਲਿਖਿਆ ਕਿ ਹਰਿਆਣਾ ਦੀ ਭਾਜਪਾ ਸਰਕਾਰ ਤੁਰੰਤ ਡੇਰਾ ਮੁਖੀ ਦੀ ਪੈਰੋਲ ਖਤਮ ਕਰੇ।

ਤੁਹਾਨੂੰ ਦੱਸ ਦੇਈਏ ਕਿ ਜਿੱਥੇ ਇਕ ਪਾਸੇ ਦਿੱਲ਼ੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਡੇਰਾ ਮੁਖੀ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਉੱਥੇ ਹੀ ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਹਰਿਆਣਾ ਮਹਿਲਾ ਕਮਿਸ਼ਨ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਇਸ ਮਾਮਲੇ ਵਿੱਚ ਭਾਜਪਾ ਵੀ ਅਜੇ ਡੇਰਾ ਮੁਖੀ ਦੇ ਹੱਕ ਵਿੱਚ ਹੀ ਖੜੀ ਦਿਖਾਈ ਦੇ ਰਹੀ ਹੈ।

error: Content is protected !!