VIDEO; ਪਹਿਲਾਂ ਮਾਰਿਆ ਥੱਪੜ ਤੇ ਫਿਰ ਖਾਧਾ ਮਟਨ, ਫਿਰ ਹੋਇਆ ਪਿਆਰ ਤੇ 22 ਸਾਲ ਦੀ ਆਲੀਆ ਨੇ 55 ਸਾਲ ਦੇ ਨੌਕਰ ਨਾਲ ਕਰਵਾ ਲਿਆ ਵਿਆਹ, ਪੜ੍ਹੋ ਪਿਆਰ ਦੀ ਅਨੌਖੀ ਕਹਾਣੀ ਜੋ ਬਣ ਗਈ ਮਿਸਾਲ…

ਪਹਿਲਾਂ ਮਾਰਿਆ ਥੱਪੜ ਤੇ ਫਿਰ ਖਾਧਾ ਮਟਨ, ਫਿਰ ਹੋਇਆ ਪਿਆਰ ਤੇ 22 ਸਾਲ ਦੀ ਆਲੀਆ ਨੇ 55 ਸਾਲ ਦੇ ਨੌਕਰ ਨਾਲ ਕਰਵਾ ਲਿਆ ਵਿਆਹ, ਪੜ੍ਹੋ ਪਿਆਰ ਦੀ ਅਨੌਖੀ ਕਹਾਣੀ ਜੋ ਬਣ ਗਈ ਮਿਸਾਲ…

ਪਾਕਿਸਤਾਨੀ (ਵੀਓਪੀ ਬਿਊਰੋ) ਪਾਕਿਸਤਾਨ ਵਿਖੇ ਇਕ ਅਜਿਹੀ ਪਿਆਰ ਦੀ ਕਹਾਣੀ ਇਸ ਸਮੇਂ ਚਰਚਾ ਦੀ ਵਿਸ਼ਾ ਬਣੀ ਹੋਈ ਹੈ। ਇਸ ਕਹਾਣੀ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ ਪਾਕਿਸਤਾਨ ਦੇ ਇਕ ਯੂ-ਟਿਊਬਰ ਨੇ ਅਤੇ ਲੋਕਾਂ ਦੇ ਸਾਹਮਣੇ ਲਿਆਂਦੀ ਕੀ ਕਿਵੇਂ ਇਕ 22 ਸਾਲ ਦੀ ਮੁਟਿਆਰ ਨੂੰ ਆਪਣੇ ਹੀ ਨੌਕਰ ਦੇ ਨਾ ਪਿਆਰ ਹੋ ਗਿਆ ਅਤੇ ਫਿਰ ਦੋਵਾਂ ਨੇ ਵਿਆਹ ਕਰਵਾ ਲਿਆ। ਆਪਣੀ ਲਵ ਸਟੋਰੀ ਬਾਰੇ ਦੱਸਦੇ ਹੋਏ ਰਫੀਕ ਨੇ ਕਿਹਾ ਅਸੀਂ ਦੋਵੇਂ ਇੱਕ ਰਿਕਸ਼ਾ ਵਿੱਚ ਮਿਲੇ ਸੀ। ਇਸ ਦੌਰਾਨ ਰਿਕਸ਼ੇ ਵਿੱਚ ਇੱਕ ਹੋਰ ਮੁੰਡਾ ਵੀ ਸੀ ਜੋ ਆਲੀਆ ਨੂੰ ਲਗਾਤਾਰ ਘੂਰ ਰਿਹਾ ਸੀ, ਇਸ ਕਾਰਨ ਉਸ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਉਕਤ ਲੜਕੇ ਨੂੰ ਗੁੱਸੇ ਨਾ ਝਿੜਕ ਦਿੱਤਾ ਅਤੇ ਕਿਹਾ ਕਿ ਉਹ ਆਪਣੀ ਹਰਕਤ ਤੋਂ ਬਾਜ਼ ਆਵੇ। ਇਸ ਕਾਰਨ ਉਹਨਾਂ ਵਿੱਚ ਬਹਿਸਬਾਜੀ ਹੋ ਗਈ ਅਤੇ ਰਫੀਕ ਨੇ ਉਸ ਲੜਕੇ ਦੀ ਕੁੱਟਮਾਰ ਕਰ ਦਿੱਤੀ।

ਇਸ ਤੋਂ ਬਾਅਦ ਜਦ ਉਸ ਨੇ ਆਲੀਆਂ ਵੱਲ ਦੇਖਿਆ ਅਤੇ ਆਲੀਆ ਨਾਲ ਗੱਲ ਕਰਨੀ ਚਾਹੀ ਤਾਂ ਆਲੀਆ ਨੇ ਉਸ ਨੂੰ ਧੱਪੜ ਮਾਰ ਦਿੱਤਾ ਅਤੇ ਕਿਹਾ ਕਿ ਉਹ ਲੜਕਾ ਨੂੰ ਰਫੀਕ ਉਸ ਉੱਪਰ ਟਰਾਈ ਮਾਰ ਰਿਹਾ ਹੈ। ਆਲੀਆ ਦੇ ਰਿਕਸ਼ੇ ਤੋਂ ਉਤਰਨ ਤੋਂ ਬਾਅਦ ਰਫੀਕ ਉਸ ਦਾ ਪਿੱਛਾ ਕਰਦਾ ਹੋਇਆ ਆਲੀਆ ਦੇ ਘਰ ਪਹੁੰਚ ਗਿਆ। ਇਸ ਤੋਂ ਬਾਅਦ ਉਹ ਵਾਪਸ ਆ ਗਿਆ। ਅਗਲੇ ਦਿਨ ਫਿਰ ਉਹ ਆਲੀਆ ਦੇ ਘਰ ਗਿਆ। ਆਲੀਆ ਨਾਲ ਉਸ ਦਾ ਝਗੜਾ ਹੋਇਆ ਅਤੇ ਉਹ ਫਿਰ ਵਾਪਸ ਆ ਗਈ। ਇਹ ਤਿੰਨ ਦਿਨ ਚੱਲਦਾ ਰਿਹਾ। ਅਤੇ ਫਿਰ ਚੌਥੇ ਦਿਨ ਆਲੀਆ ਨੇ ਰਫੀਕ ‘ਤੇ ਤਰਸ ਲਿਆ ਅਤੇ ਉਸ ਨੂੰ ਪੁੱਛਿਆ ਕਿ ਉਸ ਨੂੰ ਕੀ ਚਾਹੀਦਾ ਹੈ? ਰਫੀਕ ਨੇ ਆਲੀਆ ਦੇ ਘਰ ‘ਚ ਐਂਟਰੀ ਦੀ ਕਹਾਣੀ ਸੁਣਾਉਂਦੇ ਹੋਏ ਕਿਹਾ- ਮੈਂ ਆਲੀਆ ਨੂੰ ਉਸ ਦੇ ਘਰ ਨੌਕਰੀ ਲਈ ਕਿਹਾ ਸੀ। ਮੈਂ ਕਿਹਾ ਕਿ ਮੈਂ ਚੰਗੀ ਤਰ੍ਹਾਂ ਖਾਣਾ ਬਣਾਉਂਦਾ ਹਾਂ ਅਤੇ ਘਰ ਦੇ ਸਾਰੇ ਕੰਮ ਵੀ ਕਰ ਲਵਾਂਗਾ।

ਰਫੀਕ ਨੂੰ ਆਲੀਆ ਦੇ ਘਰ ਨੌਕਰੀ ਮਿਲ ਗਈ। ਆਲੀਆ ਦੇ ਕਹਿਣ ‘ਤੇ ਰਫੀਕ ਨੇ ਪਹਿਲੇ ਦਿਨ ਹੀ ਹਾਂਡੀ ਮਟਨ ਬਣਾਇਆ। ਆਲੀਆ ਨੂੰ ਇਹ ਪਕਵਾਨ ਇੰਨਾ ਪਸੰਦ ਆਇਆ ਕਿ ਉਸ ਨੂੰ ਰਫੀਕ ਨਾਲ ਪਿਆਰ ਹੋ ਗਿਆ। ਆਲੀਆ ਨੇ ਕਿਹਾ- ਮੈਨੂੰ ਇਸ (ਰਫੀਕ) ਨਾਲ ਬਹੁਤ ਪਿਆਰ ਹੈ। ਕਿਉਂਕਿ ਜਿਸ ਤਰ੍ਹਾਂ ਦਾ ਭੋਜਨ ਇਹ ਪਕਾਉਂਦਾ ਹੈ ਅਤੇ ਮੈਨੂੰ ਖੁਆਉਦਾ ਹੈ, ਕੋਈ ਹੋਰ ਇਸ ਨੂੰ ਨਹੀਂ ਖੁਆ ਸਕਦਾ। ਜੋੜੇ ਨੇ ਆਖਰਕਾਰ ਦੱਸਿਆ ਕਿ ਰਫੀਕ ਘਰ ਦਾ ਸਾਰਾ ਕੰਮ ਕਰਦਾ ਹੈ ਅਤੇ ਆਲੀਆ ਆਨਲਾਈਨ ਕਮਾਈ ਕਰਦੀ ਹੈ।

error: Content is protected !!