ਭਾਜਪਾ ਨੇ ਹਰਿਆਣਾ ਚੋਣਾਂ ਲਈ ਜਰਮਨੀ ਤੋਂ ਮੰਗਵਾਇਆ 105 ਕਰੋੜ ਦਾ ਹੈਲੀਕਾਪਟਰ, ਚੋਣ ਪ੍ਰਚਾਰ ਲਈ ਆਵੇਗਾ ਕੰਮ!…

ਭਾਜਪਾ ਨੇ ਹਰਿਆਣਾ ਚੋਣਾਂ ਲਈ ਜਰਮਨੀ ਤੋਂ ਮੰਗਵਾਇਆ 105 ਕਰੋੜ ਦਾ ਹੈਲੀਕਾਪਟਰ, ਚੋਣ ਪ੍ਰਚਾਰ ਲਈ ਆਵੇਗਾ ਕੰਮ!…


ਹਰਿਆਣਾ (ਵੀਓਪੀ ਬਿਊਰੋ) ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਹੀ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਹੀ ਭਾਜਪਾ ਨੇ ਵੀ ਤਿਆਰੀਆਂ ਖਿੱਚ ਲਈਆਂ ਹਨ। ਇਸ ਤੋਂ ਪਹਿਲਾਂ ਜਿੱਥੇ ਭਾਜਪਾ ਦੇ ਆਗੂ ਡੇਰਾ ਸਿਰਸਾ ਮੁਖੀ ਦਾ ਗੁਣਗਾਨ ਕਰ ਰਹੇ ਹਨ ਅਤੇ ਉਹਨਾਂ ਦੇ ਅੱਗੇ ਲਗਾਤਾਰ ਸਿਰ ਝੁਕਾ ਕੇ ਡੇਰੇ ਦੀਆਂ ਵੋਟਾਂ ਆਪਣੇ ਹੱਕ ਵਿੱਚ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਹੁਣ ਵਿਧਾਨ ਸਭਾ ਚੋਣਾਂ ਦੌਰਾਨ ਲਈ ਆਪਣੀ ਚੋਣ ਪ੍ਰਚਾਰ ਮੁਹਿੰਮ ਕਿਸੇ ਵੀ ਤਰਹਾਂ ਦੇ ਨਾਲ ਕਮਜੋਰ ਨਾ ਹੋਵੇ ਇਸ ਦੇ ਲਈ ਹਰਿਆਣਾ ਸਰਕਾਰ ਨੇ ਇਕ ਨਵਾਂ ਹੈਲੀਕਾਪਟਰ ਖਰੀਦਣ ਦੀ ਯੋਜਨਾ ਬਣਾਈ ਹੈ। ਨਵਾਂ ਹੇਲੀਕਾਪਟਰ ਆਉਣ ਦੇ ਨਾਲ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਚੋਣਾਂ ਵਿੱਚ ਕਾਫੀ ਫਾਈਦਾ ਮਿਲੇਗਾ ਅਤੇ ਇਸ ਦੇ ਨਾਲ ਉਹ ਆਪਣੀ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਹੋਰ ਵੀ ਤੇਜ਼ ਕਰ ਸਕਦੇ ਹਨ।


ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਨਵਾਂ ਹੈਲੀਕਾਪਟਰ ਖਰੀਦਣ ਲਈ 105 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਹਰਿਆਣਾ ਸਰਕਾਰ ਇਸ ਹੈਲੀਕਾਪਟਰ ਨੂੰ ਜਰਮਨੀ ਤੋਂ ਖਰੀਦ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਦੀ ਇਸ ਖਰੀਦ ਨੂੰ ਉੱਚ ਪੱਧਰੀ ਖਰੀਦ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਉਕਤ ਮਾਮਲੇ ਵਿਚ ਹਰਿਆਣਾ ਦੀ ਭਾਜਪਾ ਸਰਕਾਰ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਵੱਲੋਂ 105 ਕਰੋੜ ਦਾ ਨਵਾਂ ਹੈਲੀਕਾਪਟਰ ਖਰੀਦਣ ਦਾ ਕਾਰਨ ਵੀ ਦੱਸਿਆ ਗਿਆ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ 2008 ਦਾ ਹੈਲੀਕਾਪਟਰ ਪੁਰਾਣਾ ਹੈ। ਇਸ ਦੇ ਰੱਖ-ਰਖਾਅ ‘ਤੇ ਕਾਫੀ ਖਰਚ ਕੀਤਾ ਜਾ ਰਿਹਾ ਹੈ, ਜਿਸ ਕਾਰਨ ਨਵਾਂ ਹੈਲੀਕਾਪਟਰ ਖਰੀਦਣਾ ਜ਼ਰੂਰੀ ਹੈ।


ਉੱਚ ਪੱਧਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਹਵਾਲਾ ਆਦਿ ਮੰਗਵਾ ਕੇ ਹੈਲੀਕਾਪਟਰ ਸੌਦੇ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਸਰਕਾਰਾਂ ਵੀ ਇੱਕ ਦੂਜੇ ਦੇ ਹੈਲੀਕਾਪਟਰ ਵਰਤਦੀਆਂ ਹਨ। ਉਹ ਲੋੜ ਅਨੁਸਾਰ ਇੱਕ ਦੂਜੇ ਨੂੰ ਪ੍ਰਦਾਨ ਕਰਦੇ ਹਨ। ਹਾਲਾਂਕਿ ਦੋਵਾਂ ਸੂਬਿਆਂ ਦੀਆਂ ਵਿਰੋਧੀ ਪਾਰਟੀਆਂ ਇਸ ‘ਤੇ ਕਈ ਵਾਰ ਸਵਾਲ ਉਠਾ ਚੁੱਕੀਆਂ ਹਨ ਪਰ ਹੁਣ ਤੱਕ ਦੋਵੇਂ ਸਰਕਾਰਾਂ ਇਸ ਮਾਮਲੇ ‘ਚ ਚੁੱਪ ਧਾਰੀ ਬੈਠੀਆਂ ਹਨ।

error: Content is protected !!